GST ਕਟੌਤੀ ਤੋਂ ਬਾਅਦ ਕਿੰਨੀ ਸਸਤੀ ਮਿਲ ਰਹੀ Hero Splendor? ਜਾਣੋ ਕਿੰਨੀ ਘੱਟ ਗਈ ਕੀਮਤ
Hero Splendor Plus: ਹੀਰੋ ਸਪਲੈਂਡਰ ਪਲੱਸ ਦਾ ਡਿਜ਼ਾਈਨ ਹਮੇਸ਼ਾ ਤੋਂ ਹੀ ਸਧਾਰਨ ਅਤੇ ਕਲਾਸਿਕ ਰਿਹਾ ਹੈ ਜਿਸ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ। ਨਵੇਂ ਮਾਡਲ ਵਿੱਚ ਬਿਹਤਰ ਗ੍ਰਾਫਿਕਸ ਅਤੇ ਡਿਊਲ-ਟੋਨ ਕਲਰ ਆਪਸ਼ਨਸ ਵੀ ਮਿਲਦੇ ਹਨ।

Hero Splendor Plus: ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਕੰਪਨੀ, Hero MotoCorp ਦੀ ਸੇਲ ਵਿੱਚ GST ਕਟੌਤੀ ਤੋਂ ਬਾਅਦ ਸ਼ਾਨਦਾਰ ਵਾਧਾ ਹੋਇਆ ਹੈ। ਨਤੀਜੇ ਵਜੋਂ, ਹੀਰੋ ਸਪਲੈਂਡਰ ਹੁਣ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਬਾਈਕ ਬਣ ਗਈ ਹੈ। ਆਓ ਜਾਣਦੇ ਹਾਂ ਕਿ GST ਕਟੌਤੀ ਤੋਂ ਬਾਅਦ ਜੇਕਰ ਤੁਸੀਂ ਦਿੱਲੀ ਵਿੱਚ ਇਸ ਬਾਈਕ ਨੂੰ ਖਰੀਦਣ ਬਾਰੇ ਸੋਚ ਰਹੇ ਤਾਂ ਇਸ ਦੀ ਕੀਮਤ ਕਿੰਨੀ ਰਹਿ ਗਈ ਹੈ।
GST ਕਟੌਤੀ ਤੋਂ ਬਾਅਦ Hero Splendor ਨੂੰ ₹73,764 ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 97.2cc ਇੰਜਣ ਲੱਗਿਆ ਹੋਇਆ ਮਿਲਦਾ ਹੈ ਜੋ 7.91bhp ਪੈਦਾ ਕਰਦਾ ਹੈ ਅਤੇ i3S ਤਕਨਾਲੋਜੀ 70km/l ਦੀ ਮਾਈਲੇਜ ਪ੍ਰਦਾਨ ਕਰਦੀ ਹੈ।
ਕਿੰਨੀ ਸਸਤੀ ਮਿਲ ਰਹੀ Hero Splendor Plus?
ਹੀਰੋ ਸਪਲੈਂਡਰ ਪਲੱਸ ਪਹਿਲਾਂ 28% GST ਦੇ ਨਾਲ ₹80,166 ਵਿੱਚ ਮਿਲਦੀ ਸੀ। ਹੁਣ ਟੈਕਸ ਘੱਟ ਕੇ 18% ਹੋ ਗਿਆ ਹੈ। ਨਤੀਜੇ ਵਜੋਂ, ਗਾਹਕ ਹੁਣ ਇਸ ਬਾਈਕ ਨੂੰ ਸਿਰਫ਼ ₹73,764 (ਐਕਸ-ਸ਼ੋਰੂਮ, ਦਿੱਲੀ) ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹਨ। ਭਾਵ ਕਿ ਹੁਣ ਇਸ ਮਸ਼ਹੂਰ ਬਾਈਕ 'ਤੇ ₹6,402 ਦਾ ਸਿੱਧਾ ਲਾਭ ਮਿਲ ਰਿਹਾ ਹੈ।
ਕਿਵੇਂ ਦਾ Hero Splendor Plus ਦਾ ਡਿਜ਼ਾਈਨ
ਹੀਰੋ ਸਪਲੈਂਡਰ ਪਲੱਸ ਦਾ ਡਿਜ਼ਾਈਨ ਹਮੇਸ਼ਾ ਸਧਾਰਨ ਅਤੇ ਕਲਾਸਿਕ ਰਿਹਾ ਹੈ, ਜਿਹੜਾ ਕਿ ਹਰ ਉਮਰ ਦੇ ਲੋਕਾਂ ਨੂੰ ਪਸੰਦ ਆ ਜਾਂਦਾ ਹੈ। ਨਵੇਂ ਮਾਡਲ ਵਿੱਚ ਬਿਹਤਰ ਗ੍ਰਾਫਿਕਸ ਅਤੇ ਡੁਅਲ-ਟੋਨ ਕਲਰ ਆਪਸ਼ਨਲ ਮਿਲਦੇ ਹਨ, ਜਿਸ ਵਿੱਚ ਹੈਵੀ ਗ੍ਰੇਅ ਵਿਦ ਗ੍ਰੀਨ, ਬਲੈਕ ਵਿਦ ਪਰਪਲ, ਅਤੇ ਮੈਟ ਸ਼ੀਲਡ ਗੋਲਡ ਸ਼ਾਮਲ ਹਨ। ਇਸ ਦੀ ਕਾਮਪੈਕਟ ਬਾਡੀ ਅਤੇ ਹਲਕਾ ਭਾਰ ਇਸਨੂੰ ਸ਼ਹਿਰ ਅਤੇ ਪੇਂਡੂ ਇਲਾਕਿਆਂ ਦੋਵਾਂ ਵਿੱਚ ਚਲਾਉਣਾ ਆਸਾਨ ਬਣਾਉਂਦਾ ਹੈ।
ਬਾਈਕ ਦਾ ਇੰਜਣ ਅਤੇ ਮਾਈਲੇਜ
ਹੀਰੋ ਸਪਲੈਂਡਰ ਪਲੱਸ 97.2cc BS6 ਫੇਜ਼-2 OBD2B ਕੰਪਾਲਇੰਟ ਏਅਰ-ਕੂਲਡ ਇੰਜਣ ਮਿਲਦਾ ਹੈ। ਇਹ ਇੰਜਣ 8.02 PS ਪਾਵਰ ਅਤੇ 8.05 Nm ਟਾਰਕ ਪੈਦਾ ਕਰਦਾ ਹੈ ਅਤੇ 4-ਸਪੀਡ ਗਿਅਰਬਾਕਸ ਨਾਲ ਜੁੜਿਆ ਹੋਇਆ ਹੈ। ਇਸਦੀ ਟਾਪ ਸਪੀਡ ਲਗਭਗ 87 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ 70-80 ਕਿਲੋਮੀਟਰ ਪ੍ਰਤੀ ਲੀਟਰ ਤੱਕ ਦਾ ਮਾਈਲੇਜ ਦਿੰਦੀ ਹੈ, ਜੋ ਇਸਨੂੰ ਭਾਰਤ ਦੀਆਂ ਸਭ ਤੋਂ ਵੱਧ ਬਾਲਣ-ਕੁਸ਼ਲ ਕਮਿਊਟਰ ਬਾਈਕਾਂ ਵਿੱਚੋਂ ਇੱਕ ਬਣਾਉਂਦੀ ਹੈ।
ਹੀਰੋ ਐਚਐਫ ਡੀਲਕਸ ਵੀ ਬਜਟ ਰਾਈਡਰਸ ਲਈ ਇੱਕ ਚੰਗਾ ਆਪਸ਼ਨ ਹੋ ਸਕਦਾ ਹੈ। ਜੀਐਸਟੀ ਕਟੌਤੀ ਤੋਂ ਬਾਅਦ ਇਸਦੀ ਸ਼ੁਰੂਆਤੀ ਕੀਮਤ ₹60,738 ਹੈ ਅਤੇ ਇਹ ₹5,805 ਤੱਕ ਦੀ ਛੋਟ ਦੇ ਨਾਲ ਮਿਲਦੀ ਹੈ। ਇਸ ਦੌਰਾਨ, 125cc ਸੈਗਮੈਂਟ ਵਿੱਚ, ਹੌਂਡਾ ਸ਼ਾਈਨ 125, ਆਪਣੇ ਭਰੋਸੇਯੋਗ ਇੰਜਣ ਅਤੇ ਆਰਾਮਦਾਇਕ ਪਰਫਾਰਮੈਂਸ ਦੇ ਨਾਲ, ₹85,590 ਤੋਂ ਸ਼ੁਰੂ ਹੁੰਦੀ ਹੈ ਅਤੇ ਗਾਹਕਾਂ ਨੂੰ ₹7,443 ਤੱਕ ਦੀ ਬਚਤ ਹੋਵੇਗੀ। ਸਭ ਤੋਂ ਵੱਡਾ ਫਾਇਦਾ ਹੌਂਡਾ ਐਸਪੀ 125 'ਤੇ ਮਿਲੇਗਾ, ਜੋ ਕਿ ₹93,247 ਤੋਂ ਸ਼ੁਰੂ ਹੁੰਦਾ ਹੈ ਅਤੇ ਇਸਨੂੰ ₹8,447 ਤੱਕ ਦੀ ਛੋਟ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।


















