Flying Car: ਹੁਣ ਕਾਰ 'ਚ ਬੈਠ ਕੇ ਲੈ ਸਕਦੇ ਹੋ ਉੱਡਣ ਦਾ ਮਜ਼ਾ, ਜਨਵਰੀ 'ਚ ਹੋਣ ਵਾਲੀ ਹੈ ਪੇਸ਼
ਆਟੋਮੋਬਾਈਲ ਕੰਪਨੀ ਅਸਕਾ ਦਾ ਕਹਿਣਾ ਹੈ ਕਿ ਉਹ ਅਜਿਹੀ ਕਾਰ ਲਿਆਉਣ ਜਾ ਰਹੀ ਹੈ, ਜੋ ਸੜਕ ਦੇ ਨਾਲ-ਨਾਲ ਹਵਾ 'ਚ ਵੀ ਉੱਡਣ ਦੇ ਸਮਰੱਥ ਹੈ। ਇਹ 4-ਸੀਟਰ ਕਾਰ ਹੋਵੇਗੀ।
Electric Flying Car: ਸਾਲ 2023 'ਚ CSE ਮਤਲਬ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ ਆਯੋਜਿਤ ਹੋਣ ਜਾ ਰਿਹਾ ਹੈ। ਆਟੋਮੋਬਾਈਲ ਇੰਡਸਟਰੀ ਦੇ ਲਿਹਾਜ਼ ਨਾਲ ਇਹ ਸ਼ੋਅ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ 'ਚ ਇੱਕ ਤੋਂ ਵੱਧ ਨਵੀਂ ਤਕਨੀਕ ਨਾਲ ਲੈਸ ਵਾਹਨ ਦਿਖਾਈ ਦਿੰਦੇ ਹਨ। 2023 ਦੇ CES 'ਚ ਵਾਹਨਾਂ 'ਚ ਕਈ ਨਵੀਆਂ ਤਕਨੀਕਾਂ ਦੇਖਣ ਨੂੰ ਮਿਲਣ ਵਾਲੀਆਂ ਹਨ। ਵੋਲਕਸਵੈਗਨ ਮੋਟਰ ਸ਼ੋਅ 'ਚ ਆਪਣੇ ਕਈ ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਪ੍ਰਦਰਸ਼ਿਤ ਕਰੇਗੀ, ਜਦਕਿ ਔਡੀ ਆਪਣੀਆਂ ਕਾਰਾਂ ਲਈ ਵਰਚੁਅਲ ਰਿਐਲਿਟੀ-ਪਾਵਰਡ ਐਂਟਰਨੇਟਮੈਂਟ ਸਿਸਟਮ ਨੂੰ ਪੇਸ਼ ਕਰ ਸਕਦੀ ਹੈ। ਪਰ ਇਨ੍ਹਾਂ ਸਾਰਿਆਂ ਵਿਚਕਾਰ ਸਭ ਤੋਂ ਵੱਡੀ ਖਿੱਚ ਦਾ ਕੇਂਦਰ ਕੁਝ ਅਜਿਹੇ ਕੰਸੈਪਟ ਇਲੈਕਟ੍ਰਿਕ ਵਾਹਨ ਹੋਣ ਜਾ ਰਹੇ ਹਨ, ਜੋ ਉੱਡਣ ਦੇ ਸਮਰੱਥ ਵੀ ਹਨ। ਵਾਹਨ ਨਿਰਮਾਤਾ ਕੰਪਨੀ ਆਸਕਾ ਵੀ ਅਜਿਹੀ ਹੀ ਕਾਰ ਪੇਸ਼ ਕਰਨ ਜਾ ਰਹੀ ਹੈ।
ਕੰਪਨੀ ਨੇ ਕੀ ਕਿਹਾ?
ਆਟੋਮੋਬਾਈਲ ਕੰਪਨੀ ਅਸਕਾ ਦਾ ਕਹਿਣਾ ਹੈ ਕਿ ਉਹ ਅਜਿਹੀ ਕਾਰ ਲਿਆਉਣ ਜਾ ਰਹੀ ਹੈ, ਜੋ ਸੜਕ ਦੇ ਨਾਲ-ਨਾਲ ਹਵਾ 'ਚ ਵੀ ਉੱਡਣ ਦੇ ਸਮਰੱਥ ਹੈ। ਇਹ 4-ਸੀਟਰ ਕਾਰ ਹੋਵੇਗੀ। ਇਹ ਇਲੈਕਟ੍ਰਿਕ ਟੇਕ-ਆਫ ਅਤੇ ਲੈਂਡਿੰਗ ਮਤਲਬ eVTOL ਵਾਹਨ 5 ਤੋਂ 8 ਜਨਵਰੀ ਤੱਕ ਚੱਲਣ ਵਾਲੇ CSE 2023 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਕੰਪਨੀ ਇਸ ਵਾਹਨ ਦਾ ਫੁੱਲ ਸਾਈਜ਼ ਪ੍ਰੋਟੋਟਾਈਪ ਵਰਜ਼ਨ ਪੇਸ਼ ਕਰੇਗੀ, ਜੋ ਕਿ ਇਲੈਕਟ੍ਰਿਕ ਕਾਰ ਦੇ ਨਾਲ-ਨਾਲ ਕਵਾਡਕਾਪਟਰ ਵੀ ਹੈ।
ਕੀ ਹੋਵੇਗੀ ਆਸਕਾ eVTOL ਦੀ ਖ਼ਾਸੀਅਤ
ਇਹ ਚਾਰ ਸੀਟਰ ਇਲੈਕਟ੍ਰਿਕ ਕਾਰ ਹੋਵੇਗੀ, ਜਿਸ 'ਚ VTOL ਮਤਲਬ ਵਰਟੀਕਲ ਟੇਕਆਫ ਅਤੇ ਲੈਂਡਿੰਗ ਅਤੇ STOL ਮਤਲਬ ਸ਼ਾਰਟ ਟੇਕਆਫ ਅਤੇ ਲੈਂਡਿੰਗ ਤਕਨੀਕ ਦੇਖੀ ਜਾਵੇਗੀ। ਰੇਂਜ ਵਧਾਉਣ ਲਈ ਇਸ 'ਚ ਲਿਥੀਅਮ-ਆਇਨ ਬੈਟਰੀ ਅਤੇ ਇਲੈਕਟ੍ਰਿਕ ਮੋਟਰ ਦੇ ਨਾਲ ਪੂਰਾ ਇਲੈਕਟ੍ਰਿਕ ਸਿਸਟਮ ਮਿਲੇਗਾ। ਇਸ ਦੀ ਫਲਾਇੰਗ ਰੇਂਜ 400 ਕਿਲੋਮੀਟਰ ਤੱਕ ਹੋ ਸਕਦੀ ਹੈ ਅਤੇ ਇਸ ਦੀ ਟਾਪ ਫਲਾਇੰਗ ਸਪੀਡ 240 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋਣ ਦੀ ਉਮੀਦ ਹੈ।
ਪ੍ਰੋਟੋਟਾਈਪ ਹੋਵੇਗੀ ਇਹ ਕਾਰ
ਕੰਪਨੀ ਚਾਹੁੰਦੀ ਹੈ ਕਿ ਕਾਰ ਹਾਈਵੇ 'ਤੇ ਡਰਾਈਵ ਮੋਡ 'ਚ ਘੱਟੋ-ਘੱਟ 112 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਦੇ ਸਮਰੱਥ ਹੋਵੇ ਅਤੇ ਇਸ ਦੀ ਪਹਿਲੀ ਡਿਲੀਵਰੀ ਸਥਾਨਕ ਸੜਕਾਂ ਲਈ ਹੋਵੇਗੀ। ਕੰਪਨੀ ਨੇ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਕਾਰ ਕਦੋਂ ਬਾਜ਼ਾਰ 'ਚ ਆਵੇਗੀ? ਕੰਪਨੀ ਜਨਵਰੀ 'ਚ ਇਸ ਕਾਰ ਦਾ ਸਿਰਫ ਪ੍ਰੋਟੋਟਾਈਪ ਪੇਸ਼ ਕਰਨ ਜਾ ਰਹੀ ਹੈ, ਜਿਸ 'ਤੇ ਕਾਫੀ ਕੰਮ ਕਰਨਾ ਬਾਕੀ ਰਹਿ ਜਾਵੇਗਾ।