![ABP Premium](https://cdn.abplive.com/imagebank/Premium-ad-Icon.png)
ਭਾਰਤ 'ਚ 22 ਅਗਸਤ ਨੂੰ ਆ ਰਹੀ ਨਵੀਂ ਐਸਯੂਵੀ ਸੈਲਟੋਸ, ਟੈਸਟ ਡਰਾਈਵ ਸ਼ੁਰੂ
ਕੀਆ ਮੋਟਰਸ ਨੇ ਸੈਲਟੋਸ ਐਸਯੂਵੀ ਦੀ ਟੈਸਟ ਡਰਾਈਵ ਸ਼ੁਰੂ ਕਰ ਦਿੱਤੀ ਹੈ ਜੋ ਲੋਕ ਸੈਲਟੋਸ ਐਸਯੂਵੀ ‘ਚ ਦਿਲਚਸਪੀ ਰੱਖਦੇ ਹਨ, ਉਹ ਕੰਪਨੀ ਦੇ ਟੱਚ ਪੁਆਇੰਟਸ ‘ਤੇ ਜਾ ਕੇ ਗੱਡੀ ਦੀ ਟੈਸਟ ਡਰਾਈਵ ਲੈ ਸਕਦੇ ਹਨ। ਦੇਸ਼ ‘ਚ ਇਹ ਕੰਪਨੀ ਦੀ ਪਹਿਲੀ ਕਾਰ ਹੋਵੇਗੀ ਜਿਸ ਨੂੰ 22 ਅਗਸਤ ਨੂੰ ਲੌਂਚ ਕੀਤਾ ਜਾਵੇਗਾ।
![ਭਾਰਤ 'ਚ 22 ਅਗਸਤ ਨੂੰ ਆ ਰਹੀ ਨਵੀਂ ਐਸਯੂਵੀ ਸੈਲਟੋਸ, ਟੈਸਟ ਡਰਾਈਵ ਸ਼ੁਰੂ Kia Seltos Official Details Revealed Ahead Of Launch ਭਾਰਤ 'ਚ 22 ਅਗਸਤ ਨੂੰ ਆ ਰਹੀ ਨਵੀਂ ਐਸਯੂਵੀ ਸੈਲਟੋਸ, ਟੈਸਟ ਡਰਾਈਵ ਸ਼ੁਰੂ](https://static.abplive.com/wp-content/uploads/sites/5/2019/08/08133334/1.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੀਆ ਮੋਟਰਸ ਨੇ ਸੈਲਟੋਸ ਐਸਯੂਵੀ ਦੀ ਟੈਸਟ ਡਰਾਈਵ ਸ਼ੁਰੂ ਕਰ ਦਿੱਤੀ ਹੈ ਜੋ ਲੋਕ ਸੈਲਟੋਸ ਐਸਯੂਵੀ ‘ਚ ਦਿਲਚਸਪੀ ਰੱਖਦੇ ਹਨ, ਉਹ ਕੰਪਨੀ ਦੇ ਟੱਚ ਪੁਆਇੰਟਸ ‘ਤੇ ਜਾ ਕੇ ਗੱਡੀ ਦੀ ਟੈਸਟ ਡਰਾਈਵ ਲੈ ਸਕਦੇ ਹਨ। ਦੇਸ਼ ‘ਚ ਇਹ ਕੰਪਨੀ ਦੀ ਪਹਿਲੀ ਕਾਰ ਹੋਵੇਗੀ ਜਿਸ ਨੂੰ 22 ਅਗਸਤ ਨੂੰ ਲੌਂਚ ਕੀਤਾ ਜਾਵੇਗਾ। ਕੰਪਨੀ ਇਸ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ।
