ਇਸ ਹਫ਼ਤੇ ਭਾਰਤ 'ਚ ਲੌਂਚ ਹੋਣ ਜਾ ਰਹੀਆਂ ਇਹ ਧਾਂਸੂੰ SUVs, ਜਾਣੋ ਹਰ ਡਿਟੇਲ
Hyundai Creta, Kia Seltos ਤੇ Skoda Kushaq ਨੂੰ ਟੱਕਰ ਦੇਣ ਵਾਲੀ ਇਸ ਸ਼ਾਨਦਾਰ ਐਸਯੂਵੀ 'ਚ ਕਈ ਫੀਚਰਸ ਦਿੱਤੇ ਗਏ ਹਨ।
ਨਵੀਂ ਦਿੱਲੀ: ਫੈਸਟਿਵ ਸੀਜ਼ਨ ਤੋਂ ਪਹਿਲਾਂ ਭਾਰਤ ਚ ਕਈ ਸ਼ਾਨਦਾਰ ਕਾਰਾਂ ਲੌਂਚ ਹੋਣਗੀਆਂ। ਉੱਥੇ ਹੀ ਲੇਟੈਸਟ ਲੌਂਚ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਭਾਰਤੀ ਆਟੋ ਬਜ਼ਾਰ 'ਚ ਦੋ ਧਾਂਸੂੰ SUVs ਦਸਤਕ ਦੇਣ ਜਾ ਰਹੀਆਂ ਹਨ। ਖ਼ਬਰਾਂ ਦੇ ਮੁਤਾਬਕ 15 ਸਤੰਬਰ ਨੂੰ MG Astor ਲੌਂਚ ਕੀਤੀ ਜਾਵੇਗੀ। ਉੱਥੇ ਹੀ ਇਸ ਦਿਨ ਮੋਸਟ ਅਵੇਟੇਡ ਐਸਯੂਵੀ ਨਵੀਂ 2021 Force Gurkha ਤੋਂ ਵੀ ਜ਼ਿਆਦਾ ਪਰਦਾ ਉੱਠੇਗਾ। ਇਨ੍ਹਾਂ ਦੋਵਾਂ ਕਾਰਾਂ 'ਚ ਐਡਵਾਂਸ ਫੀਚਰਸ ਦਿੱਤੇ ਜਾ ਸਕਦੇ ਹਨ। ਆਓ ਜਾਣਦੇ ਹਾਂ ਕਿ ਇਨ੍ਹਾਂ 'ਚ ਕੀ ਕੁਝ ਖਾਸ ਦਿੱਤਾ ਜਾ ਸਕਦਾ ਹੈ।
MG Astor ਹੋਵੇਗੀ ਲੌਂਚ
MG Astor ਦੇ ਕੰਪਨੀ 15 ਸਤੰਬਰ ਨੂੰ ਲੌਂਚ ਕਰਨ ਜਾ ਰਹੀ ਹੈ। Hyundai Creta, Kia Seltos ਤੇ Skoda Kushaq ਨੂੰ ਟੱਕਰ ਦੇਣ ਵਾਲੀ ਇਸ ਸ਼ਾਨਦਾਰ ਐਸਯੂਵੀ 'ਚ ਕਈ ਫੀਚਰਸ ਦਿੱਤੇ ਗਏ ਹਨ। MG Astor ਦਾ ਇਹ ਨਿੱਜੀ AI ਅਸਿਸਟੈਂਟ ਬੇਹੱਦ ਖ਼ਾਸ ਹੈ। ਇਸ ਨੂੰ ਕਾਰ ਦੇ ਡੈਸ਼ਬੋਰਡ 'ਤੇ ਲਾਇਆ ਗਿਆ ਹੈ। ਇਸ ਦੇ ਨਾਲ ਹੀ ਇਸ 'ਚ ਇਕ ਸਕ੍ਰੀਨ ਵੀ ਦਿੱਤੀ ਗਈ ਹੈ। ਇਹ ਤੁਹਾਡੇ ਵਾਈਸ ਕਮਾਂਡ 'ਤੇ ਕੰਮ ਕਰਦਾ ਹੈ। ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੇ ਨਾਲ-ਨਾਲ ਇਹ ਸਨਰੂਫ਼ ਖੋਲ੍ਹਣ ਤੇ ਬੰਦ ਕਰਨ ਜਿਹੇ ਕਈ ਆਪ੍ਰੇਸ਼ਨ 'ਚ ਮਦਦ ਕਰਨ 'ਚ ਵੀ ਸਮਰੱਥ ਹੈ। ਇਸ ਪਰਸਨਲ A1 ਅਸਿਸਟੈਂਟ ਨੂੰ ਅਮਰੀਕਾ ਦੀ ਸਟਾਰ ਡਿਜ਼ਾਇਨ (Star Design) ਕੰਪਨੀ ਨੇ ਤਿਆਰ ਕੀਤਾ ਹੈ। ਇਹ ਕੰਪਨੀ ਆਪਣੇ AI ਪ੍ਰੋਡਕਟ ਲਈ ਦੁਨੀਆਂ ਭਰ 'ਚ ਜਾਣੀ ਜਾਂਦੀ ਹੈ।
ਇਹ ਹੈ ਖਾਸੀਅਤ
ਇਸ ਦੇ ਨਾਲ ਹੀ MG Astor 'ਚ i-Smart Hub ਵੀ ਦਿੱਤਾ ਗਿਆ ਹੈ। ਇਹ ਇਕ ਅਜਿਹਾ ਪਲੇਟਫਾਰਮ ਹੈ ਜਿਸ 'ਤੇ ਸਬਸਕ੍ਰਿਪਸ਼ਨ, ਸਰਵਿਸ ਤੇ ਪਾਰਟਨਰਸ਼ਿਪ ਦਾ ਆਪਸ਼ਨ ਵੀ ਮਿਲਦਾ ਹੈ। ਇਸ ਤਹਿਤ ਤਹਾਨੂੰ MapMyIndia ਦੇ ਨਾਲ ਮੈਪਸ ਤੇ ਨੈਵੀਗੇਸ਼ਨ, ਜੀਓ ਕਨੈਕਟੀਵਿਟੀ, KoineArth ਦਾ ਬਲੌਕਚੇਨ ਪ੍ਰੋਟੈਕਟਡ ਵਹੀਕਲ ਡਿਜੀਟਲ ਪਾਸਪੋਰਟ ਜਿਹੇ ਕਈ ਫੀਚਰਸ ਸ਼ਾਮਿਲ ਹੈ। ਇਸ ਦੇ ਨਾਲ ਹੀ MG Astor 'ਚ ਤੁਸੀਂ JioSaavn ਐਪ ਜ਼ਰੀਏ ਆਪਣੇ ਮਨਪਸੰਦ ਮਿਊਜ਼ਿਕ ਦਾ ਆਨੰਦ ਵੀ ਲੈ ਸਕਦੇ ਹੋ। ਇਸ 'ਚ ਤੁਸੀਂ ਹੈੱਡ ਯੂਨਿਟ ਦੀ ਮਦਦ ਨਾਲ ਆਪਣੀ ਕਾਰ ਲਈ ਪਾਰਕਿੰਗ ਸਲੌਟ ਵੀ ਰਿਜ਼ਰਵ ਕਰ ਸਕਦੇ ਹਨ।
2021 Force Gurkha ਤੋਂ ਵੀ ਉੱਠੇਗਾ ਪਰਦਾ
2021 Force Gurkha SUV ਨੂੰ ਲੈਕੇ ਕੰਪਨੀ ਨੇ ਐਲਾਨ ਕਰ ਦਿੱਤਾ ਹੈ। ਭਾਰਤ 'ਚ ਇਹ ਧਾਂਸੂ ਐਸਯੂਵੀ ਇਸ 15 ਸਤੰਬਰ ਨੂੰ ਦਸਤਕ ਦੇਵੇਗੀ। ਗਾਹਕਾਂ ਨੂੰ ਕਾਫੀ ਲੰਮੇ ਸਮੇਂ ਤੋਂ ਇਸ ਦਾ ਇੰਤਜ਼ਾਰ ਹੈ। ਨਵੀਂ ਫੋਰਸ ਗੁਰਖਾ 'ਚ ਫਰੈਸ਼ ਐਸਥੈਟਿਕਸ, ਸ਼ਾਨਦਾਰ ਕੈਬਿਨ ਦੇਖਣ ਨੂੰ ਮਿਲੇਗਾ। 2021 Force Gurkha ਦੀਆਂ ਕਈ ਵਾਰ ਡਿਟੇਲਸ ਤੇ ਤਸਵੀਰਾਂ ਲੀਕ ਹੋਈਆਂ ਹਨ। ਜਿੰਨ੍ਹਾਂ ਦੇ ਮੁਤਾਬਕ ਇਸ 'ਚ ਨਵੀਆਂ ਹੈੱਡਲਾਈਟਸ ਦੇ ਨਾਲ ਸਰਕੂਲਰ ਡੇ ਟਾਇਮ ਰਨਿੰਗ ਲਾਈਟਸ ਦੇ ਨਾਲ ਸਿੰਗਲ ਸਲੌਟ ਗ੍ਰਿੱਲ ਦੇ ਵਿਚ ਕੰਪਨੀ ਦਾ ਵੱਡਾ ਲੋਗੋ ਦੇਖਣ ਨੂੰ ਮਿਲੇਗਾ।
ਇਸ ਤੋਂ ਇਲਾਵਾ ਇਸ 'ਚ ਨਵੇਂ ਫੌਗ ਲੈਂਪਸ, ਵ੍ਹੀਲ ਕਲੈਡਿੰਗ ਤੇ ਬਲੈਕ ਆਊਟਸਾਈਡ ਰੀਅਰ ਵਿਊ ਮਿਰਰ ਤੇ ਰੂਫ ਕਰੀਅਰ ਜਿਹੇ ਬਦਲਾਅ ਵੀ ਦੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ ਇਸ ਦੇ ਕੈਬਿਨ ਦੀ ਗੱਲ ਕਰੀਏ ਤਾਂ ਇਸ 'ਚ ਨਵਾਂ ਟਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਬਲੈਕ ਡੈਸ਼ਬੋਰਡ, ਸਰਕੂਲਰ AC ਵੈਂਟਸ, ਫਰੰਟ ਪਾਵਰ ਵਿੰਡੋ ਤੇ ਤ੍ਰੀ ਸਪੋਕ ਸਟੀਅਰਿੰਗ ਵ੍ਹੀਲ ਜਿਹੇ ਫੀਚਰਸ ਵੀ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਬਦਲਾਵਾਂ ਦੇ ਨਾਲ ਇਹ ਗੱਡੀ ਜ਼ਿਆਦਾ ਦਮਦਾਰ ਨਜ਼ਰ ਆਵੇਗੀ।
ਦਮਦਾਰ ਇੰਜਣ
ਸੈਂਕੇਡ ਜੈਨਰੇਸ਼ਨ ਗੁਰਖਾ ਚ BS6 ਮਾਪਦੰਡ ਵਾਲਾ 2.6 ਲੀਟਰ ਦਾ ਡੀਜ਼ਲ ਇੰਜਣ ਮਿਲੇਗਾ, ਜੋ ਕਿ 90bhp ਦੀ ਪਾਵਰ ਜੈਨਰੇਟ ਕਰਦਾ ਹੈ। ਇਹ ਇੰਜਣ 5 ਸਪੀਡ ਮੈਨੂਅਲ ਗੀਅਰਬੌਕਸ ਨਾਲ ਲੈਸ ਹੋਵੇਗਾ, ਇਸ ਦੇ ਨਾਲ ਹੀ ਇਸ 'ਚ ਫੋਰ ਵ੍ਹੀਲ ਡ੍ਰਾਇਵ ਦੀ ਵੀ ਸੁਵਿਧਾ ਮਿਲੇਗੀ। ਇਸ ਗੱਡੀ 'ਚ ਡਬਲ ਹਾਈਡ੍ਰੋਲਿਕ ਸਪ੍ਰਿੰਗ ਕਵਾਇਲ ਸਸਪੈਂਸ਼ਨ ਤੇ 17 ਇੰਚ ਦੇ ਟਿਊਬਲੈਸ ਟਾਇਰਸ ਮਿਲਣਗੇ। ਭਾਰਤ 'ਚ ਕਿਸ ਤਾਰੀਖ ਨੂੰ ਇਸ ਨੂੰ ਲੌਂਚ ਕੀਤਾ ਜਾਵੇਗਾ। ਇਸ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ।