ਪੜਚੋਲ ਕਰੋ

ਹੁਣ ਖਤਰਾ ਦੇਖ ਕੇ ਕਾਰ ਖੁਦ ਲਾਵੇਗੀ ਬ੍ਰੇਕ, Mahindra Scorpio-N 'ਚ ਮਿਲਣਗੇ ਆਹ 10 ਸਮਾਰਟ ਸੇਫਟੀ ਫੀਚਰਸ, ਜਾਣੋ ਕੀ ਹੈ ਖਾਸ

2025 Mahindra Scorpio N: ਮਹਿੰਦਰਾ ਦੀ ਨਵੀਂ Scorpio N ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਐਡਵਾਂਸਡ ਹੋ ਗਈ ਹੈ। ਇਸ SUV ਵਿੱਚ ਹੁਣ 10 ਨਵੇਂ ADAS ਫੀਚਰ ਸ਼ਾਮਲ ਕੀਤੇ ਗਏ ਹਨ। ਆਓ ਜਾਣਦੇ ਹਾਂ ਇਸ ਨਵੇਂ ਵੇਰੀਐਂਟ ਵਿੱਚ ਕੀ-ਕੀ ਖਾਸ ਮਿਲ ਰਿਹਾ ਹੈ।

2025 Mahindra Scorpio N: ਮਹਿੰਦਰਾ ਨੇ ਆਖਰਕਾਰ ਵਿੱਚ ਆਪਣੀ ਪ੍ਰਸਿੱਧ SUV Scorpio-N ਨੂੰ 2025 ਵਿੱਚ ਹੋਰ ਜ਼ਿਆਦਾ ਤਕਨਾਲੌਜੀ-ਫ੍ਰੈਂਡਲੀ ਅਤੇ ਸੇਫਟੀ-ਐਰੀਐਂਟਿਡ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਨਵਾਂ ਵਰਜ਼ਨ Level-2 ADAS (Advanced Driver Assistance System) ਨਾਲ ਲੈਸ ਹੋਵੇਗਾ, ਜੋ ਇਸਨੂੰ ਆਪਣੇ ਸੈਗਮੈਂਟ ਵਿੱਚ ਸਭ ਤੋਂ ਐਡਵਾਂਸ SUVs ਵਿੱਚੋਂ ਇੱਕ ਬਣਾ ਦੇਵੇਗਾ।

ਮਹਿੰਦਰਾ ਦਾ ਧਿਆਨ ਹੁਣ ਸਿਰਫ਼  ਪਾਵਰਫੁੱਲ ਡਰਾਈਵ ਨਹੀਂ, ਸਗੋਂ ਹਾਈ-ਟੈਕ ਅਤੇ ਸਮਾਰਟ ਸਮਾਰਟ ਸੇਫਟੀ ਫੀਚਰਸ ਦੇ ਵੱਲ ਵੀ ਹੈ। Scorpio-N ਦੇ ਨਵਾਂ ਵਰਜ਼ਨ ਨੂੰ ਹੁਣ "ਸਿਰਫ SUV ਨਹੀਂ, ਸਗੋਂ ਇੱਕ ਸਮਾਰਟ ਮਸ਼ੀਨ" ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

2025 Mahindra Scorpio-N ਵਿੱਚ ਗਾਹਕਾਂ ਨੂੰ ਹੁਣ ਪਹਿਲਾਂ ਨਾਲੋ ਜ਼ਿਆਦਾ ਤਕਨਾਲੌਜੀ ਅਤੇ ਸੇਫਟੀ ਦਾ ਅਨੁਭਵ ਮਿਲਣ ਵਾਲਾ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਸਦਾ ਟਾਪ-ਲਾਈਨ ਵੇਰੀਐਂਟ Z8L ਹੁਣ Level-2 ADAS ਤਕਨਾਲੌਜੀ ਨਾਲ ਲੈਸ ਹੋਵੇਗਾ, ਜਿਸ ਨਾਲ ਇਹ SUV ਆਪਣੇ ਹਿੱਸੇ ਵਿੱਚ ਸਭ ਤੋਂ ਐਡਵੈਂਸ ਅਤੇ ਸੁਰੱਖਿਅਤ ਵਾਹਨਾਂ ਵਿੱਚੋਂ ਇੱਕ ਬਣ ਜਾਵੇਗੀ। ਇਸ ਦੇ ਨਾਲ, ਮਹਿੰਦਰਾ ਇੱਕ ਨਵਾਂ ਵੇਰੀਐਂਟ Z8T ਵੀ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ Z8 ਅਤੇ Z8L ਵਿਚਕਾਰ ਇੱਕ ਤਕਨਾਲੋਜੀ-ਲੋਡਡ ਵਿਕਲਪ ਹੋਵੇਗਾ।

Z8T ਵੇਰੀਐਂਟ ਵਿੱਚ, ਗਾਹਕਾਂ ਨੂੰ  Electronic Parking Brake, Auto Hold ਅਤੇ ਹੋਰ ਸੁਰੱਖਿਆ ਸੰਬੰਧੀ ਅਪਡੇਟਸ ਮਿਲਣਗੇ। ਜਦੋਂ ਕਿ Z8L ਵੇਰੀਐਂਟ, ਜੋ ਹੁਣ ADAS ਸਿਸਟਮ ਨਾਲ ਲੈਸ ਹਨ, ਕੰਪਨੀ ਦੀ ਸਭ ਤੋਂ ਐਡਵਾਂਸਡ SUV ਬਣ ਕੇ ਸਾਹਮਣੇ ਆਵੇਗੀ।

Mahindra Scorpio-N ਵਿੱਚ ਮਿਲਣ ਵਾਲੇ 10 ADAS ਫੀਚਰਸ

Forward Collision Warning, ਜੋ ਕਿ ਟੱਕਰ ਹੋਣ ਤੋਂ ਪਹਿਲਾਂ ਅਲਰਟ ਕਰਦਾ ਹੈ

Automatic Emergency Braking, ਜੋ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਆਪਣੇ ਆਪ ਬ੍ਰੇਕ ਲਾ ਲੈਂਦੀ ਹੈ

Adaptive Cruise Control, ਜੋ ਕਿ ਅੱਗੇ ਚੱਲ ਰਹੀ ਗੱਡੀ ਦੇ ਮੁਤਾਬਕ ਸਪੀਡ ਨੂੰ ਕੰਟਰੋਲ ਕਰਦੀ ਹੈ

 Smart Pilot Assist, ਜੋ ਕਿ ਲੰਬੇ ਸਫਰ 'ਤੇ ਸਟੀਅਰਿੰਗ ਵਿੱਚ ਮਦਦ ਕਰਦੀ ਹੈ

Lane Departure Warning, ਜੋ ਕਿ ਗੱਡੀ ਨੂੰ LAN ਤੋਂ ਬਾਹਰ ਨਿਕਲਣ 'ਤੇ ਅਲਰਟ ਕਰਦਾ ਹੈ

 Lane Keep Assist,ਗੱਡੀ ਨੂੰ LAN ਵਿੱਚ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ

Traffic Sign Recognition, ਜੋ ਕਿ ਸੜਕ ਦੇ ਸਾਈਨ ਬੋਰਡ ਨੂੰ ਪੜ੍ਹ ਕੇ ਜਾਣਕਾਰੀ ਦਿੰਦਾ ਹੈ

Speed Limit Assist, ਜੋ ਸੜਕ ਦੀ ਨਿਰਧਾਰਤ ਗਤੀ ਸੀਮਾ ਦੇ ਅਨੁਸਾਰ ਗਤੀ ਨੂੰ ਕੰਟਰੋਲ ਕਰਦਾ ਹੈ।

High Beam Assist, ਜੋ ਕਿ ਜਦੋਂ ਕੋਈ ਵਾਹਨ ਸਾਹਮਣੇ ਤੋਂ ਆਉਂਦਾ ਹੈ ਤਾਂ ਹੈੱਡਲਾਈਟ ਬੀਮ ਨੂੰ ਐਡਜਸਟ ਕਰਦਾ ਹੈ।

Front Vehicle Start Alert, ਜੋ ਸਾਹਮਣੇ ਖੜ੍ਹੀ ਗੱਡੀ ਦੇ ਸਟਾਰਟ ਹੁੰਦੇ ਹੀ ਸੂਚਨਾ ਦਿੰਦਾ ਹੈ।

ਇੰਜਣ ਅਤੇ ਕਾਨਫੀਗਰੇਸ਼ਨ ਦੀ ਗੱਲ ਕਰੀਏ ਤਾਂ 2025 ਮਹਿੰਦਰਾ ਸਕਾਰਪੀਓ-ਐਨ ਪੈਟਰੋਲ ਅਤੇ ਡੀਜ਼ਲ ਦੋਵਾਂ ਵਿਕਲਪਾਂ ਵਿੱਚ ਉਪਲਬਧ ਹੋਵੇਗੀ। ਗਾਹਕ ਇਸਨੂੰ 6-ਸੀਟਰ ਅਤੇ 7-ਸੀਟਰ ਕਾਨਫੀਗਰੇਸ਼ਨ ਵਿੱਚ ਲੈ ਸਕਣਗੇ ਅਤੇ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੋਵਾਂ ਦਾ ਵਿਕਲਪ ਮਿਲੇਗਾ। ਨਾਲ ਹੀ, 4WD ਦਾ ਵਿਕਲਪ ਵੀ ਇਸ ਵਿੱਚ ਰਹੇਗਾ। ਵੇਰੀਐਂਟਸ ਦੀ ਨਵੀਂ ਰੇਂਜ ਹੁਣ ਇਸ ਪ੍ਰਕਾਰ ਹੋਵੇਗੀ: Z2 → Z4 → Z6 → Z8S → Z8 → Z8T → Z8L (ADAS ਦੇ ਨਾਲ)। ਇਸ ਤੋਂ ਇਹ ਸਪੱਸ਼ਟ ਹੈ ਕਿ ਮਹਿੰਦਰਾ ਹੁਣ ਤਕਨਾਲੋਜੀ, ਪ੍ਰੀਮੀਅਮ ਫੀਚਰਸ ਅਤੇ ਸੁਰੱਖਿਆ ਨੂੰ ਇੱਕ ਨਵੀਂ ਦਿਸ਼ਾ ਦੇਣਾ ਚਾਹੁੰਦਾ ਹੈ।

ਟਾਪ ਹੈਡਲਾਈਨ

ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ
BMW ਦੀ ਸਭ ਤੋਂ ਵਧੀਆ ਕੀਮਤ ਵਾਲੀ SUV? X1 LWB ਇੱਕ ਲਗਜ਼ਰੀ ਪੇਸ਼ਕਸ਼ ਹੈ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ
ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget