ਇੰਡੋਨੇਸ਼ੀਆਈ ਕਾਰੀਗਰਾਂ ਨੇ ਕੀਤਾ ਕਮਾਲ, ਕਬਾੜ ਬਾਈਕਸ ਨਾਲ ਬਣਾਇਆ ਕਮਾਲ ਦਾ ਰੋਬੋਟ
ਅਕਸਰ ਅਸੀਂ ਕਬਾੜ ਵੇਚ ਕੇ ਕੁਝ ਪੈਸੇ ਕਮਾ ਲੈਂਦੇ ਹਾਂ। ਪਰ ਪ੍ਰਤਿਭਾਸ਼ਾਲੀ ਲਈ ਸਭ ਕੁਝ ਲਾਭਦਾਇਕ ਹੁੰਦਾ ਹੈ। ਇਸ ਦਾ ਇੱਕ ਵੱਡਾ ਉਦਾਹਰਣ ਵੇਖਣ ਨੂੰ ਮਿਲਿਆ ਹੈ।
ਨਵੀਂ ਦਿੱਲੀ: ਕਬਾੜ ਬਾਈਕਸ ਨਾਲ ਕਮਾਲ ਕਰਨ ਦਾ ਹੁਨਰ ਇੰਡੋਨੇਸ਼ੀਆ 'ਚ ਵੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਇੱਥੋਂ ਦੇ ਬੈਂਟੁਲ ਖੇਤਰ ਵਿੱਚ ਕੁਝ ਕਾਰੀਗਰਾਂ ਨੇ ਸਾਂਝੇ ਤੌਰ 'ਤੇ ਇੱਕ ਆਰਟ ਸਟੂਡੀਓ Er Studio Art ਖੋਲ੍ਹਿਆ, ਜਿੱਥੇ ਇਨ੍ਹਾਂ ਕਬਾੜ ਮੋਟਰਸਾਈਕਲਾਂ ਤੋਂ ਰੋਬੋਟ ਪ੍ਰਤੀਕ੍ਰਿਤੀਆਂ ਬਣਾਈਆਂ ਜਾਂਦੀਆਂ ਹਨ।
ਕਬਾੜ ਮੋਟਰਸਾਈਕਲਾਂ ਤੋਂ ਰੋਬੋਟ ਪ੍ਰਤੀਕ੍ਰਿਤੀ ਬਣਾਉਣ ਦੀ ਇਹ ਕਹਾਣੀ ਅਸਲ ਵਿਚ ਕੋਰੋਨਾ 'ਆਫਤ ਵਿਚ ਮੌਕੇ' ਲੱਭਣ ਦੀ ਕਹਾਣੀ ਹੈ। ਕੋਵਿਡ-19 ਨੇ ਏਰ ਸਟੂਡੀਓ ਆਰਟ ਵਿੱਚ ਇਸ ਨਵੀਨਤਾ ਦੀ ਸ਼ੁਰੂਆਤ ਕੀਤੀ। Er Studio Art ਦੇ ਕਰਮਚਾਰੀ ਰੋਬੋਟ ਦੀ ਪ੍ਰਤੀਕ੍ਰਿਤੀ ਬਣਾਉਣ ਤੋਂ ਪਹਿਲਾਂ ਪੇਂਟਿੰਗ ਅਤੇ ਸਟੇਜ ਸਜਾਵਟ ਦਾ ਕੰਮ ਕਰਦੇ ਸੀ। ਪਰ ਕੋਰੋਨਾ ਮਹਾਂਮਾਰੀ ਵਿੱਚ ਉਨ੍ਹਾਂ ਨੇ ਆਪਣੇ ਕੰਮ ਨੂੰ ਇੱਕ ਨਵਾਂ ਮੋੜ ਦਿੱਤਾ।
ਇੰਡੋਨੇਸ਼ੀਆ 'ਚ ਕਬਾੜ ਮੋਟਰਸਾਈਕਲ 'ਚੋਂ ਨਿਕਲਣ ਵਾਲੇ ਪੁਰਜ਼ਿਆਂ ਤੋਂ ਬਣੀਆਂ ਇਹ ਰੋਬੋਟ ਪ੍ਰਤੀਕ੍ਰਿਤੀਆਂ ਸਿਰਫ ਇੰਡੋਨੇਸ਼ੀਆ 'ਚ ਹੀ ਨਹੀਂ ਸਗੋਂ ਇਸ ਦੇ ਲਈ ਉਨ੍ਹਾਂ ਨੂੰ ਚੀਨ ਅਤੇ ਜਰਮਨੀ ਤੋਂ ਵੀ ਆਰਡਰ ਆ ਰਹੇ ਹਨ।
ਏਰ ਸਟੂਡੀਓ ਆਰਟ ਵਿੱਚ 5 ਪੁਰਾਣੇ ਜੰਕਡ ਮੋਟਰਸਾਈਕਲਾਂ ਦੀ ਵਰਤੋਂ ਇੱਕ ਰੋਬੋਟ ਪ੍ਰਤੀਕ੍ਰਿਤੀ ਬਣਾਉਣ ਲਈ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਇਸ ਨੂੰ ਬਣਾਉਣ 'ਚ ਵੀ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ।
3 ਮੀਟਰ ਦੀ ਉਚਾਈ ਵਾਲੇ ਰੋਬੋਟ ਦੀ ਪ੍ਰਤੀਕ੍ਰਿਤੀ ਦੀ ਕੀਮਤ ਇੰਡੋਨੇਸ਼ੀਆਈ ਰੁਪਏ ਵਿੱਚ 6 ਕਰੋੜ (ਲਗਪਗ 3.11 ਲੱਖ ਭਾਰਤੀ ਰੁਪਏ) ਹੈ।
ਇਹ ਵੀ ਪੜ੍ਹੋ: Padma Shri Award 2021: ਪਦਮ ਪੁਰਸਕਾਰ ਹਾਸਲ ਕਰਦਿਆਂ ਮੰਜੰਮਾ ਜੋਗਾਠੀ ਦੇ ਅੰਦਾਜ਼ ਨੇ ਜਿੱਤਿਆ ਸਭ ਦਾ ਦਿਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin