(Source: ECI/ABP News/ABP Majha)
Mahindra Price Hike: ਮਹਿੰਗਾਈ ਦੀ ਮਾਰ! ਮਹਿੰਦਰਾ ਨੇ ਕਾਰਾਂ ਦੀਆਂ ਕੀਮਤਾਂ 'ਚ 63,000 ਰੁਪਏ ਤੱਕ ਕੀਤਾ ਵਾਧਾ
Mahindra & Mahindra: ਮਹਿੰਦਰਾ ਦੀਆਂ ਗੱਡੀਆਂ 10,000 ਤੋਂ 63,000 ਰੁਪਏ ਮਹਿੰਗੀਆਂ ਹੋ ਜਾਣਗੀਆਂ। ਕੰਪਨੀ ਮੁਤਾਬਕ ਕੀਮਤਾਂ ਵਧਾਉਣ ਦੀ ਯੋਜਨਾ ਵਾਹਨ ਦੇ ਮਾਡਲ ਤੇ ਵੇਰੀਐਂਟ 'ਤੇ ਨਿਰਭਰ ਕਰੇਗੀ।
Mahindra & Mahindra Hike Prices: ਦੇਸ਼ ਦੀ ਪ੍ਰਮੁੱਖ ਆਟੋਮੋਬਾਈਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਮਹਿੰਦਰਾ ਗੱਡੀਆਂ ਦੀਆਂ ਕੀਮਤਾਂ ਵਿੱਚ ਵਾਧਾ ਅੱਜ 14 ਅਪ੍ਰੈਲ, 2022 ਤੋਂ ਲਾਗੂ ਹੋ ਗਿਆ ਹੈ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ ਕੰਪਨੀ ਅੱਜ ਤੋਂ ਵਾਹਨਾਂ ਦੀਆਂ ਕੀਮਤਾਂ 'ਚ 2.5 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ। ਇਸ ਵਾਧੇ ਤੋਂ ਬਾਅਦ ਮਹਿੰਦਰਾ ਦੀਆਂ ਗੱਡੀਆਂ 10,000 ਤੋਂ 63,000 ਰੁਪਏ ਤੱਕ ਮਹਿੰਗੀਆਂ ਹੋ ਜਾਣਗੀਆਂ। ਕੰਪਨੀ ਮੁਤਾਬਕ ਕੀਮਤਾਂ ਵਧਾਉਣ ਦੀ ਯੋਜਨਾ ਵਾਹਨ ਦੇ ਮਾਡਲ ਤੇ ਵੇਰੀਐਂਟ 'ਤੇ ਨਿਰਭਰ ਕਰੇਗੀ।
ਲਾਗਤ ਵਧਣ ਕਾਰਨ ਕੀਤਾ ਗਿਆ ਕੀਮਤ ਵਧਾਉਣ ਦਾ ਫੈਸਲਾ
M&M ਨੇ ਕਿਹਾ ਹੈ ਕਿ ਇਨਪੁਟ ਲਾਗਤ ਵਧਣ ਕਾਰਨ ਵਾਹਨਾਂ ਦੀ ਲਾਗਤ ਕਾਫੀ ਪ੍ਰਭਾਵਿਤ ਹੋਈ ਹੈ। ਇਸੇ ਲਈ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਕੰਪਨੀ ਦੇ ਸਟੀਲ, ਐਲੂਮੀਨੀਅਮ. ਪੈਲੇਡੀਅਮ ਸਮੇਤ ਕਈ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ, ਜਿਸ ਕਾਰਨ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਕੰਪਨੀ ਨੇ ਕਿਹਾ ਹੈ ਕਿ ਇਨਪੁਟ ਲਾਗਤ ਵਧਣ ਕਾਰਨ ਵਾਹਨਾਂ ਦੀ ਲਾਗਤ ਕਾਫੀ ਪ੍ਰਭਾਵਿਤ ਹੋਈ। ਇਸ ਲਈ ਕੀਮਤਾਂ ਵਧਾ ਕੇ ਇਸ ਦਾ ਕੁਝ ਹਿੱਸਾ ਗਾਹਕਾਂ 'ਤੇ ਪਾਉਣਾ ਜ਼ਰੂਰੀ ਹੋ ਗਿਆ ਹੈ।
ਲਾਗਤ ਵਿੱਚ ਵਾਧੇ ਕਾਰਨ ਮਾਰਜਿਨ ਪ੍ਰਭਾਵ
ਕਿਸੇ ਵੀ ਕਾਰ ਨਿਰਮਾਤਾ ਲਈ ਇਨਪੁਟ ਲਾਗਤ ਬਹੁਤ ਮਹੱਤਵਪੂਰਨ ਹੁੰਦੀ ਹੈ। ਕਿਸੇ ਵੀ ਅਸਲੀ ਉਪਕਰਨ ਨਿਰਮਾਤਾ ਲਈ ਕੁੱਲ ਲਾਗਤ ਦਾ 70 ਤੋਂ 75 ਪ੍ਰਤੀਸ਼ਤ ਮੈਟੀਰੀਅਲ ਕੌਸਟ ਦਾ ਹਿੱਸਾ ਹੁੰਦਾ ਹੈ। ਇਸ ਕਾਰਨ ਕੰਪਨੀ ਦਾ ਮਾਰਜਿਨ ਵੀ ਪ੍ਰਭਾਵਿਤ ਹੁੰਦਾ ਹੈ। ਇਹੀ ਕਾਰਨ ਹੈ ਕਿ ਮਹਿੰਦਰਾ ਐਂਡ ਮਹਿੰਦਰਾ ਨੂੰ ਕੀਮਤ ਵਧਾਉਣ ਦਾ ਫੈਸਲਾ ਲੈਣਾ ਪਿਆ।
SUV ਬਣਾਉਣ ਵਾਲੀ ਦਿੱਗਜ ਕੰਪਨੀ
ਮਹਿੰਦਰਾ ਐਂਡ ਮਹਿੰਦਰਾ SUV ਨਿਰਮਾਣ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਕੰਪਨੀ ਹੈ। ਸਕਾਰਪੀਓ, XUV300, XUV700 ਤੇ Thar ਕੰਪਨੀ ਦੇ ਪ੍ਰਸਿੱਧ ਬ੍ਰਾਂਡ ਹਨ। ਮਹਿੰਦਰਾ ਇਲੈਕਟ੍ਰਿਕ ਵਾਹਨ ਨਿਰਮਾਣ ਦੇ ਖੇਤਰ ਵਿਚ ਵੀ ਵੱਡੇ ਪੱਧਰ 'ਤੇ ਉਤਰਨ ਜਾ ਰਹੀ ਹੈ। ਮਹਿੰਦਰਾ ਟਰੈਕਟਰ ਵੀ ਬਣਾਉਂਦਾ ਹੈ।
ਇਹ ਵੀ ਪੜ੍ਹੋ:ਕੈਂਸਰ ਪੀੜਤ ਦੇ ਜਜ਼ਬੇ ਨੂੰ ਸਲਾਮ! ਜਨੂੰਨ ਅੱਗੇ ਝੁੱਕਿਆ ਜੱਜ, ਜਾਣੋ ਪੂਰਾ ਮਾਮਲਾ