Padma Shri Award 2021: ਪਦਮ ਪੁਰਸਕਾਰ ਹਾਸਲ ਕਰਦਿਆਂ ਮੰਜੰਮਾ ਜੋਗਾਠੀ ਦੇ ਅੰਦਾਜ਼ ਨੇ ਜਿੱਤਿਆ ਸਭ ਦਾ ਦਿਲ
Padma Shri Award 2021: ਕਰਨਾਟਕ ਦੀ ਟ੍ਰਾਂਸਜੈਂਡਰ ਫੋਕ ਡਾਂਸਰ ਮੰਜੰਮਾ ਜੋਗਾਠੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਕਰਨਾਟਕ ਜਨਪਦ ਅਕਾਦਮੀ ਦੀ ਪਹਿਲੀ ਟ੍ਰਾਂਸਜੈਂਡਰ ਪ੍ਰਧਾਨ ਹੈ।
Padma Shri Award 2021: ਸੋਮਵਾਰ ਨੂੰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ 119 ਸ਼ਖਸੀਅਤਾਂ ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ। ਇਸ ਦੌਰਾਨ ਕਰਨਾਟਕ ਦੇ ਬੇਲਾਰੀ ਜ਼ਿਲ੍ਹੇ ਦੇ ਪਿੰਡ ਕਾਲੁਕੰਬਾ ਵਿੱਚ ਜਨਮੀ ਟ੍ਰਾਂਸਜੈਂਡਰ ਲੋਕ ਨਾਚ ਮੰਜੰਮਾ ਜੋਗਾਠੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮੰਜੰਮਾ ਜੋਗਾਠੀ ਦਾ ਕਹਿਣਾ ਹੈ ਕਿ ਟ੍ਰਾਂਸਜੈਂਡਰ ਹੋ ਕੇ ਉਸ ਨੂੰ ਆਪਣੀ ਪਛਾਣ ਬਣਾਉਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਪਦਮ ਸ਼੍ਰੀ ਪੁਰਸਕਾਰ ਹਾਸਲ ਕਰਨ ਤੋਂ ਪਹਿਲਾਂ, ਮੰਜੰਮਾ ਨੇ ਰਾਸ਼ਟਰਪਤੀ ਭਵਨ ਵਿੱਚ ਸਾਰਿਆਂ ਦਾ ਧਿਆਨ ਖਿੱਚਿਆ। ਜਦੋਂ ਉਹ ਪੁਰਸਕਾਰ ਹਾਸਲ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੋਲ ਪਹੁੰਚੀ, ਤਾਂ ਉਸਨੇ ਟ੍ਰਾਂਸਜੈਂਡਰ ਭਾਈਚਾਰੇ ਵਲੋਂ ਕੀਤੀ ਗਈ ਇੱਕ ਰਸਮ ਨਿਭਾਈ, ਜਿਸ ਨਾਲ ਪੂਰੇ ਹਾਲ ਵਿੱਚ ਤਾੜੀਆਂ ਵੱਜੀਆਂ। ਇਸ ਤੋਂ ਬਾਅਦ ਮੰਜੰਮਾ ਨੇ ਰਾਸ਼ਟਰਪਤੀ ਅਤੇ ਉੱਥੇ ਮੌਜੂਦ ਸਾਰਿਆਂ ਦਾ ਸਵਾਗਤ ਕੀਤਾ।
ਦੱਸ ਦੇਈਏ ਕਿ ਟ੍ਰਾਂਸਜੈਂਡਰ ਫੋਕ ਡਾਂਸਰ ਮਨਜੰਮਾ ਜੋਗਾਠੀ ਕਰਨਾਟਕ ਜਨਪਦ ਅਕੈਡਮੀ ਦੀ ਪਹਿਲੀ ਟ੍ਰਾਂਸਜੈਂਡਰ ਪ੍ਰਧਾਨ ਹੈ। ਕਲਾ ਦੇ ਖੇਤਰ ਵਿੱਚ ਉਸ ਵੱਲੋਂ ਕੀਤੇ ਗਏ ਉਪਰਾਲੇ ਬੇਮਿਸਾਲ ਹਨ। ਮੰਜੰਮਾ ਜੋਗਾਠੀ ਦਾ ਅਸਲੀ ਨਾਂ ਮੰਜੂਨਾਥ ਸ਼ੈੱਟੀ ਹੈ।
ਉਸਨੇ ਆਪਣੀਆਂ ਸਾਰੀਆਂ ਮੁਸੀਬਤਾਂ ਅਤੇ ਮੁਸ਼ਕਲਾਂ ਦੇ ਵਿਚਕਾਰ ਬਹੁਤ ਸਾਰੀਆਂ ਕਲਾਵਾਂ ਵਿੱਚ ਮੁਹਾਰਤ ਹਾਸਲ ਕੀਤੀ। ਮੰਜੰਮਾ ਦੀ ਇਸ ਕਲਾ ਕਾਰਨ ਲੋਕ ਉਸ ਨੂੰ ਜਾਣਦੇ ਹਨ। ਜੋਗਾਠੀ ਨੇ ਹਰ ਕਦਮ 'ਤੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੀ ਮਦਦ ਵੀ ਕੀਤੀ। ਉਸ ਨੇ ਕਲਾ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਮੁਹਾਰਤ ਹਾਸਲ ਕੀਤੀ।
ਇਸ ਸਮੇਂ ਮੰਜੰਮਾ ਦੇ ਨਾਲ-ਨਾਲ ਕਰਨਾਟਕ ਦੇ ਵਾਤਾਵਰਣ ਪ੍ਰੇਮੀ ਤੁਲਸੀ ਗੋਡਾ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਤੁਲਸੀ ਗੋਡਾ ਨੂੰ ਜੰਗਲਾਂ ਦਾ ਐਨਸਾਈਕਲੋਪੀਡੀਆ ਵੀ ਕਿਹਾ ਜਾਂਦਾ ਹੈ। ਰਾਸ਼ਟਰਪਤੀ ਭਵਨ ਵਿੱਚ ਹੋਏ ਪ੍ਰੋਗਰਾਮ ਦੌਰਾਨ ਤੁਲਸੀ ਦੀ ਸਾਦਗੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਹ ਨੰਗੇ ਪੈਰੀਂ ਅਤੇ ਆਪਣੇ ਰਵਾਇਤੀ ਪਹਿਰਾਵੇ ਵਿੱਚ ਪਦਮ ਸ਼੍ਰੀ ਪ੍ਰਾਪਤ ਕਰਨ ਲਈ ਆਈ ਸੀ।
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ, ਹੁਣ ਪਾਕਿ ਪੀਐਮ ਨੇ ਭਾਰਤ ਸਰਕਾਰ ਨੂੰ ਕੀਤੀ ਇਹ ਅਪੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin