ਪੜਚੋਲ ਕਰੋ
Advertisement
Ford ਦੀ SUV 'ਚ ਮਿਲਣਗੇ 10 ਸਪੀਡ ਆਟੋਮੈਟਿਕ ਗਿਅਰ, ਜਾਣੋ ਕੀਮਤ
ਫੋਰਡ ਦੀ BS6 Endeavour ਲਾਂਚ ਹੋ ਗਈ ਹੈ। ਇਸ 'ਚ ਖਾਸ ਗੱਲ ਇਹ ਹੈ ਕਿ ਇਸ ਦਾ ਮਾਈਲੇਜ਼ ਵਧਿਆ ਹੈ। ਇਸ ਦੇ ਨਾਲ ਹੀ ਇਸ ਵਿੱਚ 10 ਸਪੀਡ AT ਗੀਅਰਬਾਕਸ ਦੀ ਸਹੂਲਤ ਦਿੱਤੀ ਗਈ ਹੈ।
ਨਵੀਂ ਦਿੱਲੀ: ਕਾਰ ਨਿਰਮਾਤਾ ਫੋਰਡ ਨੇ ਬੀਐਸ 6 ਇੰਜਣ ਨਾਲ ਆਪਣੇ ਸਭ ਤੋਂ ਮਸ਼ਹੂਰ ਐਸਯੂਵੀ ਐਂਡਵੇਅਰ ਨੂੰ ਅਪਗ੍ਰੇਡ ਕਰਕੇ ਲਾਂਚ ਕੀਤਾ ਹੈ। ਇਸ ਨਵੇਂ ਮਾਡਲ ਦੀ ਕੀਮਤ 29.55 ਲੱਖ ਤੋਂ 33.25 ਲੱਖ ਰੁਪਏ ਰੱਖੀ ਗਈ ਹੈ।
ਤਿੰਨ ਵੈਰੀਐਂਟਸ- Titanium 4X2 AT, Titanium+ 4X2 AT ਤੇ Titanium+ 4X4 AT 'ਚ ਉਪਲਬਧ ਹੈ। ਕੰਪਨੀ ਮੁਤਾਬਕ ਸਾਰੀਆਂ ਕੀਮਤਾਂ ਸ਼ੁਰੂਆਤੀ ਹਨ ਤੇ 30 ਅਪ੍ਰੈਲ ਤੱਕ ਸਿਰਫ ਬੁਕਿੰਗਾਂ 'ਤੇ ਲਾਗੂ ਹੋਣਗੀਆਂ, ਪਰ 1 ਮਈ ਤੋਂ ਬੀਐਸ 6 ਐਂਡਵੇਅਰ ਦੀ ਕੀਮਤ ਵਿੱਚ 70 ਹਜ਼ਾਰ ਰੁਪਏ ਦਾ ਵਾਧਾ ਹੋਵੇਗਾ।
BS6 ਇੰਜਣ, 10 ਸਪੀਡ ਗਿਅਰਬਾਕਸ:
ਨਵਾਂ ਅਪਡੇਟ ਹੋਇਆ ਐਂਡਵੇਅਰ 'ਚ ਨਵਾਂ BS6 ਕੰਪਾਈਲੈਂਟ 2.0-ਲੀਟਰ ਡੀਜ਼ਲ ਇੰਜਨ ਲਗਿਆ ਹੈ ਜੋ 170ps ਪਾਵਰ ਤੇ 420Nm ਟਾਰਕ ਪੈਦਾ ਕਰਦਾ ਹੈ। ਇਹ ਇੰਜਨ 10-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਇਸ ਸਮੇਂ, ਇਹ ਇਕਲੌਤੀ ਐਸਯੂਵੀ ਹੈ ਜਿਸ 'ਚ 10-ਸਪੀਡ AT ਗੀਅਰਬਾਕਸ ਹੈ।
