Traffic Challan: ਸੜਕ 'ਤੇ ਜਾਂਦਿਆਂ ਕੱਟਿਆ ਗਿਆ ਚਲਾਨ ਤਾਂ ਘਬਰਾਉਣ ਦੀ ਲੋੜ ਨਹੀਂ, ਹੁਣ ਘਰ ਬੈਠੇ ਕਰੋ ਚਲਾਨ ਦਾ ਨਿਬੇੜਾ
Traffic Challan: ਹੁਣ ਆਨਲਾਈਨ ਚਲਾਨ ਹੀ ਭਰਿਆ ਜਾ ਸਕੇਗਾ। Car24 ਨੇ ਆਪਣੀ ਵੈੱਬਸਾਈਟ ਤੇ ਮੋਬਾਈਲ ਐਪ 'ਤੇ ਈ-ਚਲਾਨ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਹਨ।
Traffic Challan: ਹੁਣ ਆਨਲਾਈਨ ਚਲਾਨ ਹੀ ਭਰਿਆ ਜਾ ਸਕੇਗਾ। Car24 ਨੇ ਆਪਣੀ ਵੈੱਬਸਾਈਟ ਤੇ ਮੋਬਾਈਲ ਐਪ 'ਤੇ ਈ-ਚਲਾਨ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਸ ਰਾਹੀਂ ਪ੍ਰਾਈਵੇਟ ਕਾਰ ਮਾਲਕ ਨਾ ਸਿਰਫ਼ ਆਪਣੇ ਵਾਹਨ ਦੇ ਬਕਾਇਆ ਚਲਾਨ ਦਾ ਪਤਾ ਲਾ ਸਕਣਗੇ, ਸਗੋਂ ਇਸ ਦਾ ਭੁਗਤਾਨ ਵੀ ਕਰ ਸਕਣਗੇ।
Car24 ਦੁਆਰਾ ਪ੍ਰਦਾਨ ਕੀਤੀਆਂ ਗਈਆਂ ਈ-ਚਲਾਨ ਸੇਵਾਵਾਂ ਵੱਖ-ਵੱਖ ਰਾਜਾਂ ਵਿੱਚ ਕੱਟੇ ਚਲਾਨ ਭਰਨ ਵਿੱਚ ਦਰਪੇਸ਼ ਸਮੱਸਿਆਵਾਂ ਨੂੰ ਵੀ ਆਸਾਨ ਬਣਾਉਂਦੀਆਂ ਹਨ। ਇਸ ਲਈ ਕਾਰ ਮਾਲਕ ਆਪਣੇ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਫੀਡ ਕਰਕੇ ਆਸਾਨੀ ਨਾਲ ਵਾਹਨ ਦੇ ਬਕਾਇਆ ਚਲਾਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਨਵੀਂ ਸੇਵਾ ਕਰਕੇ ਵਾਹਨ ਮਾਲਕ ਦੇਸ਼ ਵਿੱਚ ਕਿਤੇ ਵੀ ਇਸ ਦਾ ਲਾਭ ਲੈ ਸਕਦਾ ਹੈ, ਜਿਸ ਕਾਰਨ ਉਸ ਨੂੰ ਈ-ਚਲਾਨ ਸਬੰਧੀ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਖਾਸ ਤੌਰ 'ਤੇ ਜਦੋਂ ਉਸ ਦੀ ਆਵਾਜਾਈ ਇੱਕ ਰਾਜ ਤੋਂ ਦੂਜੇ ਰਾਜ ਜਾਂ ਸਰਹੱਦ ਪਾਰ ਨਿਰੰਤਰ ਹੁੰਦੀ ਹੈ।
ਇਹ ਵੀ ਪੜ੍ਹੋ: Discounts on Maruti Cars: ਮਾਰੂਤੀ ਆਪਣੀਆਂ ਕਾਰਾਂ 'ਤੇ ਦੇ ਰਹੀ ਹੈ ਭਾਰੀ ਛੋਟ, 62,000 ਰੁਪਏ ਤੱਕ ਦੀ ਬਚਤ
ਦਰਅਸਲ ਮੌਜੂਦਾ ਡਿਜੀਟਲ ਯੁੱਗ ਵਿੱਚ ਈ-ਚਲਾਨ ਇੱਕ ਆਮ ਸਮੱਸਿਆ ਬਣ ਗਈ ਹੈ, ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਟ੍ਰੈਫਿਕ ਅਧਿਕਾਰੀਆਂ ਤੇ ਕੈਮਰਿਆਂ ਦੁਆਰਾ ਜਾਰੀ ਕੀਤਾ ਜਾਂਦਾ ਹੈ। ਦੇਸ਼ ਵਿੱਚ ਜੁਲਾਈ 1989 ਤੋਂ ਲਾਗੂ ਭਾਰਤੀ ਸੜਕ ਨਿਯਮਾਂ ਤਹਿਤ ਸਾਰੇ ਵਾਹਨ ਚਾਲਕਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਵਜ੍ਹਾ ਟ੍ਰੈਫਿਕ ਵਿੱਚ ਅੜਿੱਕਾ ਨਾ ਬਣਦੇ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ। ਹਾਲਾਂਕਿ ਜੇਕਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ ਲਈ ਪ੍ਰਸਤਾਵਿਤ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਨ੍ਹਾਂ ਨਿਯਮਾਂ ਦੀ ਪਾਲਨਾ ਕਰਾਉਣ ਲਈ ਰੂਲ ਤੋੜਨ ਵਾਲਿਆਂ ਦੇ ਚਲਾਨ ਕੱਟ ਕੇ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਸਕਦਾ ਹੈ। ਅਜਿਹੇ ਚਲਾਨ ਦਾ ਨਿਪਟਾਰਾ ਕਰਨ ਲਈ Cars24 ਨੇ ਇੱਕ ਉਪਭੋਗਤਾ-ਅਨੁਕੂਲ ਔਨਲਾਈਨ ਪਲੇਟਫਾਰਮ ਪੇਸ਼ ਕੀਤਾ ਹੈ। ਚਲਾਨ ਦਾ ਭੁਗਤਾਨ ਕਰਨ ਲਈ ਕਾਰ ਮਾਲਕ ਇਸ ਵੈੱਬਸਾਈਟ ਦੀ ਵਰਤੋਂ ਕਰਕੇ ਨੈੱਟ ਬੈਂਕਿੰਗ, UPI, ਕ੍ਰੈਡਿਟ ਕਾਰਡ, ਡੈਬਿਟ ਕਾਰਡ ਤੇ ਡਿਜੀਟਲ ਵਾਲਿਟ ਰਾਹੀਂ ਆਸਾਨੀ ਨਾਲ ਭੁਗਤਾਨ ਕਰ ਸਕਦੇ ਹਨ। ਇਸ ਦੇ ਨਾਲ ਹੀ, ਔਨਲਾਈਨ ਭੁਗਤਾਨ ਮੋਡ ਦੀ ਚੋਣ ਕਰਕੇ, ਪਾਰਦਰਸ਼ਤਾ ਨੂੰ ਵਧਾਵਾ ਦੇ ਕੇ ਭਵਿੱਖ ਲਈ ਭੁਗਤਾਨ ਰਿਕਾਰਡ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Fastag: ਨਹੀਂ ਬਣਾਇਆ FASTag? ਆਸਾਨ ਕਦਮਾਂ ਦੀ ਕਰੋ ਪਾਲਣਾ, ਤੁਰੰਤ ਤੁਹਾਡੇ ਘਰ ਆ ਜਾਵੇਗਾ ਟੋਲ ਦਾ ਹੱਲ, ਰੀਚਾਰਜ ਕਰਨਾ ਵੀ ਆਸਾਨ