ਕੀਆ ਸੈਲਟੋਸ ਨੂੰ ਦੋ ਵੈਰੀਅੰਟ ਐਚਟੀ ਲਾਈਨ ਤੇ ਜੀਟੀ ਲਾਈਨ ‘ਚ ਪੇਸ਼ ਕੀਤਾ ਜਾਵੇਗਾ। ਦੋਵੇਂ ਹੀ ਵੈਰੀਅੰਟ ਚਾਰ ਸਬ-ਵੈਰੀਅੰਟ ਨਾਲ ਆਉਣਗੇ। ਐਚਟੀ ਲਾਈਨ ‘ਚ ਸਬ-ਵੈਰੀਅੰਟ ਦੇ ਤੌਰ ‘ਤੇ ਐਚਟੀਈ, ਐਚਟੀਕੇ, ਐਚਟੀਐਕਸ ਤੇ ਐਚਟੀਐਕਸ ਪਲੱਸ ਦਾ ਆਪਸ਼ਨ ਮਿਲੇਗਾ। ਇਨ੍ਹਾਂ ‘ਚ ਐਚਟੀਐਕਸ ਪੱਲਸ ਟੌਪ ਵੈਰੀਅੰਟ ਹੈ। ਜੀਟੀ ਲਾਈਨ ‘ਚ ਜੀਟੀਈ, ਜੀਟੀਐਕਸ ਤੇ ਜੀਟੀਐਕਸ ਪਲੱਸ ਹਨ, ਜਿਨ੍ਹਾਂ ‘ਚ ਜੀਟੀਐਕਸ ਪਲੱਸ ਟੌਪ ਵੈਰੀਅੰਟ ਹੈ।
ਕਿਆ ਸੈਲਟੋਸ ਦੋ ਪੈਟਰੋਲ ਤੇ ਇੱਕ ਡੀਜ਼ਲ ਇੰਜ਼ਨ ‘ਚ ਆਵੇਗੀ ਜਿਸ ਦੀ ਜਾਣਕਾਰੀ ਕੁਝ ਇਸ ਤਰ੍ਹਾਂ ਹੈ।
ਇਜ਼ਨ |
1.5-ਲੀਟਰ ਪੈਟਰੋਲ |
1.5-ਲੀਟਰ ਡੀਜ਼ਲ |
1.4- ਲੀਟਰ ਟਰਬੋਚਾਰਜਡ ਪੈਟਰੋਲ |
ਪਾਨਰ |
115 ਪੀਐਸ |
115 ਪੀਐਸ |
140 ਪੀਐਸ |
ਟਾਰਕ |
144 ਐਨਐਮ |
250 ਐਨਐਮ |
242 ਐਨਐਮਐਨਐਮ |
ਟ੍ਰਾਂਸਮਿਸ਼ਨ |
6-ਸਪੀਡ ਐਮਟੀ/ਸੀਵੀਟੀ |
6- ਸਪੀਡ ਐਮਟੀ/ 6- ਸਪੀਡ ਏਟੀ |
6- ਸਪੀਡ ਐਮਟੀ/7- ਸਪੀਡ ਡੀਸੀਟੀ |
ਮਾਈਲੇਜ (ਕਿਮੀ/ਲੀਟਰ) |
16.5 (ਮੈਨੁਅਲ)/ 16.8 (ਸੀਵੀਟੀ) |
21 (ਮੈਨੁਅਲ)/ 18 (ਏਟੀ) |
16.1 (ਮੈਨੁਅਲ)/ 16.5 (ਡੀਸੀਟੀ) |
ਕੀਆ ਸੈਲਟੋਸ ‘ਚ ਕਈ ਐਡਵਾਂਸ ਫੀਚਰ ਮਿਲਣਗੇ, ਜਿਨ੍ਹਾਂ ‘ਚ ਐਂਡ੍ਰਾਈਡ ਆਟੋ ਤੇ ਐਪਲ ਕਾਰਪਲੇ ਕਨੈਕਟੀਵਿਟੀ ਸਪੋਰਟ ਕਰਨ ਵਾਲਾ 10.25 ਇੰਚ ਟੱਚ ਸਕਰੀਨ ਇੰਪੋਟੇਨਮੈਂਟ ਸਿਸਟਮ, ਬੋਸ ਦਾ ਪ੍ਰੀਮੀਅਮ ਮਿਊਜ਼ਿਕ ਸਿਸਟਮ, 360 ਡਿਗਰੀ ਕੈਮਰਾ ਤੇ ਛੇ ਏਅਰਬੈਗ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਇਸ ਸੈਗਮੈਂਟ ਦੀ ਪਹਿਲੀ ਅਜਿਹੀ ਕਾਰ ਹੋਵੇਗੀ ਜਿਸ ‘ਚ 37 ਕਨੈਕਟੀਵਿਟੀ ਫੀਚਰਸ ਮਿਲਣਗੇ ਪਰ ਕਾਰ ਦੀ ਕੀਮਤ ਦਾ ਅਜੇ ਖੁਲਾਸਾ ਨਹੀਂ ਹੋਇਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)