SUV ਦੇ ਸ਼ੌਕੀਨਾਂ ਲਈ ਖਾਸ ਖ਼ਬਰ! ਜਾਣੋ Ford EcoSport, Hyundai Venue ਤੇ Maruti Brezza 'ਚੋਂ ਕਿਹੜੀ ਖਰੀਦੋ
Maruti Suzuki ਨੇ ਹਾਲ ਹੀ 'ਚ Vitara Brezza BS6 ਲਾਂਚ ਕੀਤੀ ਹੈ ਜੋ ਬਾਜ਼ਾਰ ਵਿੱਚ ਕੰਪੈਕਟ ਐਸਯੂਵੀ ਪਹਿਲਾਂ ਤੋਂ ਮੌਜੂਦ Ford EcoSport BS6 ਤੇ Hyundai Venue ਨਾਲ ਮੁਕਾਬਲਾ ਕਰੇਗੀ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੰਪੈਕਟ ਐਸਯੂਵੀ ਕਿਹੜੇ ਫੀਚਰਸ ਨਾਲ ਲੈਸ ਹਨ।
ਨਵੀਂ ਦਿੱਲੀ: Maruti Suzuki ਨੇ ਹਾਲ ਹੀ 'ਚ Vitara Brezza BS6 ਲਾਂਚ ਕੀਤੀ ਹੈ ਜੋ ਬਾਜ਼ਾਰ ਵਿੱਚ ਕੰਪੈਕਟ ਐਸਯੂਵੀ ਪਹਿਲਾਂ ਤੋਂ ਮੌਜੂਦ Ford EcoSport BS6 ਤੇ Hyundai Venue ਨਾਲ ਮੁਕਾਬਲਾ ਕਰੇਗੀ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੰਪੈਕਟ ਐਸਯੂਵੀ ਕਿਹੜੇ ਫੀਚਰਸ ਨਾਲ ਲੈਸ ਹਨ।
Maruti Suzuki Vitara Brezza BS6: ਪਾਵਰ ਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਬੀਐਸ 6 ਵਿੱਚ ਇੱਕ 1462 ਸੀਸੀ ਬੀਐਸ 6 ਇੰਜਣ ਹੈ ਜੋ 6,000 Rpm 'ਤੇ 103.25 Hp ਪਾਵਰ ਤੇ 4400 Rpm ਤੇ 138Nm ਟਾਰਕ ਪੈਦਾ ਕਰਦਾ ਹੈ। ਇਸ ਕੰਪੈਕਟ ਐਸਯੂਵੀ ਦਾ ਇੰਜਨ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਲੈਸ ਹੈ। ਮਾਈਲੇਜ਼ ਦੀ ਗੱਲ ਕਰੀਏ ਤਾਂ ਕੰਪਨੀ ਦੀ ਅਧਿਕਾਰਤ ਸਾਈਟ ਅਨੁਸਾਰ, ਵਿਟਾਰਾ ਬ੍ਰੇਜ਼ਾ 17.03 ਕਿਲੋਮੀਟਰ ਪ੍ਰਤੀ ਲੀਟਰ ਪੈਟਰੋਲ ਦਾ ਮਾਈਲੇਜ਼ ਦੇ ਸਕਦੀ ਹੈ। ਮਾਰੂਤੀ ਸੁਜ਼ੂਕੀ ਵਿਟਾਰਾ ਬਰੇਜ਼ਾ ਬੀਐਸ 6 ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ, 7,34,000 ਹੈ।
Ford EcoSport BS6: ਪਾਵਰ ਤੇ ਸਪੈਸੀਫਿਕੇਸ਼ਨ ਦੇ ਲਿਹਾਜ਼ ਨਾਲ ਫੋਰਡ ਈਕੋਸਪੋਰਟ ਬੀਐਸ 6 ਵਿੱਚ ਇੱਕ 1496cc ਬੀਐਸ 6 ਇੰਜਣ ਹੈ ਜੋ 6500 ਆਰਪੀਐਮ 'ਤੇ 122 ਐਚਪੀ ਦੀ ਪਾਵਰ ਤੇ 4500 ਆਰਪੀਐਮ 'ਤੇ 149 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਇਸ ਕਾਨਸੈਪਟ ਐਸਯੂਵੀ ਦਾ ਇੰਜਨ 5-ਸਪੀਡ ਮੈਨੂਅਲ ਤੇ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ 'ਚ ਆਉਂਦਾ ਹੈ। ਕੰਪਨੀ ਦੀ ਸਾਈਟ ਮੁਤਾਬਕ ਈਕੋਸਪੋਰਟ ਬੀਐਸ 6 ਪੈਟਰੋਲ ਦੀ ਪ੍ਰਤੀ ਲੀਟਰ 15.9 ਕਿਲੋਮੀਟਰ ਦੀ ਮਾਈਲੇਜ਼ ਦਿੰਦੀ ਹੈ। ਫੋਰਡ ਈਕੋਸਪੋਰਟ ਬੀਐਸ 6 ਦੀ ਕੀਮਤ ਦੀ ਗੱਲ ਕਰੀਏ ਤਾਂ ਐਕਸ ਸ਼ੋਰੂਮ ਦੀ ਸ਼ੁਰੂਆਤੀ ਕੀਮਤ ₹ 8,04,000 ਹੈ।
Hyundai Venue: ਪਾਵਰ ਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਹੁੰਡਈ ਵੈਨਿਉ 119 'ਚ 1197cc ਇੰਜਨ ਹੈ ਜੋ 6,000 ਆਰਪੀਐਮ 'ਤੇ 81.86 ਐਚਪੀ ਪਾਵਰ ਤੇ 4000 ਆਰਪੀਐਮ 'ਤੇ 114.73 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਇਸ ਕੌਮਪੈਕਟ ਐਸਯੂਵੀ ਦਾ ਇੰਜਨ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਲੈਸ ਹੈ। ਮਾਈਲੇਜ ਦੀ ਗੱਲ ਕਰੀਏ ਤਾਂ ਵੈਨਿਉ 18.27 ਕਿਲੋਮੀਟਰ ਪ੍ਰਤੀ ਲੀਟਰ ਪੈਟਰੋਲ ਦਾ ਮਾਈਲੇਜ਼ ਦੇ ਸਕਦਾ ਹੈ। ਹੁੰਡਈ ਵੈਨਿਉ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ਦੇ ਹਿਸਾਬ ਨਾਲ, 6,55,000 ਹੈ।