Mahindra ਦਾ ਵੱਡਾ ਧਮਾਕਾ, ਲੈ ਕੇ ਆ ਰਹੀ XUV 700 ਦਾ ਸਸਤਾ ਮਾਡਲ, ਵੇਟਿੰਗ ਵੀ ਹੋਏਗੀ ਘੱਟ
ਆਟੋ ਕੰਪਨੀਆਂ ਬਾਜ਼ਾਰ ਦੀ ਮੰਗ ਨੂੰ ਪੂਰਾ ਨਹੀਂ ਕਰ ਪਾ ਰਹੀਆਂ ਹਨ, ਜਿਸ ਕਾਰਨ ਕਈ ਮਾਡਲਾਂ ਦੀ ਉਡੀਕ ਦਾ ਸਮਾਂ ਇੱਕ ਸਾਲ ਤੋਂ ਵੱਧ ਗਿਆ ਹੈ।
Mahindra XUV 700: ਆਟੋ ਕੰਪਨੀਆਂ ਬਾਜ਼ਾਰ ਦੀ ਮੰਗ ਨੂੰ ਪੂਰਾ ਨਹੀਂ ਕਰ ਪਾ ਰਹੀਆਂ ਹਨ, ਜਿਸ ਕਾਰਨ ਕਈ ਮਾਡਲਾਂ ਦੀ ਉਡੀਕ ਦਾ ਸਮਾਂ ਇੱਕ ਸਾਲ ਤੋਂ ਵੱਧ ਗਿਆ ਹੈ। ਮਹਿੰਦਰਾ ਐਂਡ ਮਹਿੰਦਰਾ ਨੇ ਇਸ ਤੋਂ ਅਨੋਖਾ ਤੋੜ ਕੱਢ ਲਿਆ ਹੈ। ਕੰਪਨੀ ਹਾਲ ਹੀ 'ਚ ਲਾਂਚ ਹੋਈ SUV XUV 700 ਦਾ ਸਸਤਾ ਵਰਜ਼ਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵਰਜ਼ਨ 'ਚ ਕੁਝ ਫੀਚਰਸ ਨਹੀਂ ਹੋਣਗੇ ਪਰ ਇਸ ਦੇ ਲਈ ਗਾਹਕਾਂ ਨੂੰ ਵੇਟ ਘੱਟ ਕਰਨਾ ਹੋਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ XUV 700 ਦਾ AX7 ਸਮਾਰਟ ਵੇਰੀਐਂਟ AX7 L ਤੋਂ 80,000 ਰੁਪਏ ਸਸਤਾ ਹੋ ਸਕਦਾ ਹੈ। ਕੰਪਨੀ ਇਸ 'ਚ ADAS, Knee Airbag, ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ, ਸਮਾਰਟ ਡੋਰ ਹੈਂਡਲਸ ਅਤੇ ਵਾਇਰਲੈੱਸ ਚਾਰਜਰ ਵਰਗੇ ਕੁਝ ਫੀਚਰਸ ਨੂੰ ਹਟਾ ਸਕਦੀ ਹੈ। ਇਹ ਸਾਰੀਆਂ ਪ੍ਰੀਮੀਅਮ ਵਿਸ਼ੇਸ਼ਤਾਵਾਂ XUV 700 ਦੇ AX7 L ਵੇਰੀਐਂਟ 'ਤੇ ਉਪਲਬਧ ਹਨ।
ਫਿਲਹਾਲ ਕੰਪਨੀ ਨੇ ਇਸ ਲਾਂਚ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਹੈ। ਹਾਲਾਂਕਿ ਖਬਰਾਂ 'ਚ ਦੱਸਿਆ ਜਾ ਰਿਹਾ ਹੈ ਕਿ ਇਸ ਨਵੇਂ ਵਰਜ਼ਨ 'ਚ 10.25 ਇੰਚ ਦੀ ਡਿਸਪਲੇ, 360 ਡਿਗਰੀ ਕੈਮਰਾ, ਡਿਊਲ-ਜ਼ੋਨ ਕਲਾਈਮੇਟ ਕੰਟਰੋਲ, ਬਲਾਇੰਡ-ਵਿਊ ਮਾਨੀਟਰਿੰਗ, ਹਾਈ-ਬੀਮ ਅਸਿਸਟ ਵਰਗੇ ਫੀਚਰਸ ਮੌਜੂਦ ਰਹਿਣਗੇ। ਇਸ 'ਚ ਸੋਨੀ ਦਾ 12-ਸਪੀਕਰ ਆਡੀਓ ਸਿਸਟਮ ਦਿੱਤੇ ਜਾਣ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਹ ਵੇਰੀਐਂਟ 200PS 2-ਲੀਟਰ ਟਰਬੋ-ਪੈਟਰੋਲ ਅਤੇ 155/185PS 2.2-ਲੀਟਰ ਡੀਜ਼ਲ ਇੰਜਣ ਨਾਲ ਉਪਲਬਧ ਹੋ ਸਕਦਾ ਹੈ।
ਮਹਿੰਦਰਾ XUV 700 ਦਾ ਇਹ ਖਾਸ ਵੇਰੀਐਂਟ ਸਾਰੇ ਗਾਹਕਾਂ ਲਈ ਉਪਲਬਧ ਨਹੀਂ ਹੋਵੇਗਾ। ਇਸ ਨੂੰ ਸਿਰਫ਼ ਉਨ੍ਹਾਂ ਗਾਹਕਾਂ ਦੁਆਰਾ ਹੀ ਬੁੱਕ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੇ ਪਹਿਲਾਂ ਹੀ AX7 L ਬੁੱਕ ਕੀਤਾ ਹੋਇਆ ਹੈ। ਕੰਪਨੀ ਨੇ ਇਸ ਵੇਰੀਐਂਟ 'ਚ ਕੁਝ ਅਜਿਹੇ ਚਿਪਸ ਅਤੇ ਸੈਮੀਕੰਡਕਟਰਾਂ ਦੀ ਵਰਤੋਂ ਨਹੀਂ ਕੀਤੀ ਹੈ, ਜੋ ਕਿ ਅਜੇ ਉਪਲਬਧ ਨਹੀਂ ਹਨ। ਇਸ ਨਾਲ ਕੰਪਨੀ ਨੂੰ ਉਡੀਕ ਸਮਾਂ ਘੱਟ ਕਰਨ 'ਚ ਮਦਦ ਮਿਲੇਗੀ। ਚਿੱਪ ਅਤੇ ਸੈਮੀਕੰਡਕਟਰ ਦੀ ਕਮੀ ਕਾਰਨ ਇਸ ਵਰਜ਼ਨ 'ਚ ਕੁਝ ਫੀਚਰਸ ਨੂੰ ਘੱਟ ਕੀਤਾ ਗਿਆ ਹੈ, ਜਿਸ ਕਾਰਨ ਕੰਪਨੀ ਇਸ ਦੀ ਕੀਮਤ ਬਿਹਤਰ ਵੇਰੀਐਂਟ ਤੋਂ ਕਰੀਬ 80 ਹਜ਼ਾਰ ਰੁਪਏ ਘੱਟ ਰੱਖ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :