FASTag Rules: ਕੀ ਤੁਹਾਡੀ ਕਾਰ 'ਤੇ ਵੀ ਲੱਗਿਆ ਫਾਸਟੈਗ ? ਜਾਣੋ "ਵਨ ਵਹੀਕਲ ਵਨ ਫਾਸਟੈਗ" ਦਾ ਨਿਯਮ, ਇਸ ਦਾ ਤੁਹਾਡੇ 'ਤੇ ਕੀ ਅਸਰ?
ਜੇਕਰ ਤੁਸੀਂ ਕੋਈ ਵੀ ਵਹੀਕਲ ਚਲਾਉਂਦੇ ਹੋ ਤਾਂ ਤੁਹਾਨੂੰ FASTag ਨਾਲ ਜੁੜੇ ਸਾਰੇ ਨਿਯਮਾਂ ਬਾਰੇ ਪਤਾ ਹੋਣਾ ਚਾਹੀਦਾ ਹੈ। "ਵਨ ਵਹੀਕਲ ਵਨ ਫਾਸਟੈਗ" ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ, ਜਿਸ ਨੂੰ ਹੁਣ ਦੇਸ਼ ਭਰ 'ਚ ਲਾਗੂ ਕਰ ਦਿੱਤਾ ਗਿਆ ਹੈ।
FASTag Rules: ਜੇਕਰ ਤੁਸੀਂ ਕੋਈ ਵੀ ਵਹੀਕਲ ਚਲਾਉਂਦੇ ਹੋ ਤਾਂ ਤੁਹਾਨੂੰ FASTag ਨਾਲ ਜੁੜੇ ਸਾਰੇ ਨਿਯਮਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਭਾਰਤ ਵਿੱਚ ਚੱਲਣ ਵਾਲੀ ਹਰ ਕਾਰ ਲਈ ਫਾਸਟੈਗ ਸਟਿੱਕਰ ਲਾਜ਼ਮੀ ਹੈ, ਜੇਕਰ ਇਹ ਨਹੀਂ ਲਗਾਇਆ ਜਾਂਦਾ ਤਾਂ ਟੋਲ ਬੂਥ 'ਤੇ ਡਬਲ ਟੋਲ ਟੈਕਸ ਵਸੂਲਿਆ ਜਾਂਦਾ ਹੈ ਤੇ ਤੁਹਾਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਹੁਣ ਪਿਛਲੇ ਕੁਝ ਦਿਨਾਂ ਤੋਂ ਵਨ ਵਹੀਕਲ ਵਨ ਫਾਸਟੈਗ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ, ਜਿਸ ਨੂੰ ਹੁਣ ਦੇਸ਼ ਭਰ 'ਚ ਲਾਗੂ ਕਰ ਦਿੱਤਾ ਗਿਆ ਹੈ। ਅੱਜ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਇਹ ਕੀ ਹੈ ਅਤੇ ਇਸ ਦਾ ਆਮ ਲੋਕਾਂ 'ਤੇ ਕੀ ਅਸਰ ਪਵੇਗਾ।
ਫਾਸਟੈਗ ਨਾਲ ਜੁੜੇ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਸਨ, ਜਿਨ੍ਹਾਂ 'ਚ ਧੋਖਾਧੜੀ ਹੋ ਰਹੀ ਸੀ। ਕਈ ਲੋਕਾਂ ਨੇ ਦੂਜਿਆਂ ਦੇ ਨਾਂ 'ਤੇ ਫਾਸਟੈਗ ਪ੍ਰਾਪਤ ਕੀਤਾ ਅਤੇਇਸ ਦਾ ਇਸਤੇਮਾਲ ਵੀ ਕੀਤਾ ਹੈ, ਇਸ ਤੋਂ ਇਲਾਵਾ ਕੁਝ ਲੋਕਾਂ ਦੇ ਕੋਲ ਇਕ ਤੋਂ ਵੱਧ ਫਾਸਟੈਗ ਸਨ। ਜਿਸ ਨੂੰ ਉਹ ਆਪਣੀ ਮਰਜ਼ੀ ਅਨੁਸਾਰ ਵਰਤ ਸਕਦੇ ਸਨ, ਪਰ ਬਹੁਤ ਸਾਰੇ ਲੋਕ ਸਿਰਫ ਦਿਖਾਵੇ ਲਈ ਵਿੰਡਸ਼ੀਲਡ 'ਤੇ ਇਕ ਫਾਸਟੈਗ ਲਗਾ ਦਿੰਦੇ ਹਨ ਅਤੇ ਦੂਜਾ ਫਾਸਟੈਗ ਆਪਣੇ ਨਾਲ ਰੱਖਦੇ ਹਨ। ਟੋਲ 'ਤੇ ਜੁਗਾੜ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਜੁਗਾੜ ਕੰਮ ਨਹੀਂ ਆਇਆ , ਤਾਂ ਫਾਸਟੈਗ ਨੂੰ ਮੈਨੂੰਅਲੀ ਸਕੈਨ ਕੀਤਾ ਗਿਆ। ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ, "ਵਨ ਵਹੀਕਲ ਵਨ ਫਾਸਟੈਗ" ਪੇਸ਼ ਕੀਤਾ ਗਿਆ ਹੈ।
"ਵਨ ਵਹੀਕਲ ਵਨ ਫਾਸਟੈਗ" ਨਿਯਮ ਲਾਗੂ ਹੋਣ ਤੋਂ ਬਾਅਦ ਹੁਣ ਜਿਨ੍ਹਾਂ ਲੋਕਾਂ ਕੋਲ ਇਕ ਤੋਂ ਵੱਧ ਫਾਸਟੈਗ ਹਨ, ਉਨ੍ਹਾਂ ਦੀ ਵਰਤੋਂ ਤੁਰੰਤ ਬੰਦ ਕਰ ਦਿੱਤੀ ਜਾਵੇਗੀ। ਅਜਿਹੇ ਲੋਕਾਂ ਵਿੱਚੋਂ ਸਿਰਫ਼ ਇੱਕ ਕੋਲ ਹੀ FASTag ਐਕਟੀਵੇਟ ਹੋਵੇਗਾ। ਕਿਉਂਕਿ ਹੁਣ FASTag KYC ਦੀ ਲੋੜ ਹੈ ਅਤੇ ਇਸ ਤੋਂ ਬਿਨਾਂ FASTag ਨੂੰ ਐਕਟੀਵੇਟ ਨਹੀਂ ਕੀਤਾ ਜਾ ਸਕਦਾ ਹੈ, ਜੇਕਰ ਇੱਕ ਤੋਂ ਵੱਧ FASTag ਹੈ, ਬਾਕੀ KYC ਹੋਣ ਤੋਂ ਬਾਅਦ ਆਪਣੇ ਆਪ ਹੀ ਅਯੋਗ ਹੋ ਜਾਣਗੇ। ਜਿਨ੍ਹਾਂ ਨੇ ਕੇਵਾਈਸੀ ਨਹੀਂ ਕੀਤਾ, ਉਨ੍ਹਾਂ ਦੇ ਫਾਸਟੈਗ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਟੋਲ 'ਤੇ ਡਬਲ ਟੈਕਸ ਲੱਗੇਗਾ।
ਹੁਣ ਜੇਕਰ ਤੁਸੀਂ FASTAG KYC ਨਹੀਂ ਕੀਤੀ ਹੈ ਜਾਂ ਇੱਕ ਤੋਂ ਵੱਧ ਫਾਸਟੈਗ ਲਏ ਹਨ, ਤਾਂ ਇਹ ਤੁਹਾਡੇ ਲਈ ਸਮੱਸਿਆ ਹੈ। ਕਿਉਂਕਿ ਤੁਸੀਂ ਦੂਜੇ ਫਾਸਟੈਗ ਵਿੱਚ ਮੌਜੂਦ ਬੈਲੇਂਸ ਦੀ ਵਰਤੋਂ ਨਹੀਂ ਕਰ ਸਕੋਗੇ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ KYC ਪੂਰੀ ਕਰਨੀ ਚਾਹੀਦੀ ਹੈ।