ਪੜਚੋਲ ਕਰੋ

Maruti Suzuki: 5-ਸੀਟਰ ਸੈਗਮੈਂਟ 'ਚ ਇਸ ਕਾਰ ਨੇ ਮਚਾਈ ਤਬਾਹੀ ! 14 ਮਹੀਨਿਆਂ 'ਚ ਵਿਕੀਆਂ 1.5 ਲੱਖ ਕਾਰਾਂ

Maruti Suzuki Five-seat Car Sales: ਭਾਰਤੀ ਬਾਜ਼ਾਰ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਕਾਰਾਂ ਹਨ ਪਰ 5-ਸੀਟਰ ਕਾਰ ਸੈਗਮੈਂਟ 'ਚ ਮਾਰੂਤੀ ਸੁਜ਼ੂਕੀ ਦੀ ਹਾਈਬ੍ਰਿਡ ਕਾਰ ਦਾ ਕ੍ਰੇਜ਼ ਹੈ। ਮਾਰੂਤੀ ਦੀ ਇਹ ਕਾਰ ਖੂਬ ਵਿਕ ਰਹੀ ਹੈ।

Maruti Suzuki Fronx ਇੱਕ ਪ੍ਰੀਮੀਅਮ ਕੰਪੈਕਟ ਕਰਾਸਓਵਰ ਕਾਰ ਹੈ। ਇਸ ਕਾਰ ਨੂੰ ਪਿਛਲੇ ਸਾਲ ਅਪ੍ਰੈਲ 2023 'ਚ ਲਾਂਚ ਕੀਤਾ ਗਿਆ ਸੀ। ਇਸ ਕਾਰ ਦੀ ਲਾਂਚਿੰਗ ਦੇ ਬਾਅਦ ਤੋਂ ਹੀ ਧਮਾਕੇਦਾਰ ਵਿਕਰੀ ਹੋਈ ਹੈ। ਇਸ ਕਾਰ ਨੇ 14 ਮਹੀਨਿਆਂ ਵਿੱਚ 1.5 ਲੱਖ ਯੂਨਿਟ ਵੇਚੇ ਹਨ। ਇਹ ਕਾਰ ਮਾਰੂਤੀ ਸੁਜ਼ੂਕੀ ਬਲੇਨੋ 'ਤੇ ਆਧਾਰਿਤ ਹੈ।

10 ਮਹੀਨਿਆਂ 'ਚ ਇੱਕ ਲੱਖ ਦਾ ਅੰਕੜਾ ਕੀਤਾ ਪਾਰ 

Maruti Suzuki Fronx ਨੂੰ 24 ਅਪ੍ਰੈਲ 2023 ਨੂੰ ਲਾਂਚ ਕੀਤਾ ਗਿਆ ਸੀ। ਵਿੱਤੀ ਸਾਲ 24 'ਚ ਇਸ ਕਾਰ ਦੇ 1,34,735 ਯੂਨਿਟ ਵੇਚੇ ਗਏ ਹਨ। ਜਦਕਿ ਮਾਰੂਤੀ ਸੁਜ਼ੂਕੀ ਨੇ ਅਪ੍ਰੈਲ 2024 'ਚ ਹੀ Fronx ਦੀਆਂ 14,286 ਇਕਾਈਆਂ ਵੇਚੀਆਂ ਹਨ। ਇਸ ਦੇ ਨਾਲ Fronx ਦੀ ਵਿਕਰੀ ਦਾ ਅੰਕੜਾ 1,49,021 ਯੂਨਿਟ ਤੱਕ ਪਹੁੰਚ ਗਿਆ ਹੈ।

ਅਪ੍ਰੈਲ ਮਹੀਨੇ ਦੇ ਅੰਤ ਤੱਕ ਇਹ ਵਾਹਨ ਡੇਢ ਲੱਖ ਯੂਨਿਟ ਦੇ ਅੰਕੜੇ ਤੋਂ ਮਹਿਜ਼ 979 ਯੂਨਿਟ ਦੂਰ ਸੀ। ਜੇ ਅਸੀਂ ਮਾਰੂਤੀ ਸੁਜ਼ੂਕੀ Fronx ਦੀ ਰੋਜ਼ਾਨਾ ਵਿਕਰੀ ਨੂੰ ਧਿਆਨ ਵਿੱਚ ਰੱਖਦੇ ਹਾਂ, ਤਾਂ ਹਰ ਰੋਜ਼ Fronx ਦੀਆਂ 475 ਤੋਂ ਵੱਧ ਯੂਨਿਟਾਂ ਵੇਚੀਆਂ ਜਾ ਰਹੀਆਂ ਹਨ। ਇਸ ਹਿਸਾਬ ਨਾਲ ਮਈ ਦੇ ਪਹਿਲੇ ਹਫਤੇ 'ਚ ਹੀ ਕੰਪਨੀ ਨੇ 1.5 ਯੂਨਿਟਾਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੋਵੇਗਾ। ਇਸ ਦੇ ਨਾਲ ਹੀ ਸਿਰਫ 10 ਮਹੀਨਿਆਂ 'ਚ ਮਾਰੂਤੀ ਸੁਜ਼ੂਕੀ Fronx ਦੀਆਂ 1 ਲੱਖ ਗੱਡੀਆਂ ਵਿਕ ਗਈਆਂ।

ਮਾਰੂਤੀ ਸੁਜ਼ੂਕੀ Fronx ਦੀ ਬੰਪਰ ਵਿਕਰੀ

ਮਾਰੂਤੀ ਸੁਜ਼ੂਕੀ ਸੁਜ਼ੂਕੀ ਨੇ ਅਪ੍ਰੈਲ 2023 ਤੋਂ ਜੂਨ 2023 ਵਿਚਕਾਰ ਵਿੱਤੀ ਸਾਲ 24 ਦੀ ਪਹਿਲੀ ਤਿਮਾਹੀ 'ਚ 26,638 ਇਕਾਈਆਂ ਵੇਚੀਆਂ ਸਨ। ਜੁਲਾਈ ਤੋਂ ਸਤੰਬਰ ਦਰਮਿਆਨ ਦੂਜੀ ਤਿਮਾਹੀ 'ਚ ਇਹ ਵਿਕਰੀ ਵਧ ਕੇ 36,839 ਇਕਾਈਆਂ ਹੋ ਗਈ। ਅਕਤੂਬਰ ਤੋਂ ਦਸੰਬਰ ਵਿਚਾਲੇ ਤੀਜੀ ਤਿਮਾਹੀ 'ਚ Fronx  ਦੀਆਂ 30,916 ਇਕਾਈਆਂ ਵਿਕੀਆਂ। ਚੌਥੀ ਤਿਮਾਹੀ 'ਚ ਕੰਪਨੀ ਨੇ ਸਭ ਤੋਂ ਵੱਧ 40,432 ਯੂਨਿਟਸ ਵੇਚੇ ਹਨ।

ਅਪ੍ਰੈਲ 2024 ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਾਰ

ਮਾਰੂਤੀ ਸੁਜ਼ੂਕੀ ਦੀ Nexa ਡੀਲਰਸ਼ਿਪ ਦੀ Fronx ਅਪ੍ਰੈਲ 2024 ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣ ਗਈ ਹੈ। ਇਸ ਕਾਰ ਨੇ ਵਿਕਰੀ ਦੇ ਮਾਮਲੇ ਵਿੱਚ ਬਲੇਨੋ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਸਾਲ ਅਪ੍ਰੈਲ 'ਚ ਜਿੱਥੇ Fronx ਦੀਆਂ 14,286 ਯੂਨਿਟਸ ਵਿਕੀਆਂ, ਉਥੇ ਬਲੇਨੋ ਦੀਆਂ 14,049 ਯੂਨਿਟਸ ਵਿਕੀਆਂ। ਤੁਹਾਨੂੰ ਦੱਸ ਦੇਈਏ ਕਿ Fronx ਬਲੇਨੋ 'ਤੇ ਆਧਾਰਿਤ ਕਾਰ ਹੈ।

ਮਾਰੂਤੀ ਸੁਜ਼ੂਕੀ Fronx  'ਚ ਸਮਾਰਟ ਹਾਈਬ੍ਰਿਡ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਕਾਰ ਵਿੱਚ ਪੈਡਲ ਸ਼ਿਫਟਰਾਂ ਦੇ ਨਾਲ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਵੀ ਹੈ। ਡਰਾਈਵਰ ਦੇ ਆਰਾਮ ਨੂੰ ਧਿਆਨ 'ਚ ਰੱਖਦੇ ਹੋਏ ਆਟੋ ਗਿਅਰ ਸ਼ਿਫਟਰ ਦੀ ਸੁਵਿਧਾ ਵੀ ਦਿੱਤੀ ਗਈ ਹੈ।

Fronx  ਵਿੱਚ 9-ਇੰਚ ਸਮਾਰਟਪਲੇ ਪ੍ਰੋ ਪਲੱਸ ਇੰਫੋਟੇਨਮੈਂਟ ਸਿਸਟਮ ਹੈ। ਇਸ ਕਾਰ 'ਚ ਹੈੱਡ ਅੱਪ ਡਿਸਪਲੇ ਹੈ। ਇਸ ਤੋਂ ਇਲਾਵਾ ਵਾਇਰਲੈੱਸ ਚਾਰਜਿੰਗ ਦੀ ਸੁਵਿਧਾ ਵੀ ਦਿੱਤੀ ਗਈ ਹੈ। ਕਾਰ ਦੇ ਅੰਦਰ 360 ਡਿਗਰੀ ਵਿਊ ਕੈਮਰਾ ਵੀ ਲਗਾਇਆ ਗਿਆ ਹੈ। ਕਾਰ ਦਾ ਇੰਟੀਰੀਅਰ ਡਿਊਲ-ਟੋਨ ਪਲਸ਼ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Sri Akal Takhat Sahib ਵਿਖੇ Bibi Jagir Kaur ਦੀ ਪੇਸ਼ੀ, ਜਗੀਰ ਕੌਰ ਨੇ ਲਾਏ ਵੱਡੇ ਆਰੋਪਪੰਚਾਇਤੀ ਚੋਣਾ ਦੇ ਦੋਰਾਨ ਮਾਨਸਾ 'ਚ ਨਿਜੀ ਰੰਜਿਸ਼ ਦੇ ਚਲਦਿਆਂ ਕਤਲHaryana Elections 2024: PM Modi ਨੇ ਖੋਲੀ ਕਾਂਗਰਸ ਕੀ ਪੋਲ  !!! | ABPSANJHAPunjab Panchayat Elections: ਜ਼ੀਰਾ 'ਚ ਹੋਏ ਹੰਗਾਮੇ ਦਾ ਵੱਡਾ ਖੁਲਾਸਾ | Crime News | ABPSANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget