ਕਦੇ ਸੋਚਿਆ ਜਹਾਜ਼ 'ਚ ਪਾਏ ਜਾਣ ਵਾਲੇ ਤੇਲ ਦੀ ਕੀਮਤ ਕਿੰਨੀ ਹੁੰਦੀ! ਜਹਾਜ਼ ਮਾਈਲੇਜ ਕਿੰਨੀ ਦਿੰਦਾ?
ਜੇਕਰ ਤੁਹਾਡੇ ਕੋਲ ਕਾਰ ਜਾਂ ਬਾਈਕ ਹੈ, ਤਾਂ ਤੁਹਾਨੂੰ ਉਨ੍ਹਾਂ ਦੇ ਮਾਈਲੇਜ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ 'ਤੇ ਵੀ ਨਜ਼ਰ ਰੱਖੀ ਜਾਂਦੀ ਹੈ।
Flight petrol price: ਜੇਕਰ ਤੁਹਾਡੇ ਕੋਲ ਕਾਰ ਜਾਂ ਬਾਈਕ ਹੈ, ਤਾਂ ਤੁਸੀਂ ਉਨ੍ਹਾਂ ਦੀ ਮਾਈਲੇਜ ਦਾ ਖਾਸ ਧਿਆਨ ਰੱਖਦੇ ਹੋਵੋਗੇ। ਇਸ ਦੇ ਨਾਲ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ 'ਤੇ ਵੀ ਨਜ਼ਰ ਰੱਖਦੇ ਹੋਵੋਗੇ ਪਰ, ਕੀ ਤੁਸੀਂ ਕਦੇ ਫਲਾਈਟ ਬਾਰੇ ਸੋਚਿਆ ਹੈ ਕਿ ਜਹਾਜ਼ ਦੀ ਮਾਈਲੇਜ ਕੀ ਹੈ ਤੇ ਇਸ ਵਿੱਚ ਪਾਏ ਜਾਣ ਵਾਲੇ ਤੇਲ ਦੀ ਕੀਮਤ ਕੀ ਹੈ। ਜੇਕਰ ਨਹੀਂ, ਤਾਂ ਤੁਸੀਂ ਫਲਾਈਟ ਫਿਊਲ ਨਾਲ ਜੁੜੀ ਹਰ ਜਾਣਕਾਰੀ ਪ੍ਰਾਪਤ ਕਰਨ ਜਾ ਰਹੇ ਹੋ। ਫਲਾਈਟ ਦੇ ਈਂਧਨ ਬਾਰੇ ਦੱਸਣ ਤੋਂ ਪਹਿਲਾਂ, ਇਹ ਜਾਣਨਾ ਜ਼ਰੂਰੀ ਹੈ ਕਿ ਫਲਾਈਟ ਵਿੱਚ ਕਿਹੜਾ ਤੇਲ ਪਾਇਆ ਜਾਂਦਾ ਹੈ ਤੇ ਹੁਣ ਇੱਕ ਲੀਟਰ ਤੇਲ ਦੀ ਕੀਮਤ ਕਿੰਨੀ ਹੈ।
ਫਲਾਈਟ ਵਿੱਚ ਕਿਹੜਾ ਤੇਲ ਪਾਇਆ ਜਾਂਦਾ?
ਹਵਾਈ ਜਹਾਜ਼ ਜਾਂ ਹੈਲੀਕਾਪਟਰ ਵਰਗੇ ਕਿਸੇ ਵੀ ਜੈੱਟ ਲਈ ਵਿਸ਼ੇਸ਼ ਜੈਟ ਈਂਧਨ ਹੁੰਦਾ ਹੈ। ਵੈਸੇ, ਇਸ ਜੈਟ ਫਿਊਲ ਨੂੰ ਏਵੀਏਸ਼ਨ ਕੈਰੋਸੀਨ ਕਿਹਾ ਜਾਂਦਾ ਹੈ ਤੇ ਇਸ ਨੂੰ QAV ਵੀ ਕਿਹਾ ਜਾਂਦਾ ਹੈ। ਜੈੱਟ ਈਂਧਨ ਦਾ ਕੋਈ ਵਿਭਾਜਨ ਨਹੀਂ ਹੁੰਦਾ ਤੇ ਇਹ ਜਲਣਸ਼ੀਲ ਵੀ ਹੁੰਦਾ ਹੈ ਤੇ ਇਹ ਪੈਟਰੋਲੀਅਮ ਤੋਂ ਲਿਆ ਗਿਆ ਇੱਕ ਡਿਸਟਿਲਟ ਤਰਲ ਹੈ। ਇਹ ਮਿੱਟੀ ਦੇ ਤੇਲ 'ਤੇ ਆਧਾਰਤ ਬਾਲਣ ਹੈ। ਇਹ ਵਿਆਪਕ ਵਪਾਰਕ ਹਵਾਈ ਆਵਾਜਾਈ ਵਿੱਚ ਵਰਤਿਆ ਜਾਂਦਾ ਹੈ।
ਏਵੀਏਸ਼ਨ ਕੈਰੋਸੀਨ ਦੀ ਕੀਮਤ ਕਿੰਨੀ?
ਜੇਕਰ ਅਸੀਂ ਹਏਵੀਏਸ਼ਨ ਕੈਰੋਸੀਨ ਦੀ ਦਰ ਦੀ ਗੱਲ ਕਰੀਏ, ਤਾਂ ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ, ਘਰੇਲੂ ਏਅਰਲਾਈਨਾਂ ਤੇ ਅੰਤਰਰਾਸ਼ਟਰੀ ਰਨ ਲਈ ATF ਦੀ ਕੀਮਤ ਵੱਖਰੀ ਹੈ। ਦਿੱਲੀ ਵਿੱਚ ATF ਦੀ ਕੀਮਤ 1,07,750 ਰੁਪਏ ਪ੍ਰਤੀ ਕਿਲੋਲੀਟਰ ਹੈ। ਇਸ ਦਾ ਮਤਲਬ ਹੈ ਕਿ ਇਕ ਲੀਟਰ ਦੀ ਕੀਮਤ ਲਗਪਗ 107 ਰੁਪਏ ਹੈ। ਇੱਕ ਕਿਲੋਲੀਟਰ ਵਿੱਚ 1000 ਲੀਟਰ ਤੇਲ ਹੁੰਦਾ ਹੈ। ਇਸ ਤਰ੍ਹਾਂ ਮੁੰਬਈ 'ਚ ਇਸ ਦਾ ਰੇਟ 1,06,695 ਰੁਪਏ, ਕੋਲਕਾਤਾ 'ਚ 115091 ਰੁਪਏ ਹੈ। ਇਹ ਦਰ 1 ਮਾਰਚ 2023 ਦੇ ਹਿਸਾਬ ਨਾਲ ਹੈ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਆਮ ਪੈਟਰੋਲ ਤੇ ਐਵੀਏਸ਼ਨ ਕੈਰੋਸੀਨ ਦੇ ਰੇਟ 'ਚ ਜ਼ਿਆਦਾ ਫਰਕ ਨਹੀਂ।
ਫਲਾਈਟ ਮਾਈਲੇਜ ਕੀ ਹੈ?
ਹੁਣ ਗੱਲ ਕਰਦੇ ਹਾਂ ਕਿ ਇੱਕ ਲੀਟਰ ਤੇਲ ਵਿੱਚ ਕਿੰਨੀ ਫਲਾਈਟ ਉੱਡ ਸਕਦੀ ਹੈ। ਇਸ ਦੇ ਨਾਲ ਹੀ ਸਵਾਲ ਇਹ ਹੈ ਕਿ ਕੀ ਫਲਾਈਟ ਦੀ ਮਾਈਲੇਜ ਵੀ ਕਿਲੋਮੀਟਰਾਂ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ ਜਾਂ ਇਸ ਨੂੰ ਸਮੇਂ ਦੇ ਹਿਸਾਬ ਨਾਲ ਗਿਣਿਆ ਜਾ ਸਕਦਾ ਹੈ। ਦਰਅਸਲ, ਫਲਾਈਟ ਦਾ ਮਾਈਲੇਜ ਬਾਈਕ ਦੀ ਤਰ੍ਹਾਂ ਨਹੀਂ ਗਿਣਿਆ ਜਾਂਦਾ। ਰਿਪੋਰਟਾਂ ਮੁਤਾਬਕ ਫਲਾਈਟ ਦੀ ਜ਼ਮੀਨੀ ਸਪੀਡ 900 ਕਿਲੋਮੀਟਰ ਪ੍ਰਤੀ ਘੰਟਾ ਯਾਨੀ 250 ਮੀਟਰ ਪ੍ਰਤੀ ਸੈਕਿੰਡ ਹੈ। ਇਸ ਦੇ ਨਾਲ ਹੀ ਇੱਕ ਘੰਟੇ ਵਿੱਚ 2400 ਲੀਟਰ ਤੇਲ ਖਰਚ ਹੁੰਦਾ ਹੈ ਤੇ ਫਲਾਈਟ 900 ਕਿਲੋਮੀਟਰ ਤੱਕ ਉੱਡਦੀ ਹੈ। ਅਜਿਹੇ 'ਚ ਹਰ ਕਿਲੋਮੀਟਰ 'ਤੇ 2.6 ਲੀਟਰ ਪੈਟਰੋਲ ਤੇ ਹਰ 384 ਮੀਟਰ 'ਤੇ ਇਕ ਲੀਟਰ ਪੈਟਰੋਲ ਬਲਦਾ ਹੈ।