ਨਵੀਂ ਦਿੱਲੀ: ਜਨਵਰੀ 2021 ਤੋਂ ਕਈ ਕਾਰ ਕੰਪਨੀਆਂ ਨੇ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹੁਣ ਪਿਛਲੇ ਸਾਲ ਦੇ ਮੁਕਾਬਲੇ ਇਸ ਵਰ੍ਹੇ ਕਾਰ ਖ਼ਰੀਦਣਾ ਤੁਹਾਡੇ ਲਈ ਕੁਝ ਮਹਿੰਗਾ ਹੋ ਜਾਵੇਗਾ। ਪਿਛਲੇ ਸਾਲ ਭਾਰਤ ’ਚ ਲਾਂਚ ਹੋਈ ਕੀਆ ਦੀ ਕਾਰ ਨੂੰ ਬਾਜ਼ਾਰ ਵਿੱਚ ਬਹੁਤ ਸ਼ਾਨਾਦਰ ਹੁੰਗਾਰਾ ਮਿਲ ਰਿਹਾ ਹੈ। ਕੀਆ ਸੈਲਟੌਸ ਤੇ ਕੀਆ ਸੌਨੇਟ ਦੋਵੇਂ ਕਾਰਾਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ; ਇਸੇ ਲਈ ਕੀਆ ਨੇ ਇਹ ਰੇਟ ਵਧਾ ਦਿੱਤੇ ਹਨ। ਇਸ ਤੋਂ ਇਲਾਵਾ ਇਸ ਵਰ੍ਹੇ ਹੁੰਡਈ ਤੇ ਨਿਸਾਨ ਸਮੇਤ ਹੋਰ ਵੀ ਕਈ ਕੰਪਨੀਆਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਹੈ।

ਕੀਆ ਨੇ ਆਪਣੇ ਦੋਵੇਂ ਮਾਡਲਾਂ ਦੀਆਂ ਕਾਰਾਂ ਉੱਤੇ 20 ਹਜ਼ਾਰ ਰੁਪਏ ਵਧਾ ਦਿੱਤੇ ਹਨ। ਕੀਆ ਸੌਨੇਟ 1.2 ਲਿਟਰ ਪੈਟਰੋਲ ਵੇਰੀਐਂਟ 10 ਹਜ਼ਾਰ ਰੁਪਏ ਮਹਿੰਗੀ ਕਰ ਦਿੱਤੀ ਹੈ; ਉੱਥੇ 1.5 ਲਿਟਰ ਡੀਜ਼ਲ ਮਾਡਲ ਵਾਲੀ ਕਾਰ ਦੀ ਕੀਮਤ ਵਿੱਚ 20 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ।

ਉੱਧਰ ਹੁੰਡਈ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਮਿਡ ਸਾਈਜ਼ SUV Creta ਦੀ ਕੀਮਤ 27,335 ਰੁਪਏ ਵਧਾ ਦਿੱਤੀ ਹੈ। ਭਾਰਤ ’ਚ ਹੁੰਡਈ ਕ੍ਰੇਟਾ ਦੀ ਕੀਮਤ 9.82 ਲੱਖ ਰੁਪਏ ਤੋਂ ਸ਼ੁਰੂ ਹੋ ਕੇ 17.33 ਲੱਖ ਰੁਪਏ ਦੇ ਵਿਚਕਾਰ ਹੈ। ਸਿਡੈਨ Verna ਦੀ ਕੀਮਤ 32,820 ਰੁਪਏ ਵਧਾ ਦਿੱਤੀ ਗਈ ਹੈ।

ਪਤੀ ਦੇ ਨਾਲ ਡਿਨਰ ਕਰਨ ਪਹੁੰਚੀ ਸਨੀ ਲਿਓਨ, ਪੈਪਰਾਜ਼ੀ ਨੂੰ ਦਿੱਤੇ ਅਜਿਹੇ ਪੋਜ਼, ਦੇਖੋ ਤਸਵੀਰਾਂ

ਹੁੰਡਈ ਵੇਨਯੂ ਦੀ ਕੀਮਤ 25,672 ਰੁਪਏ ਵਧਾ ਦਿੱਤੀ ਗਈ ਹੈ। ਵੇਨਯੂ ਦੀ ਕੀਮਤ 6.76 ਲੱਖ ਰੁਪਏ ਤੋਂ ਲੈ ਕੇ 11.66 ਲੱਖ ਰੁਪਏ ਤੱਕ ਹੈ। ਹੁੰਡਈ Aura ਦੀ ਕੀਮਤ ਲਗਪਗ 11,745 ਰੁਪਏ ਤੇ ਸੀਐਨਜੀ ਵਰਜ਼ਨ ਦੀ ਕੀਮਤ 17,988 ਰੁਪਏ ਵਧਾ ਦਿੱਤੀ ਗਈ ਹੈ।

ਰੈਨੋ (Renault) ਨੇ ਆਪਣੀਆਂ ਵੱਖੋ-ਵੱਖਰੀਆਂ ਕਾਰਾਂ ਦੀਆਂ ਕੀਮਤਾਂ ’ਚ 28,000 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਹੈ। ਉੱਧਰ ਨਿਸਾਨ ਕੰਪਨੀ ਨੇ ਵੀ ਆਪਣੀਆਂ ਕਾਰਾਂ ਦੀਆਂ ਕੀਮਤਾਂ ’ਚ 5 ਫ਼ੀਸਦੀ ਤੱਕ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI