BNCAP in India: ਹੁਣ ਦੇਸ਼ ਵਿੱਚ ਹੀ ਦਿੱਤੀ ਜਾਵੇਗੀ ਗੱਡੀਆਂ ਦੀ ਸੇਫ਼ਟੀ ਰੇਟਿੰਗ, 1 ਅਕਤੂਬਰ 2023 ਤੋਂ ਲਾਗੂ ਹੋ ਸਕਦਾ...
Bharat New Car Assessment Program: ਗੰਡੀਆਂ ਨੂੰ ਇਮਪੋਰਟ ਕਰਨ ਵਾਲੀ ਕੰਪਨੀ ਜਾਂ ਵ੍ਹੀਕਲ ਨਿਰਮਾਤਾ ਕੰਪਨੀ ਆਪਣੀ ਚੁਣੀਆਂ ਹੋਈਆਂ ਗੱਡੀਆਂ ਨੂੰ ਟੇਸਟਿੰਗ ਏਜੰਸੀ ਵਿੱਚ ਭੇਜ ਸਕਦੀ ਹੈ
Bharat New Car Assessment Program: ਸਰਕਾਰ ਨੇ BNCAP (Bharat New Car Assessment Program) ਦਾ ਡਰਾਫ਼ਟ ਨੋਟੀਫਾਈ ਕਰ ਦਿੱਤਾ ਹੈ, ਜਿਸ ਰਾਹੀਂ ਵਾਹਨਾਂ ਦੀ ਸੁਰੱਖਿਆ ਰੇਟਿੰਗ ਕਰੈਸ਼ ਟੈਸਟ ਦੇ ਆਧਾਰ 'ਤੇ ਦਿੱਤੀ ਜਾਵੇਗੀ। ਸਰਕਾਰ ਦਾ ਮਕਸਦ ਇਸ ਨੂੰ 1 ਅਕਤੂਬਰ 2023 ਤੋਂ ਲਾਗੂ ਕਰਨਾ ਹੈ।
ਨੋਟੀਫਿਕੇਸ਼ਨ ਡਰਾਫਟ ਦੇ ਅਨੁਸਾਰ, BNCAP ਉਨ੍ਹਾਂ ਵਾਹਨਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਦਾ ਕੁੱਲ ਵਜ਼ਨ 3.5 ਟਨ ਤੋਂ ਘੱਟ ਹੈ। ਭਾਵੇਂ ਉਹ ਇਮਪੋਰਟ ਕੀਤਾ ਗਿਆ ਹੋਵੇ ਜਾਂ ਬਣਾਇਆ ਗਿਆ ਹੋਵੇ। ਇਹ ਨੋਟੀਫਿਕੇਸ਼ਨ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ ਤਿਆਰ ਕੀਤਾ ਗਿਆ ਹੈ। ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਨ ਦੇ 30 ਦਿਨਾਂ ਦੇ ਅੰਦਰ ਇਸ 'ਤੇ ਰਾਏ ਮੰਗੀ ਸੀ। 30 ਦਿਨਾਂ ਬਾਅਦ ਡਰਾਫਟ ਵਿੱਚ ਦਿੱਤੇ ਨਿਯਮਾਂ 'ਤੇ ਵਿਚਾਰ ਕੀਤਾ ਜਾਵੇਗਾ, ਜੋ ਕਿ 28 ਜੂਨ, 2023 ਸੀ।
