ਪੜਚੋਲ ਕਰੋ
Advertisement
'ਕੋਰੋਨਾ ਯੋਧਿਆਂ' ਦੇ ਸਨਮਾਨ 'ਚ ਮਹਿੰਦਰਾ ਗਰੁੱਪ ਦਾ ਵੱਡਾ ਫੈਸਲਾ, ਨਵੇਂ ਵਾਹਨਾਂ 'ਤੇ ਦਿੱਤੀ ਜਾਵੇਗੀ ਖਾਸ ਛੂਟ
ਮਹਿੰਦਰਾ ਕੰਪਨੀ ਨੇ ਪਹਿਲਾਂ ਸਿਹਤ ਕਰਮਚਾਰੀਆਂ ਦੀ ਮਦਦ ਲਈ ਵੈਂਟੀਲੇਟਰਾਂ ਤੇ ਪੀਪੀਈ ਕਿੱਟਾਂ ਵਰਗੀਆਂ ਮਹੱਤਵਪੂਰਨ ਚੀਜ਼ਾਂ ਵੀ ਪ੍ਰਦਾਨ ਕੀਤੀਆਂ ਸੀ।
ਨਵੀਂ ਦਿੱਲੀ: ਦੇਸ਼ ਦੇ ਵੱਡੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਕੋਰੋਨਾਵਾਇਰਸ ਖ਼ਿਲਾਫ਼ ਯੁੱਧ ਵਿੱਚ ‘ਯੋਧਿਆਂ’ ਦਾ ਸਨਮਾਨ ਕਰਨ ਲਈ ਖਾਸ ਸਕੀਮ ਬਣਾਈ ਹੈ। ਕੰਪਨੀ ਇਨ੍ਹਾਂ 'ਕੋਰੋਨਾ ਯੋਧਿਆਂ' ਨੂੰ ਉਨ੍ਹਾਂ ਦੇ ਨਵੇਂ ਵਾਹਨ 'ਤੇ ਵਿਸ਼ੇਸ਼ ਛੂਟ ਸਮੇਤ ਹੋਰ ਸੁਵਿਧਾਵਾਂ ਦਾ ਲਾਭ ਵੀ ਦੇਣ ਜਾ ਰਹੀ ਹੈ।
ਛੂਟ ਦੇ ਨਾਲ ਵਿਸ਼ੇਸ਼ ਵਿੱਤ ਯੋਜਨਾ:
ਰਿਪੋਰਟਾਂ ਅਨੁਸਾਰ, ਕੰਪਨੀ 'ਕੋਰੋਨਾ ਯੋਧਿਆਂ' ਲਈ ਨਵੇਂ ਵਾਹਨਾਂ 'ਤੇ 66,500 ਰੁਪਏ ਤੱਕ ਦੀ ਛੂਟ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਦੇ ਨਾਲ, ਵੱਖ-ਵੱਖ ਕਿਸਮਾਂ ਦੀਆਂ ਫਾਈਨੈਂਸ ਸਕੀਮਾਂ ਵੀ ਪੇਸ਼ ਕੀਤੀਆਂ ਗਈਆਂ ਹਨ, ਤਾਂ ਜੋ ਇਨ੍ਹਾਂ ਲੋਕਾਂ ਨੂੰ ਆਪਣੇ ਲਈ ਨਵਾਂ ਵਾਹਨ ਖਰੀਦਣ ਦਾ ਵਧੀਆ ਤਜਰਬਾ ਤੇ ਅਸਾਨ ਹੋਵੇ।
ਕੰਪਨੀ ਦੀਆਂ ਵਿਸ਼ੇਸ਼ ਪੇਸ਼ਕਸ਼ਾਂ ਵਿਚ 'ਬਾਏ ਨਾਊ, ਪੇ ਲੇਟਰ’ ਦੀ ਸਕੀਮ ਵੀ ਹੈ। ਇਸ ਤਹਿਤ, ਜੇ ਤੁਸੀਂ ਹੁਣ ਕੋਈ ਵਾਹਨ ਖਰੀਦਦੇ ਹੋ, ਤਾਂ ਇਸ ਦਾ ਭੁਗਤਾਨ 2021 ਵਿੱਚ ਹੋ ਸਕਦਾ ਹੈ। ਇਸ ਤੋਂ ਇਲਾਵਾ 90 ਦਿਨਾਂ ਦੀ ਰਾਹਤ ਦਾ ਵਿਕਲਪ ਵੀ ਈਐਮਆਈ 'ਤੇ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਕੰਪਨੀ ਦੁਆਰਾ ਅਜਿਹੇ 'ਕੋਰੋਨਾ ਯੋਧਿਆਂ' ਲਈ 100% 'ਰੋਡ' ਵਿੱਤ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਡਾਕਟਰਾਂ ਲਈ ਪ੍ਰੋਸੈਸਿੰਗ ਫੀਸ 'ਤੇ 50 ਪ੍ਰਤੀਸ਼ਤ ਦੀ ਛੂਟ ਦਿੱਤੀ ਜਾ ਰਹੀ ਹੈ। ਅਜਿਹੇ ਸਾਰੇ ਗਾਹਕ ਕੰਪਨੀ ਦੇ ਕਿਸੇ ਵੀ ਨੇੜਲੇ ਡੀਲਰਸ਼ਿਪ ਤੇ ਜਾ ਕੇ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਸਕਦੇ ਹਨ।
ਸਿਹਤ ਕਰਮਚਾਰੀਆਂ ਦੇ ਨਾਲ, ਪੁਲਿਸ ਤੇ ਮੀਡੀਆ ਵੀ ਲੈ ਸਕਦਾ ਫਾਈਦਾ:
ਕੰਪਨੀ ਨੇ ਆਪਣੀ ਯੋਜਨਾ ਬਾਰੇ ਕਿਹਾ ਕਿ ਪੂਰੀ ਦੁਨੀਆ ਦੀ ਤਰ੍ਹਾਂ ਭਾਰਤ ਵਿੱਚ ਵੀ ਫਰੰਟਲਾਈਨ ਕਰਮਚਾਰੀ ਅਜਿਹੀਆਂ ਯੋਜਨਾਵਾਂ ਰਾਹੀਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਸਿਹਤ ਕਰਮਚਾਰੀਆਂ ਦੇ ਨਾਲ-ਨਾਲ ਪੁਲਿਸ ਕਰਮਚਾਰੀ, ਸਰਕਾਰੀ ਕਰਮਚਾਰੀ, ਰੇਲਵੇ-ਏਅਰ ਸਟਾਫ ਤੇ ਮੀਡੀਆ ਕਰਮਚਾਰੀ ਵੀ ਮਹਿੰਦਰਾ ਦੀ ਇਸ ਖਾਸ ਸਕੀਮ ਦਾ ਲਾਭ ਲੈ ਸਕਣਗੇ। ਕੰਪਨੀ ਇਸ ਯੋਜਨਾ ਨੂੰ ਆਪਣੇ ਸਾਰੇ ਮਾਡਲਾਂ 'ਤੇ ਲਾਗੂ ਕਰ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement