Maruti Cars Sales Reports: ਅਪ੍ਰੈਲ 2023 'ਚ ਮਾਰੂਤੀ ਦੀਆਂ ਇਹ ਦੋ ਕਾਰਾਂ ਦਾ ਰਿਹਾ ਦਬਦਬਾ, ਬਾਕੀ ਗੱਡੀਆਂ ਦੇਖਦੀਆਂ ਹੀ ਰਹਿ ਗਈਆਂ
Car Sales Report: ਮਾਰੂਤੀ ਸੁਜ਼ੂਕੀ ਜਿਮਨੀ ਵੀ ਛੇਤੀ ਹੀ ਮਾਰੂਤੀ ਸੁਜ਼ੂਕੀ ਦੇ ਪੋਰਟਫੋਲੀਓ ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਜਿਸ ਦਾ ਮੁਕਾਬਲਾ ਮਹਿੰਦਰਾ ਥਾਰ ਅਤੇ ਫੋਰਸ ਗੋਰਖਾ ਵਰਗੀਆਂ ਗੱਡੀਆਂ ਨਾਲ ਹੋਵੇਗਾ।
Car Sales Report April 2023: ਘਰੇਲੂ ਬਾਜ਼ਾਰ ਵਿੱਚ ਗਾਹਕਾਂ ਦੀ ਸਭ ਤੋਂ ਪਸੰਦੀਦਾ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਅਪ੍ਰੈਲ 2023 ਵਿੱਚ ਵਿਕੀਆਂ ਗੱਡੀਆਂ ਦੀ ਵਿਕਰੀ ਰਿਪੋਰਟ ਪੇਸ਼ ਕੀਤੀ ਹੈ। ਜਿਸ ਦੇ ਮੁਤਾਬਕ ਕੰਪਨੀ ਨੇ ਪਿਛਲੇ ਮਹੀਨੇ ਕੁੱਲ 1,60,529 ਯੂਨਿਟਸ ਵੇਚੇ ਸਨ। ਜਿਸ ਅਨੁਸਾਰ ਕੰਪਨੀ ਨੇ 6.6% ਦੀ ਸਾਲਾਨਾ ਵਾਧਾ ਦਰ ਹਾਸਲ ਕੀਤੀ ਹੈ। ਜਦਕਿ ਪਿਛਲੇ ਸਾਲ ਇਸੇ ਮਹੀਨੇ ਕੰਪਨੀ ਨੇ 1,50,661 ਯੂਨਿਟ ਵੇਚੇ ਸਨ।
ਸਭ ਤੋਂ ਵੱਧ ਵਿਕਣ ਵਾਲੀਆਂ SUVs
ਵਰਤਮਾਨ ਵਿੱਚ, SUV ਸੈਗਮੈਂਟ ਵਿੱਚ ਮਾਰੂਤੀ ਸੁਜ਼ੂਕੀ ਦੀ ਹਿੱਸੇਦਾਰੀ 21% ਹੈ। ਜਿਸ ਵਿੱਚ ਬ੍ਰੇਜ਼ਾ, ਗ੍ਰੈਂਡ ਵਿਟਾਰਾ ਅਤੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਫਰੈਂਕਸ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਤੋਂ ਇਲਾਵਾ ਜਲਦ ਹੀ ਮਾਰੂਤੀ ਸੁਜ਼ੂਕੀ ਦੇ ਇਸ ਪੋਰਟਫੋਲੀਓ 'ਚ ਮਾਰੂਤੀ ਸੁਜ਼ੂਕੀ ਜਿਮਨੀ ਵੀ ਸ਼ਾਮਲ ਹੋਣ ਜਾ ਰਹੀ ਹੈ। ਜਿਸ ਦਾ ਮੁਕਾਬਲਾ ਮਹਿੰਦਰਾ ਥਾਰ ਅਤੇ ਫੋਰਸ ਗੋਰਖਾ ਵਰਗੀਆਂ ਗੱਡੀਆਂ ਨਾਲ ਹੋਵੇਗਾ। ਕੰਪਨੀ ਆਪਣੀ ਆਉਣ ਵਾਲੀ ਜਿਮਨੀ ਲਈ ਪਹਿਲਾਂ ਹੀ 26,500 ਬੁਕਿੰਗ ਪ੍ਰਾਪਤ ਕਰ ਚੁੱਕੀ ਹੈ। ਕੰਪਨੀ ਨੇ ਫਰੈਂਕਸ ਲਈ ਲਗਭਗ ਇੱਕੋ ਜਿਹੀ ਬੁਕਿੰਗ ਦਾ ਦਾਅਵਾ ਕੀਤਾ ਸੀ।
3.73 ਲੱਖ ਵਾਹਨਾਂ ਦੀ ਡਿਲੀਵਰੀ ਕੀਤੀ ਜਾਣੀ ਹੈ
ਮਾਰੂਤੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੰਪਨੀ ਕੋਲ ਫਿਲਹਾਲ 3.73 ਲੱਖ ਵਾਹਨਾਂ ਦੀ ਬੁਕਿੰਗ ਹੈ, ਜੋ ਬਾਕੀ ਵਾਹਨਾਂ ਲਈ ਹਨ। ਇਨ੍ਹਾਂ ਵਿੱਚ ਬਲੇਨੋ ਸਵਿਫਟ ਡਿਜ਼ਾਇਰ, ਆਲਟੋ, ਐਸ-ਪ੍ਰੇਸੋ, ਵੈਗਨ ਆਰ, ਇਗਨਿਸ, ਸਿਆਜ਼, ਅਰਟਿਗਾ, ਐਕਸਐਲ6 ਅਤੇ ਈਕੋ ਵਰਗੀਆਂ ਗੱਡੀਆਂ ਸ਼ਾਮਲ ਹਨ। ਹਾਲ ਹੀ ਵਿੱਚ ਕੰਪਨੀ ਨੇ ਆਪਣੀ ਲਾਈਨਅੱਪ ਵਿੱਚ ਸਾਰੇ ਵਾਹਨਾਂ ਵਿੱਚ ਨਵੀਂ ਸੁਰੱਖਿਆ ਵਿਸ਼ੇਸ਼ਤਾ ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ (ESC) ਨੂੰ ਜੋੜਿਆ ਹੈ।
ਮਾਰੂਤੀ ਕਾਰਾਂ ਦੀ ਕੀਮਤ
ਦੂਜੇ ਪਾਸੇ, ਭਾਰਤ ਵਿੱਚ ਵਿਕਣ ਵਾਲੇ ਮਾਰੂਤੀ ਵਾਹਨਾਂ ਦੀ ਕੀਮਤ ਐਂਟਰੀ ਲੈਵਲ ਕਾਰ ਆਲਟੋ ਲਈ 3.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਗ੍ਰੈਂਡ ਵਿਟਾਰਾ ਦੇ ਟਾਪ ਮਾਡਲ ਅਲਫ਼ਾ ਪਲੱਸ ਹਾਈਬ੍ਰਿਡ ਸੀਵੀਟੀ ਡੀਟੀ ਲਈ ਐਕਸ-ਸ਼ੋਰੂਮ 19.95 ਲੱਖ ਰੁਪਏ ਤੱਕ ਜਾਂਦੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਹਾਲ ਹੀ 'ਚ ਟੋਇਟਾ ਇਨੋਵਾ ਹਾਈਕ੍ਰਾਸ 'ਤੇ ਆਧਾਰਿਤ ਆਪਣੀ ਨਵੀਂ 7-ਸੀਟਰ ਹਾਈਬ੍ਰਿਡ SUV ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਕੰਪਨੀ ਅਗਲੇ ਦੋ ਮਹੀਨਿਆਂ 'ਚ ਲਾਂਚ ਕਰੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