BNCAP ਦੇ ਤਹਿਤ, ਵਾਹਨ ਨਿਰਮਾਤਾ ਅਤੇ ਆਯਾਤਕ ਦੋਵਾਂ ਨੂੰ ਸਰਕਾਰ ਦੁਆਰਾ ਸਥਾਪਿਤ ਸੰਸਥਾ ਨੂੰ ਫਾਰਮ 70-A ਜਮ੍ਹਾ ਕਰਨਾ ਹੋਵੇਗਾ, ਜਿਸ ਦੇ ਅਨੁਸਾਰ ਏਜੰਸੀ ਆਟੋਮੋਟਿਵ ਇੰਡਸਟਰੀ ਸਟੈਂਡਰਡ (AIS)-197 ਦੇ ਅਨੁਸਾਰ ਇਨ੍ਹਾਂ ਵਾਹਨਾਂ ਨੂੰ ਸਟਾਰ ਰੇਟਿੰਗ ਪ੍ਰਦਾਨ ਕਰੇਗੀ। ਇਸ ਟੈਸਟ ਵਿੱਚ ਵਰਤਿਆ ਗਿਆ ਵਾਹਨ ਅਤੇ ਇਸ ਟੈਸਟ ਵਿੱਚ ਹੋਣ ਵਾਲਾ ਖਰਚਾ ਵਾਹਨ ਮੈਨਿਊਫੈਕਚਰ ਅਤੇ ਇਮਪੋਰਟਰ ਵਲੋਂ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ: ਦੱਖਣੀ ਕੋਰੀਆ ਦੀ ਕੰਪਨੀ Kia ਨੇ ਟਾਰਗੇਟ ਕੀਤਾ ਸੈੱਟ 2025 ਤੱਕ ਆ ਰਹੀਆਂ ਇਹ ਕਾਰਾਂ
ਮੋਟਰ ਵਹੀਕਲ ਐਕਟ 1989 ਦੇ ਨਿਯਮ 126 ਦੇ ਅਨੁਸਾਰ, ਸਰਕਾਰ ਦੁਆਰਾ ਬਣਾਈ ਗਈ ਸੰਸਥਾ ਕਿਸੇ ਵੀ ਏਜੰਸੀ ਦੀ ਚੋਣ ਕਰ ਸਕਦੀ ਹੈ ਅਤੇ ਵਾਹਨ ਦੇ ਮੁਲਾਂਕਣ ਲਈ ਉਸਨੂੰ ਰੈਫਰ ਕਰ ਸਕਦੀ ਹੈ। ਜਿੱਥੇ ਵਾਹਨ ਆਯਾਤ ਕਰਨ ਵਾਲੀ ਕੰਪਨੀ ਜਾਂ ਵਾਹਨ ਨਿਰਮਾਤਾ ਆਪਣੇ ਚੁਣੇ ਹੋਏ ਵਾਹਨਾਂ ਨੂੰ ਟੈਸਟਿੰਗ ਏਜੰਸੀ ਨੂੰ ਭੇਜ ਸਕਦੇ ਹਨ।
ਇਸ ਤੋਂ ਬਾਅਦ ਟੈਸਟਿੰਗ ਏਜੰਸੀ ਏਆਈਐਸ-197 ਦੇ ਅਨੁਸਾਰ ਵਾਹਨ ਦਾ ਮੁਲਾਂਕਣ ਕਰੇਗੀ ਅਤੇ ਡਰਾਫਟ ਨੋਟੀਫਿਕੇਸ਼ਨ ਦੇ ਫਾਰਮ 70-ਬੀ ਦੇ ਅਨੁਸਾਰ ਆਪਣੀ ਰਿਪੋਰਟ ਸੁਪਰੀਮ ਬਾਡੀ ਨੂੰ ਭੇਜੇਗੀ। ਜਿਸ ਤੋਂ ਬਾਅਦ ਵਾਹਨ ਨੂੰ ਦਿੱਤੀ ਗਈ ਰੇਟਿੰਗ ਭਾਰਤ ਸਰਕਾਰ ਦੇ ਸੰਗਠਨ ਦੇ ਪੋਰਟਲ 'ਤੇ ਅਪਲੋਡ ਕੀਤੀ ਜਾਵੇਗੀ। ਹਾਲਾਂਕਿ BNCAP ਇੱਕ ਸਵੈ-ਇੱਛਤ ਪ੍ਰੋਗਰਾਮ ਹੋਵੇਗਾ।
ਇਹ ਵੀ ਪੜ੍ਹੋ: ਸਾਵਧਾਨ! ਵਾਹਨ ਚਲਾਉਂਦੇ ਸਮੇਂ 5 ਦਸਤਾਵੇਜ਼ ਹਮੇਸ਼ਾਂ ਰੱਖੋ ਆਪਣੇ ਕੋਲ, ਨਹੀਂ ਤਾਂ ਜੁਰਮਾਨੇ ਦੇ ਨਾਲ ਹੀ ਹੋ ਸਕਦੀ ਜੇਲ੍ਹ