ਪੜਚੋਲ ਕਰੋ
Advertisement
ਮੁਨਾਫੇ ਦਾ ਸੌਦਾ! 31.76 ਦੀ ਮਾਈਲੇਜ਼ ਦੇਣ ਵਾਲੀ Maruti ਦੀ ਕਾਰ ਸਿਰਫ 4.41 ਲੱਖ 'ਚ
Maruti Suzuki ਭਾਰਤੀ ਬਾਜ਼ਾਰ ‘ਚ ਆਪਣੀਆਂ ਕਿਫਾਇਤੀ ਕਾਰਾਂ ਲਈ ਜਾਣੀ ਜਾਂਦੀ ਹੈ। ਪਿਛਲੇ ਮਹੀਨੇ ਕੰਪਨੀ ਨੇ ਕੋਰੋਨਾਵਾਇਰਸ ਕਰਕੇ ਹੋਏ ਲੌਕਡਾਊਨ ‘ਚ ਘਰੇਲੂ ਮਾਰਕੀਟ ਵਿਚ ਕਾਰਾਂ ਦੀ ਜ਼ੀਰੋ ਵਿਕਰੀ ਕੀਤੀ।
ਨਵੀਂ ਦਿੱਲੀ: Maruti Suzuki ਭਾਰਤੀ ਬਾਜ਼ਾਰ ‘ਚ ਆਪਣੀਆਂ ਕਿਫਾਇਤੀ ਕਾਰਾਂ ਲਈ ਜਾਣੀ ਜਾਂਦੀ ਹੈ। ਪਿਛਲੇ ਮਹੀਨੇ ਕੰਪਨੀ ਨੇ ਕੋਰੋਨਾਵਾਇਰਸ ਕਰਕੇ ਹੋਏ ਲੌਕਡਾਊਨ ‘ਚ ਘਰੇਲੂ ਮਾਰਕੀਟ ਵਿਚ ਕਾਰਾਂ ਦੀ ਜ਼ੀਰੋ ਵਿਕਰੀ ਕੀਤੀ। ਕੰਪਨੀ ਭਵਿੱਖ ਦੀ ਉਮੀਦ ਕਰਦੀ ਹੈ ਕਿ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਵਿਕਰੀ ‘ਚ ਸੁਧਾਰ ਹੋਵੇਗਾ। ਅੱਜ ਅਸੀਂ ਤੁਹਾਨੂੰ Maruti Suzuki ਦੀ ਕਫਾਇਤੀ ਕਾਰ Celerio ਬਾਰੇ ਦੱਸ ਰਹੇ ਹਾਂ।
ਮਾਈਲੇਜ: ਮਾਈਲੇਜ ਦੀ ਗੱਲ ਕਰੀਏ ਤਾਂ Maruti Suzuki Celerio ਕੰਪਨੀ ਦੀ ਅਧਿਕਾਰਤ ਸਾਈਟ ਮੁਤਾਬਕ ਪੈਟਰੋਲ ਵੇਰੀਐਂਟ (ARAI ਟੈਸਟਿਡ) ਵਿੱਚ 21.63 kmpl ਦਾ ਮਾਈਲੇਜ ਦੇ ਸਕਦੀ ਹੈ। ਜਦਕਿ Maruti Suzuki Celerio ਸੀਐਨਜੀ ਵੇਰੀਐਂਟ ‘ਚ 31.76 ਕਿਮੀ/ਕਿਲੋਗ੍ਰਾਮ ਦਾ ਮਾਈਲੇਜ ਦਿੰਦੀ ਹੈ।
ਕੀਮਤ: ਕੀਮਤ ਦੀ ਗੱਲ ਕਰੀਏ ਤਾਂ, Maruti Suzuki Celerio ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 4,41,200 ਰੁਪਏ ਹੈ।
ਰੰਗ ਦਾ ਆਪਸ਼ਨ: ਰੰਗ ਦੇ ਆਪਸ਼ਨਸ ਦੀ ਗੱਲ ਕਰੀਏ ਤਾਂ Maruti Suzuki Celerio ਆਰਕਟਿਕ ਵ੍ਹਾਈਟ, ਸਿਲਕੀ ਸਿਲਵਰ, ਗਲਾਈਸਿੰਗ ਗ੍ਰੇ, ਬਲੈਜ਼ਿੰਗ ਰੈਡ, ਟਾਰਕ ਬਲੂ ਤੇ ਟੈਂਗੋ ਓਰੇਂਜ ‘ਚ ਉਪਲੱਬਧ ਹੈ।
ਪਾਵਰ ਤੇ ਸਪੈਸੀਫਿਕੇਸ਼ਨ: ਪਾਵਰ ਅਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਮਾਰੂਤੀ ਸੁਜ਼ੂਕੀ ਸੇਲੇਰੀਓ ‘ਚ 998cc ਦਾ ਥ੍ਰੀ-ਸਿਲੰਡਰ ਬੀਐਸ 6 ਇੰਜਣ ਹੈ ਜੋ 6000 Rpm ‘ਤੇ 50kW ਦੀ ਪਾਵਰ ਅਤੇ 3500 Rpm 'ਤੇ 9 Nm ਦਾ ਟਾਰਕ ਪੈਦਾ ਕਰਦਾ ਹੈ। ਗੀਅਰਬਾਕਸ ਦੀ ਗੱਲ ਕਰੀਏ ਤਾਂ ਇੰਜਣ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਲੈਸ ਹੈ। ਬ੍ਰੇਕਿੰਗ ਪ੍ਰਣਾਲੀ ਦੀ ਗੱਲ ਕਰੀਏ ਤਾਂ Celerio ਨੇ ਸਾਹਮਣੇ ਵਾਲੇ ਪਾਸੇ ਡਿਸਕ ਬ੍ਰੇਕ ਤੇ ਰਿਅਰ ‘ਚ ਡਰੱਮ ਬ੍ਰੇਕਸ ਦਿੱਤੇ ਹਨ।
ਸਸਪੈਂਸ ਦੇ ਰੂਪ ਵਿੱਚ, Celerio ਦੇ ਫਰੰਟ ‘ਚ ਕੋਇਲ ਸਪ੍ਰਿੰਗ ਦੇ ਨਾਲ ਮੈਕਫਦਰਸ਼ਨ ਸਟ੍ਰਟ ਸਸਪੈਂਸ ਅਤੇ ਰਿਅਰ ‘ਚ ਕੋਇਲ ਸਪ੍ਰਿੰਗ ਦੇ ਨਾਲ ਟੋਰਸੀਅਨ ਬੀਮ ਐਕਸਲ ਸਸਪੈਂਸ ਹੈ। ਮਾਪ ਦੇ ਲਿਹਾਜ਼ ਨਾਲ ਸੇਲੇਰੀਓ ਦਾ ਕੁੱਲ ਭਾਰ 1250 ਕਿਲੋਗ੍ਰਾਮ, ਲੰਬਾਈ 3695 mm, ਚੌੜਾਈ 1600 mm, ਕੱਦ 1560 mm, ਵ੍ਹੀਲਬੇਸ 2425 mm, ਬੈਠਣ ਦੀ ਸਮਰੱਥਾ 5 ਸੀਟਰ, ਜ਼ਮੀਨੀ ਕਲੀਅਰੈਂਸ 160 mm ਤੇ ਬਾਲਣ ਟੈਂਕ ਦੀ ਸਮਰੱਥਾ 35 ਲੀਟਰ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਵਿਸ਼ਵ
Advertisement