ਪੜਚੋਲ ਕਰੋ
ਮਰੂਤੀ ਸੁਜ਼ੁਕੀ ਦੇ ਚਾਹਵਾਨਾਂ ਲਈ ਬੁਰੀ ਖ਼ਬਰ! ਕੰਪਨੀ ਨੇ ਬੰਦ ਕੀਤੀ ਸਸਤੀ ਤੇ ਦਮਦਰ ਕਾਰ
ਨਵੇਂ ਐਮਿਸ਼ਨ ਨਾਰਮਸ ਕਾਰਨ ਮਾਰੂਤੀ ਸੁਜ਼ੂਕੀ (Maruti Suzuki) ਨੇ ਆਲਟੋ ਕੇ 10 ਹੈਚਬੈਕ ਨੂੰ ਬੀਐਸ 6 ‘ਚ ਅਪਗ੍ਰੇਡ ਕਰਨ ਦੀ ਬਜਾਏ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਯਾਨੀ ਇਸ ਹੈਚਬੈਕ ਦਾ ਉਤਪਾਦਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਕੰਪਨੀ ਨੇ ਇਸ ਨੂੰ 10 ਸਾਲ ਪਹਿਲਾਂ 2010 ‘ਚ ਸਟੈਂਡਰਡ ਆਲਟੋ ਦੇ ਅਪਗ੍ਰੇਡ ਵਰਜ਼ਨ ਦੇ ਤੌਰ ‘ਤੇ ਲਾਂਚ ਕੀਤਾ ਸੀ, ਜਿਸ ਨੇ ਵਧੇਰੇ ਸ਼ਕਤੀਸ਼ਾਲੀ ਇੰਜਨ ਤੇ ਕਈ ਐਡਵਾਂਸਡ ਵਿਸ਼ੇਸ਼ਤਾਵਾਂ ਦਿੱਤੀਆਂ।

ਨਵੀਂ ਦਿੱਲੀ: ਨਵੇਂ ਐਮਿਸ਼ਨ ਨਾਰਮਸ ਕਾਰਨ ਮਾਰੂਤੀ ਸੁਜ਼ੂਕੀ (Maruti Suzuki) ਨੇ ਆਲਟੋ ਕੇ 10 ਹੈਚਬੈਕ ਨੂੰ ਬੀਐਸ 6 ‘ਚ ਅਪਗ੍ਰੇਡ ਕਰਨ ਦੀ ਬਜਾਏ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਯਾਨੀ ਇਸ ਹੈਚਬੈਕ ਦਾ ਉਤਪਾਦਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਕੰਪਨੀ ਨੇ ਇਸ ਨੂੰ 10 ਸਾਲ ਪਹਿਲਾਂ 2010 ‘ਚ ਸਟੈਂਡਰਡ ਆਲਟੋ ਦੇ ਅਪਗ੍ਰੇਡ ਵਰਜ਼ਨ ਦੇ ਤੌਰ ‘ਤੇ ਲਾਂਚ ਕੀਤਾ ਸੀ, ਜਿਸ ਨੇ ਵਧੇਰੇ ਸ਼ਕਤੀਸ਼ਾਲੀ ਇੰਜਨ ਤੇ ਕਈ ਐਡਵਾਂਸਡ ਵਿਸ਼ੇਸ਼ਤਾਵਾਂ ਦਿੱਤੀਆਂ। 2014 ‘ਚ ਆਲਟੋ ਕੇ 10 ਨੇ ਕਈ ਅਪਡੇਟਾਂ ਲਿਆਂਦੀਆਂ ਸਨ, ਖਾਸ ਤੌਰ 'ਤੇ ਆਟੋਮੈਟਿਕ ਗੀਅਰਬਾਕਸ ਤੇ ਸਟਾਈਲਿਸ਼ ਇੰਟੀਰੀਅਰ, ਜਦਕਿ 2019 ‘ਚ ਉਸ ਨੇ ਕਾਰ ਦੇ ਨਾਲ ਸੁਰੱਖਿਆ ਦੇ ਮਾਮਲੇ ‘ਚ ਕਈ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ। ਕੰਪਨੀ ਨੇ ਇਸ ਮਾਡਲ ਨੂੰ ਆਪਣੀ ਵੈੱਬਸਾਈਟ ਤੋਂ ਵੀ ਹਟਾ ਦਿੱਤਾ ਹੈ ਪਰ ਫਿਲਹਾਲ ਕੰਪਨੀ ਨੇ ਅਧਿਕਾਰਤ ਤੌਰ 'ਤੇ ਇਸਦੀ ਘੋਸ਼ਣਾ ਨਹੀਂ ਕੀਤੀ। Alto k 10 ਨਹੀਂ ਕੀਤਾ BS6 ਅਪਡੇਟ: ਕੰਪਨੀ ਨੇ ਆਪਣਾ ਬੀਐਸ 4 ਅਨੁਕੂਲ 1.0-ਲੀਟਰ ਕੇ 10 ਬੀ ਇੰਜਨ ਬੰਦ ਕਰ ਦਿੱਤਾ ਹੈ। ਇਸ ‘ਚ 998 ਸੀਸੀ ਦਾ ਇੰਜਣ ਸੀ, ਜਿਸ ਨਾਲ 68 ਪੀਪੀ ਤੇ 90 ਐਨਐਮ ਦਾ ਟਾਰਕ ਜਨਰੇਟ ਹੋਇਆ ਸੀ। ਇਸ 'ਚ 5-ਸਪੀਡ ਗੀਅਰਬਾਕਸ ਮੈਨੂਅਲ ਤੇ ਆਟੋਮੈਟਿਕ ਟ੍ਰਾਂਸਮਿਸ਼ਨ ਉਪਲੱਬਧ ਸੀ। ਸੀਐਨਜੀ ਵਰਜ਼ਨ ਵੀ ਇਸ ‘ਚ ਉਪਲਬਧ ਸੀ। ਇਸ ਇੰਜਣ ਨੂੰ ਬੀਐਸ 6 ‘ਚ ਅਪਗ੍ਰੇਡ ਨਹੀਂ ਕੀਤਾ ਗਿਆ ਸੀ। ਆਲਟੋ ਕੇ 10 ਕਈ ਵੇਰੀਐਂਟ 'ਚ ਉਪਲੱਬਧ ਸੀ, ਜਿਸ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 3.60 ਲੱਖ ਤੋਂ ਲੈ ਕੇ 4.39 ਲੱਖ ਰੁਪਏ ਤੱਕ ਸੀ। ਪਹਿਲਾਂ ਬਹੁਤ ਸਾਰੇ ਮਾਡਲਾਂ ਨੂੰ ਬੰਦ ਕਰ ਚੁੱਕੀ ਕੰਪਨੀ: ਇਸ ਤੋਂ ਇਲਾਵਾ ਸੁਜ਼ੂਕੀ ਨੇ ਨਵੇਂ ਐਮਿਸ਼ਨ ਨਿਯਮਾਂ ਦੇ ਮੱਦੇਨਜ਼ਰ ਆਪਣੇ ਬਹੁਤ ਸਾਰੇ ਮਾਡਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ, ਬਲੇਨੋ ਆਰਐਸ ਤੇ ਇਸ ਦੇ ਸਾਰੇ ਡੀਜ਼ਲ ਲਾਈਨ-ਅਪ ਸਮੇਤ ਐਸ-ਕਰਾਸ ਨੂੰ ਵੀ ਨਵੇਂ ਕੇ 15 ਬੀ ਪੈਟਰੋਲ ਮਾਈਡ-ਹਾਈਬ੍ਰਿਡ ਇੰਜਨ ਦੇ ਨਾਲ ਲਾਂਚ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜੋ ਵਿਟਾਰਾ ਬਰੇਜ਼ਾ ‘ਚ ਦਿੱਤੀ ਗਈ ਹੈ।
ਇਹ ਵੀ ਪੜ੍ਹੋ :
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















