ਪੜਚੋਲ ਕਰੋ
Advertisement
ਦੁਨੀਆਂ ਦੇ ਇਨ੍ਹਾਂ ਦੇਸ਼ਾਂ 'ਚ ਭਾਰਤੀ ਡਰਾਈਵਿੰਗ ਲਾਇਸੈਂਸ ਨੂੰ ਮਾਨਤਾ, ਜਾਣੋ ਕਿੱਥੇ ਕਿੰਨੀ ਵੈਲੀਡਿਟੀ
Indian driving licence valid in countries: ਇਹ ਦੇਸ਼ ਤੁਹਾਨੂੰ ਆਪਣਾ ਭਾਰਤੀ ਲਾਇਸੈਂਸ ਦਿਖਾ ਕੇ ਵਾਹਨ ਚਲਾਉਣ ਦੀ ਆਗਿਆ ਦਿੰਦੇ ਹਨ। ਇਸ ਲਈ ਤੁਹਾਨੂੰ ਅੰਤਰਰਾਸ਼ਟਰੀ ਡ੍ਰਾਇਵਿੰਗ ਲਾਇਸੈਂਸ ਜਾਂ ਪਰਮਿਟ ਦੀ ਜ਼ਰੂਰਤ ਨਹੀਂ ਹੈ।
Indian driving licence valid in countries: ਹਰ ਕੋਈ ਜਾਣਦਾ ਹੈ ਕਿ ਡ੍ਰਾਇਵਿੰਗ ਲਾਇਸੈਂਸ ਕਿੰਨਾ ਮਹੱਤਵਪੂਰਨ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਹਨ ਜਿੱਥੇ ਤੁਸੀਂ ਭਾਰਤੀ ਡਰਾਈਵਿੰਗ ਲਾਇਸੈਂਸ ਨਾਲ ਵਾਹਨ ਚਲਾ ਸਕਦੇ ਹੋ। ਇਹ ਦੇਸ਼ ਤੁਹਾਨੂੰ ਆਪਣਾ ਭਾਰਤੀ ਲਾਇਸੈਂਸ ਦਿਖਾ ਕੇ ਵਾਹਨ ਚਲਾਉਣ ਦੀ ਆਗਿਆ ਦਿੰਦੇ ਹਨ। ਇਸ ਲਈ ਤੁਹਾਨੂੰ ਅੰਤਰਰਾਸ਼ਟਰੀ ਡ੍ਰਾਇਵਿੰਗ ਲਾਇਸੈਂਸ ਜਾਂ ਪਰਮਿਟ ਦੀ ਜ਼ਰੂਰਤ ਨਹੀਂ ਹੈ। ਆਓ ਜਾਣਦੇ ਹਾਂ ਉਹ ਕਿਹੜੇ ਦੇਸ਼ ਹਨ ਜਿੱਥੇ ਭਾਰਤੀ ਡਰਾਈਵਿੰਗ ਲਾਇਸੈਂਸ ਵੈਧ ਹੈ।
ਜਰਮਨੀ
ਜਰਮਨੀ ਵਿੱਚ ਤੁਸੀਂ ਭਾਰਤੀ ਡਰਾਈਵਿੰਗ ਲਾਇਸੈਂਸ ਨਾਲ ਛੇ ਮਹੀਨਿਆਂ ਲਈ ਵਾਹਨ ਚਲਾ ਸਕਦੇ ਹੋ। ਹਾਲਾਂਕਿ, ਇਸ ਲਈ ਤੁਹਾਡੇ ਕੋਲ ਲਾਇਸੈਂਸ ਦੀ ਇੱਕ ਜਰਮਨ ਤੇ ਅੰਗਰੇਜ਼ੀ ਕਾੱਪੀ ਹੋਣੀ ਚਾਹੀਦੀ ਹੈ, ਜਿਸ ਨੂੰ ਦਰਸਾਉਂਦੇ ਹੋਏ ਤੁਸੀਂ ਜਰਮਨੀ ਵਿੱਚ ਆਰਾਮ ਨਾਲ ਗੱਡੀ ਚਲਾ ਸਕਦੇ ਹੋ।
ਯੁਨਾਈਟਿਡ ਕਿੰਗਡਮ
ਇੰਡੀਅਨ ਡੀਐਲ ਯੂਕੇ ਅਰਥਾਤ ਯੁਨਾਈਟਡ ਕਿੰਗਡਮ ਵਿੱਚ ਇੱਕ ਸਾਲ ਲਈ ਯੋਗ ਹੈ। ਕਿਸੇ ਭਾਰਤੀ ਡ੍ਰਾਇਵਿੰਗ ਲਾਇਸੈਂਸ ਨਾਲ ਤੁਸੀਂ ਇੰਗਲੈਂਡ, ਵੇਲਜ਼ ਤੇ ਸਕਾਟਲੈਂਡ ਵਿੱਚ ਡਰਾਈਵਿੰਗ ਕਰ ਸਕਦੇ ਹੋ।
ਆਸਟਰੇਲੀਆ
ਆਸਟਰੇਲੀਆ ਵਿੱਚ ਭਾਰਤੀ ਡ੍ਰਾਇਵਿੰਗ ਲਾਇਸੈਂਸ ਦੀ ਵੈਧਤਾ ਤਿੰਨ ਮਹੀਨੇ ਹੈ। ਹਾਲਾਂਕਿ, ਇਹ ਲਾਇਸੈਂਸ ਅੰਗਰੇਜ਼ੀ ਵਿੱਚ ਹੋਣਾ ਚਾਹੀਦਾ ਹੈ। ਇਸ ਲਾਇਸੈਂਸ ਨਾਲ ਤੁਸੀਂ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਸਾਊਥ ਆਸਟਰੇਲੀਆ ਵਿੱਚ ਡਰਾਈਵ ਕਰ ਸਕਦੇ ਹੋ।
ਨਿਊਜ਼ੀਲੈਂਡ
ਨਿਊਜ਼ੀਲੈਂਡ ਵਿਚ ਤੁਸੀਂ ਇਕ ਸਾਲ ਲਈ ਡ੍ਰਾਇਵਿੰਗ ਭਾਰਤੀ ਲਾਇਸੈਂਸ ਨਾਲ ਕਰ ਸਕਦੇ ਹੋ। ਇਸ ਲਈ ਤੁਹਾਡੀ ਉਮਰ 21 ਸਾਲ ਹੋਣੀ ਚਾਹੀਦੀ ਹੈ ਤੇ ਨਾਲੇ ਤੁਹਾਡਾ ਲਾਇਸੈਂਸ ਅੰਗ੍ਰੇਜ਼ੀ ਵਿੱਚ ਹੋਣਾ ਚਾਹੀਦਾ ਹੈ।
ਸਵਿੱਟਜਰਲੈਂਡ
ਸਵਿਟਜ਼ਰਲੈਂਡ ਵਿੱਚ ਡਰਾਈਵਿੰਗ ਆਪਣੇ ਆਪ ਵਿਚ ਇਕ ਵਧੀਆ ਤਜਰਬਾ ਹੋ ਸਕਦਾ ਹੈ। ਇੱਥੇ ਤੁਸੀਂ ਇਕ ਸਾਲ ਲਈ ਇਕ ਡ੍ਰਾਇਵਿੰਗ ਲਾਇਸੈਂਸ ਲੈ ਕੇ ਗੱਡੀ ਚਲਾ ਸਕਦੇ ਹੋ। ਇਹ ਲਾਇਸੈਂਸ ਅੰਗਰੇਜ਼ੀ ਵਿਚ ਹੋਣਾ ਚਾਹੀਦਾ ਹੈ।
ਦੱਖਣੀ ਅਫਰੀਕਾ
ਤੁਸੀਂ ਦੱਖਣੀ ਅਫਰੀਕਾ ਵਿੱਚ ਵੀ ਭਾਰਤੀ ਡ੍ਰਾਇਵਿੰਗ ਲਾਇਸੈਂਸ ਨਾਲ ਡਰਾਇਵਿੰਗ ਕਰ ਸਕਦੇ ਹੋ। ਇਸ ਲਾਇਸੈਂਸ ਉਤੇ ਤੁਹਾਡੀ ਫੋਟੋ ਅਤੇ ਦਸਤਖਤ ਅੰਗਰੇਜ਼ੀ ਵਿੱਚ ਹੋਣੇ ਚਾਹੀਦੇ ਹਨ।

ਸਵੀਡਨ
ਤੁਸੀਂ ਸਵੀਡਨ ਵਿੱਚ ਵੀ ਇਕ ਭਾਰਤੀ ਲਾਇਸੈਂਸ ਨਾਲ ਗੱਡੀ ਚਲਾ ਸਕਦੇ ਹੋ। ਇੱਥੇ ਤੁਹਾਡਾ ਲਾਇਸੈਂਸ ਅੰਗ੍ਰੇਜ਼ੀ, ਸਵੀਡਿਸ਼, ਜਰਮਨ, ਫ੍ਰੈਂਚ ਜਾਂ ਨਾਰਵੇਈ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ। ਇੱਥੇ ਇਸ ਲਾਇਸੈਂਸ ਦੀ ਵੈਧਤਾ ਇੱਕ ਸਾਲ ਹੈ।
ਸਿੰਗਾਪੁਰ
ਤੁਸੀਂ ਸਿੰਗਾਪੁਰ ਵਿੱਚ ਇਕ ਸਾਲ ਲਈ ਇਕ ਡ੍ਰਾਇਵਿੰਗ ਲਾਇਸੈਂਸ ਨਾਲ ਗੱਡੀ ਚਲਾ ਸਕਦੇ ਹੋ। ਹਾਲਾਂਕਿ, ਇਸਦੇ ਲਈ ਸ਼ਰਤ ਇਹ ਹੈ ਕਿ ਇਹ ਅੰਗਰੇਜ਼ੀ ਵਿੱਚ ਹੋਣੀ ਚਾਹੀਦੀ ਹੈ।
ਹੌਂਗਕੌਂਗ
ਹਾਂਗਕਾਂਗ ਤੁਹਾਨੂੰ ਭਾਰਤੀ ਡਰਾਈਵਿੰਗ ਲਾਇਸੈਂਸ ਨਾਲ ਆਪਣੇ ਦੇਸ਼ ਵਿੱਚ ਵਾਹਨ ਚਲਾਉਣ ਦੀ ਇਜਾਜ਼ਤ ਦਿੰਦਾ ਹੈ। ਇਥੇ ਤੁਸੀਂ ਇਕ ਸਾਲ ਲਈ ਇੱਕ ਭਾਰਤੀ ਲਾਇਸੈਂਸ ਨਾਲ ਕਾਰ ਚਲਾ ਸਕਦੇ ਹੋ।
ਮਲੇਸ਼ੀਆ
ਤੁਸੀਂ ਮਲੇਸ਼ੀਆ ਵਿੱਚ ਭਾਰਤੀ ਲਾਇਸੈਂਸ ਨਾਲ ਵਾਹਨ ਚਲਾ ਸਕਦੇ ਹੋ। ਤੁਹਾਡਾ ਲਾਇਸੈਂਸ ਅੰਗ੍ਰੇਜ਼ੀ ਵਿੱਚ ਹੋਣਾ ਚਾਹੀਦਾ ਹੈ। ਇਹ ਲਾਇਸੰਸ ਮਲੇਸ਼ੀਆ ਵਿੱਚ ਭਾਰਤੀ ਦੂਤਾਵਾਸ ਦੁਆਰਾ ਅਧਿਕਾਰਤ ਹੋਣਾ ਲਾਜ਼ਮੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
Advertisement