ਕੰਪਨੀ ਦੀ ਮੰਨੀਏ ਤਾਂ ਬੀਐਸ 6 ਐਂਡਵੇਅਰ ਨੂੰ ਬੀਐਸ 4 ਮਾਡਲ ਨਾਲੋਂ ਜ਼ਿਆਦਾ ਮਾਈਲੇਜ਼ ਮਿਲੇਗਾ। ਬੀਐਸ 6 ਐਂਡਵੇਅਰ ਦੇ 4 ਐਕਸ 2 ਵਰਜ਼ਨ ਦੀ ਮਾਈਲੇਜ 13.90kmpl ਹੈ ਜਦੋਂਕਿ ਇਸ ਦੇ 4X4 ਵਰਜ਼ਨ ਦਾ ਮਾਈਲੇਜ 12.4kmpl ਹੈ।
BS6 Endeavour ਦੇ ਫੀਚਰਸ
ਗੱਲ ਕਰੀਏ ਫੀਚਰਸ ਦੀ ਤਾਂ ਬੀਐਸ 6 ਐਂਡਵੇਅਰ ਦੇ ਡਿਜ਼ਾਈਨ 'ਚ ਕੁਝ ਬਦਲਾਅ ਕੀਤੇ ਗਏ ਹਨ, ਇਸ ਵਿਚ ਨਵੀਆਂ ਹੈੱਡ ਲਾਈਟਾਂ ਦਿਖਾਈ ਦੇ ਰਹੀਆਂ ਹਨ। ਬਾਕੀ ਸਮੁੱਚੇ ਡਿਜ਼ਾਈਨ BS4 ਮਾਡਲ ਵਰਗਾ ਹੀ ਹੈ। ਇਸ ਵਾਰ ਇਸ ਐਸਯੂਵੀ ਨੇ ਕੁਨੈਕਟੀਵਿਟੀ ਫੀਚਰ ਸ਼ਾਮਲ ਕੀਤੀ ਹੈ, ਜਿਸ ਦਾ ਨਾਂ ਫੋਰਡਪਾਸ ਹੈ। ਇਸ ਫੀਚਰ ਦੀ ਮਦਦ ਨਾਲ, ਤੁਸੀਂ ਇਸ ਵਾਹਨ ਨੂੰ ਸਟਾਰਟ, ਸਟੌਪ, ਲਾਕ ਤੇ ਅਨਲਾਕ ਕਰ ਸਕਦੇ ਹੋ, ਸਿਰਫ ਇਹ ਹੀ ਨਹੀਂ ਇਹ ਫਿਊਲ ਲੈਵਲ, ਦੂਰੀ ਤੋਂ ਪ੍ਰਭਾਵ ਤੇ ਵਾਹਨ ਦੀ ਸਥਿਤੀ ਵੀ ਪ੍ਰਦਾਨ ਕਰਦਾ ਹੈ।
ਇੰਟੀਰੀਅਰ:
ਨਵੇਂ ਐਂਡਵੇਅਰ ਦੇ ਅੰਦਰੂਨੀ ਹਿੱਸਿਆਂ 'ਚ ਬਹੁਤ ਜ਼ਿਆਦਾ ਬਦਲਾਅ ਨਹੀਂ ਆਉਣਗੇ। ਇਸ 'ਚ 8 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੈ ਜੋ ਐਂਡਰਾਇਡ ਆਟੋ ਤੇ ਐਪਲ ਕਾਰਪਲੇ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਹਿਲ ਲਾਂਚ ਅਸਿਸਟ ਤੇ ਹਿੱਲ ਡੀਸੈਂਟ ਕੰਟਰੋਲ ਵਰਗੇ ਫੀਚਰਸ ਵੀ ਹਨ।
ਇਹ ਵੀ ਪੜ੍ਹੋ:-
ਬਜ਼ਾਰ 'ਚ ਆਉਂਦੇ ਹੀ ਛਾ ਗਈ ਮਰੂਤੀ ਬ੍ਰੈਜ਼ਾ ਪੈਟਰੋਲ, ਜਾਣੋ ਕੀਮਤ ਤੇ ਫੀਚਰਸ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement