ਲਓ ਜੀ ਆਟੋ ’ਤੇ ਇੱਕ ਲੱਖ ’ਚ ਹੀ ਬਣਾ ਲਿਆ ਹਾਈਟੈੱਕ ਘਰ, ਮਹਿੰਦਰਾ ਕੰਪਨੀ ਤੋਂ ਮਿਲੀ ਵੱਡੀ ਆਫ਼ਰ
ਇੱਕ ਵਿਅਕਤੀ ਨੇ ਆਮ ਆਟੋ ਰਿਕਸ਼ਾ ’ਤੇ ਅਜਿਹਾ ਘਰ ਬਣਾਇਆ ਹੈ, ਜਿਸ ਦਾ ਡਿਜ਼ਾਇਨ ਇੰਨਾ ਖ਼ਾਸ ਹੈ ਕਿ ਖ਼ੁਦ ਆਟੋ ਸੈਕਟਰ ਦੀ ਵੱਡੀ ਹਸਤੀ ਆਨੰਦ ਮਹਿੰਦਰਾ ਨੇ ਡਿਜ਼ਾਇਨਰ ਨੂੰ ਵੱਡੀ ਆਫ਼ਰ ਦੇ ਦਿੱਤੀ ਹੈ।
ਇੱਕ ਵਿਅਕਤੀ ਨੇ ਆਮ ਆਟੋ ਰਿਕਸ਼ਾ ’ਤੇ ਅਜਿਹਾ ਘਰ ਬਣਾਇਆ ਹੈ, ਜਿਸ ਦਾ ਡਿਜ਼ਾਇਨ ਇੰਨਾ ਖ਼ਾਸ ਹੈ ਕਿ ਖ਼ੁਦ ਆਟੋ ਸੈਕਟਰ ਦੀ ਵੱਡੀ ਹਸਤੀ ਆਨੰਦ ਮਹਿੰਦਰਾ ਨੇ ਡਿਜ਼ਾਇਨਰ ਨੂੰ ਵੱਡੀ ਆਫ਼ਰ ਦੇ ਦਿੱਤੀ ਹੈ।
ਟਵਿਟਰ ’ਤੇ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਇਸ ਘਰ ਦਾ ਨਾਂਅ ‘ਸੋਲੋ 01’ ਹੈ। ਚੇਨਈ ਦੇ ਅਰੁਣ ਪ੍ਰਭੂ ਨੇ ਇਸ ਨੂੰ ਇੱਕ ਲੱਖ ਰੁਪਏ ਨਾਲ ਤਿਆਰ ਕੀਤਾ ਹੈ। ਇਸ ਘਰ ਦੀ ਛੱਤ ਉੱਤੇ ਸੋਲਰ ਪੈਨਲ ਲਾਏ ਗਏ ਹਨ। ਛੱਤ ਉੱਤੇ ਪਾਣੀ ਦੀ ਇੱਕ ਛੋਟੀ ਟੈਂਕੀ ਵੀ ਹੈ। ਇਸ ਦੇ ਨਾਲ ਹੀ ਛੱਤ ਉੱਤੇ ਆਰਾਮ ਕਰਨ ਲਈ ਕੁਰਸੀ ਵੀ ਦਿੱਤੀ ਗਈ ਹੈ।
ਘਰ ਦੀ ਉਚਾਈ ਆਟੋ ਦੀ ਉਚਾਈ ਤੋਂ ਲਗਪਗ ਦੁੱਗਣੀ ਵੱਧ ਹੈ। ਲੰਬਾਈ ਤੇ ਚੌੜਾਈ ਵਾ ਇੱਕ ਔਸਤ ਕਮਰੇ ਤੋਂ ਵੀ ਘੱਟ ਹੈ। ਪਰ ਇਸ ਸਥਾਨ ਉੱਤੇ ਪੂਰੇ ਘਰ ਦੀਆਂ ਸਹੂਲਤਾਂ ਮੌਜੂਦ ਹਨ।
ਸੋਸ਼ਲ ਮੀਡੀਆ ’ਤੇ ਇਸ ਘਰ ਦੀ ਰੱਜਵੀਂ ਸ਼ਲਾਘਾ ਹੋ ਰਹੀ ਹੈ। ਆਟੋ ਸੈਕਟਰ ਦੀ ਪ੍ਰਮੁੱਖ ਪਰਸਨੈਲਿਟੀ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੁਆਲ ਕੀਤਾ ਹੈ ਕਿ ਕੀ ਉਹ ਬੋਲੈਰੋ ਪਿੱਕਅਪ ਉੱਤੇ ਵੀ ਅਜਿਹਾ ਕੁਝ ਬਣਾ ਸਕਦੇ ਹਨ।
ਆਨੰਦ ਮਹਿੰਦਰਾ ਨੇ ਕਿਹਾ ਕਿ ਇਸ ਤੋਂ ਘੱਟ ਜਗ੍ਹਾ ਦੀ ਤਾਕਤ ਪਤਾ ਚੱਲਦੀ ਹੈ। ਜਿਨ੍ਹਾਂ ਵਿੱਚ ਹਮੇਸ਼ਾ ਚੱਲਦੇ ਰਹਿਣ ਦੀ ਇੱਛਾ ਹੁੰਦੀ ਹੈ, ਉਨ੍ਹਾਂ ਘੁੰਮਣ ਦੇ ਸ਼ੌਕੀਨਾਂ ਲਈ ਭਵਿੱਖ ’ਚ ਅਜਿਹੇ ਘਰ ਤਿਆਰ ਕੀਤੇ ਜਾ ਸਕਦੇ ਹਨ।