ਸਿਰਫ਼ 1 ਲੱਖ ਰੁਪਏ ਵਿੱਚ ਘਰ ਲੈ ਆਓ Kia Sonet, ਕੰਪਨੀ ਨੇ ਦਿੱਤਾ ਸ਼ਾਨਦਾਰ ਆਫ਼ਰ, ਜਾਣੋ ਕੀ ਹੈ ਪੂਰੀ ਸਕੀਮ ?
Kia Sonet Specifications: ਜੇ ਤੁਸੀਂ ਇਸ ਕੰਪੈਕਟ SUV ਦਾ ਬੇਸ ਮਾਡਲ 1 ਲੱਖ ਰੁਪਏ ਦੇ ਡਾਊਨ ਪੇਮੈਂਟ ਨਾਲ ਖਰੀਦਦੇ ਹੋ, ਤਾਂ ਤੁਹਾਨੂੰ ਲਗਭਗ 7.98 ਲੱਖ ਰੁਪਏ ਦਾ ਕਾਰ ਲੋਨ ਲੈਣਾ ਹੋਵੇਗਾ।
Kia Sonet on EMI: ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ Kia Motors ਭਾਰਤੀ ਬਾਜ਼ਾਰ 'ਚ ਸਭ ਤੋਂ ਸਸਤੀ SUV Kia Sonet ਵੇਚਦੀ ਹੈ। ਕਿਫਾਇਤੀ ਹੋਣ ਦੇ ਨਾਲ-ਨਾਲ ਇਸ ਕਾਰ 'ਚ ਚੰਗੇ ਫੀਚਰਸ ਵੀ ਹਨ, ਜਿਸ ਕਾਰਨ ਇਹ ਭਾਰਤੀ ਗਾਹਕਾਂ 'ਚ ਕਾਫੀ ਮਸ਼ਹੂਰ ਹੈ।
ਤੁਸੀਂ Kia Sonet ਨੂੰ ਸਿਰਫ 8 ਲੱਖ ਰੁਪਏ ਦੇ ਐਕਸ-ਸ਼ੋਰੂਮ ਵਿੱਚ ਖਰੀਦ ਸਕਦੇ ਹੋ। ਇਸ ਦੇ ਟਾਪ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 15 ਲੱਖ 75 ਹਜ਼ਾਰ ਰੁਪਏ ਹੈ।
ਕੀਆ ਸੋਨੇਟ ਦੀ ਕੀਮਤ ?
ਜੇ ਤੁਸੀਂ ਬਿਹਤਰੀਨ SUV ਦੀ ਤਲਾਸ਼ ਕਰ ਰਹੇ ਹੋ ਤਾਂ Kia Sonet ਤੁਹਾਡੇ ਲਈ ਬਿਹਤਰ ਵਿਕਲਪ ਸਾਬਤ ਹੋ ਸਕਦਾ ਹੈ। ਆਨ-ਰੋਡ ਕੀਮਤ ਦੀ ਗੱਲ ਕਰੀਏ ਤਾਂ Kia Sonet ਦੇ ਬੇਸ ਮਾਡਲ ਦੀ ਆਨ-ਰੋਡ ਕੀਮਤ 8.98 ਲੱਖ ਰੁਪਏ ਹੈ ਤੇ ਟਾਪ ਮਾਡਲ ਦੀ ਆਨ-ਰੋਡ ਕੀਮਤ 18.61 ਲੱਖ ਰੁਪਏ ਹੈ।
ਜੇ ਤੁਸੀਂ ਨਵੀਂ ਦਿੱਲੀ 'ਚ ਇਸ ਕੰਪੈਕਟ SUV ਦਾ ਬੇਸ ਮਾਡਲ 1 ਲੱਖ ਰੁਪਏ ਦੇ ਡਾਊਨ ਪੇਮੈਂਟ ਨਾਲ ਖਰੀਦਦੇ ਹੋ, ਤਾਂ ਤੁਹਾਨੂੰ ਲਗਭਗ 7.98 ਲੱਖ ਰੁਪਏ ਦਾ ਕਰਜ਼ਾ ਲੈਣਾ ਹੋਵੇਗਾ। ਤੁਹਾਨੂੰ ਇਹ ਲੋਨ 4 ਸਾਲਾਂ ਲਈ 9.8 ਫੀਸਦੀ ਵਿਆਜ ਦਰ 'ਤੇ ਮਿਲੇਗਾ।
EMI ਦੀ ਗੱਲ ਕਰੀਏ ਤਾਂ ਇਹ ਲਗਭਗ 20 ਹਜ਼ਾਰ ਰੁਪਏ ਹੋਵੇਗੀ। ਜੇਕਰ ਤੁਹਾਡੀ ਤਨਖਾਹ 70 ਹਜ਼ਾਰ ਤੋਂ ਜ਼ਿਆਦਾ ਹੈ ਤਾਂ ਤੁਸੀਂ ਇਸ ਕਾਰ ਨੂੰ ਖਰੀਦਣ 'ਤੇ ਵਿਚਾਰ ਕਰ ਸਕਦੇ ਹੋ। ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਲੋਨ ਅਤੇ ਵਿਆਜ ਦਰ ਵੀ ਬੈਂਕ ਤੇ ਫਾਈਨਾਂਸ ਕੰਪਨੀ 'ਤੇ ਨਿਰਭਰ ਕਰਦੀ ਹੈ।
Kia ਕਾਰ 'ਚ ਇਹ ਫੀਚਰਸ ਮੌਜੂਦ
ਇਹ Kia ਕਾਰ ਕਈ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਇਸ ਵਿੱਚ 10.25-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਹੈ। ਇਸ ਤੋਂ ਇਲਾਵਾ ਇਸ ਕਾਰ 'ਚ 10.25-ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲਸਟਰ ਵੀ ਲਗਾਇਆ ਗਿਆ ਹੈ। ਇਸ ਕਾਰ 'ਚ ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ ਵਾਇਰਲੈੱਸ ਫੋਨ ਚਾਰਜਰ ਦੀ ਵਿਸ਼ੇਸ਼ਤਾ ਵੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।