ਮਾਰੂਤੀ ਸੁਜ਼ੂਕੀ ਦੀ ਵਿਕਰੀ ਦਸੰਬਰ 'ਚ 4 ਫੀਸਦੀ ਘੱਟੀ
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਦਸੰਬਰ ਦੀ ਸੇਲ ਵਿੱਚ 4 ਫੀਸਦ ਦੀ ਗਿਰਾਵਟ ਵੇਖੀ ਹੈ। ਕੰਪਨੀ ਨੇ ਦਸੰਬਰ 2021 ਵਿੱਚ 1,53,149 ਯੂਨਿਟ ਵੇਚੇ ਹਨ।

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਦਸੰਬਰ ਦੀ ਸੇਲ ਵਿੱਚ 4 ਫੀਸਦ ਦੀ ਗਿਰਾਵਟ ਵੇਖੀ ਹੈ। ਕੰਪਨੀ ਨੇ ਦਸੰਬਰ 2021 ਵਿੱਚ 1,53,149 ਯੂਨਿਟ ਵੇਚੇ ਹਨ। ਕੰਪਨੀ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਦਸੰਬਰ 2021 ਵਿੱਚ ਕੁੱਲ ਵਿਕਰੀ ਵਿੱਚ 1,26,031 ਯੂਨਿਟਾਂ ਦੀ ਘਰੇਲੂ ਵਿਕਰੀ, 4,838 ਯੂਨਿਟਾਂ ਦੀ ਹੋਰ OEM ਵਿਕਰੀ ਅਤੇ 22,280 ਯੂਨਿਟਾਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਮਹੀਨਾਵਾਰ ਨਿਰਯਾਤ ਸ਼ਾਮਲ ਹੈ।
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਉਸ ਨੇ ਦਸੰਬਰ 2020 ਵਿੱਚ 1,60,226 ਯੂਨਿਟਸ ਵੇਚੇ ਸਨ। ਦਸੰਬਰ 2021 ਵਿੱਚ, ਮਾਰੂਤੀ ਸੁਜ਼ੂਕੀ ਦੀ ਘਰੇਲੂ ਵਿਕਰੀ ਦਸੰਬਰ 2020 ਵਿੱਚ 1,50,288 ਯੂਨਿਟਾਂ ਦੇ ਮੁਕਾਬਲੇ 13 ਪ੍ਰਤੀਸ਼ਤ ਘੱਟ ਗਈ ਹੈ।ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਮਾਰੂਤੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ, "ਇਲੈਕਟ੍ਰਾਨਿਕ ਕੰਪੋਨੈਂਟਸ ਦੀ ਕਮੀ ਦਾ ਮਹੀਨੇ ਦੇ ਦੌਰਾਨ ਵਾਹਨਾਂ ਦੇ ਉਤਪਾਦਨ 'ਤੇ ਮਾਮੂਲੀ ਅਸਰ ਪਿਆ। ਘਾਟ ਨੇ ਮੁੱਖ ਤੌਰ 'ਤੇ ਘਰੇਲੂ ਬਾਜ਼ਾਰ ਵਿੱਚ ਵੇਚੇ ਗਏ ਵਾਹਨਾਂ ਦੇ ਉਤਪਾਦਨ ਨੂੰ ਪ੍ਰਭਾਵਿਤ ਕੀਤਾ।ਕੰਪਨੀ ਪ੍ਰਭਾਵ ਨੂੰ ਘੱਟ ਕਰਨ ਲਈ ਹਰ ਸੰਭਵ ਉਪਾਅ ਕਰ ਰਹੀ ਹੈ।"
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















