New Maruti Brezza: ਜਲਦ ਮਿਲੇਗੀ ਨਵੀਂ ਬ੍ਰੇਜ਼ਾ, ਜਾਣੋ ਕਿੰਨੀ ਹੋਵੇਗੀ ਪਹਿਲਾਂ ਨਾਲੋਂ ਵੱਖ, ਇਹ ਹਨ 25 ਤੋਂ ਜ਼ਿਆਦਾ ਨਵੇਂ ਫੀਚਰਸ
ਮਾਰੂਤੀ ਸੁਜ਼ੂਕੀ ਇੰਡੀਆ ਦੀ Best Selling ਕਾਰ ਬ੍ਰੇਜ਼ਾ ਨੂੰ ਭਾਰਤ 'ਚ ਕਾਫੀ ਪਿਆਰ ਮਿਲਿਆ ਹੈ। ਇਹ ਲੋਕਾਂ ਦੀ ਪਸੰਦੀਦਾ ਕਾਰ ਵੀ ਬਣੀ ਹੋਈ ਹੈ। ਖ਼ਬਰਾਂ ਮੁਤਾਬਕ ਮਾਰੂਤੀ ਸੁਜ਼ੂਕੀ 30 ਜੂਨ ਨੂੰ ਆਕਰਸ਼ਕ ਕਾਸਮੈਟਿਕ ਅਤੇ ਮਕੈਨੀਕਲ ਬਦਲਾਅ ਦੇ ਨਾਲ ਆਪਣੀ ਸਭ ਤੋਂ ਵਧੀਆ
New Maruti Brezza: ਮਾਰੂਤੀ ਸੁਜ਼ੂਕੀ ਇੰਡੀਆ ਦੀ Best Selling ਕਾਰ ਬ੍ਰੇਜ਼ਾ ਨੂੰ ਭਾਰਤ 'ਚ ਕਾਫੀ ਪਿਆਰ ਮਿਲਿਆ ਹੈ। ਇਹ ਲੋਕਾਂ ਦੀ ਪਸੰਦੀਦਾ ਕਾਰ ਵੀ ਬਣੀ ਹੋਈ ਹੈ। ਖ਼ਬਰਾਂ ਮੁਤਾਬਕ ਮਾਰੂਤੀ ਸੁਜ਼ੂਕੀ 30 ਜੂਨ ਨੂੰ ਆਕਰਸ਼ਕ ਕਾਸਮੈਟਿਕ ਅਤੇ ਮਕੈਨੀਕਲ ਬਦਲਾਅ ਦੇ ਨਾਲ ਆਪਣੀ ਸਭ ਤੋਂ ਵਧੀਆ SUV ਕਾਰ, ਨੈਕਸਟ ਜੈਨਰੇਸ਼ਨ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਪੇਸ਼ ਕਰਨ ਜਾ ਰਹੀ ਹੈ। ਤਾਂ ਆਓ ਗੱਲ ਕਰੀਏ ਨਵੀਂ ਬ੍ਰੇਜ਼ਾ, ਪੁਰਾਣੀ ਬ੍ਰੇਜ਼ਾ ਤੋਂ ਕਿੰਨੀ ਪਾਵਰਫੁੱਲ ਹੈ ਅਤੇ ਇਸ ਕਾਰ 'ਚ ਕਿਹੜੇ-ਕਿਹੜੇ ਫੀਚਰਸ ਦਿੱਤੇ ਗਏ ਹਨ? ਨਾਲ ਹੀ ਇਸ ਨਵੀਂ ਬ੍ਰੇਜ਼ਾ ਦੀ ਕੀਮਤ ਬਾਰੇ ਵੀ ਜਾਣਦੇ ਹਾਂ।
ਪਾਵਰਫੁੱਲ ਦਮਦਾਰ ਇੰਜਣ -
ਮਾਰੂਤੀ ਸੁਜ਼ੂਕੀ ਦੇ ਨਵੇਂ ਬ੍ਰੇਜ਼ਾ ਦੇ ਫੀਚਰਸ ਦੀ ਗੱਲ ਕਰੀਏ ਤਾਂ ਤੁਹਾਨੂੰ ਇਕ ਸ਼ਾਨਦਾਰ ਅਪਡੇਟਿਡ ਇੰਜਣ ਦੇਖਣ ਨੂੰ ਮਿਲੇਗਾ, ਜੋ 1.5 ਲੀਟਰ, 4 ਸਿਲੰਡਰ 15c ਡਿਊਲਜੈੱਟ ਪੈਟਰੋਲ ਇੰਜਣ ਦੇ ਨਾਲ ਉਪਲੱਬਧ ਹੋਵੇਗਾ। ਇਹ ਇੰਜਣ 103bhp ਦੀ ਪਾਵਰ ਅਤੇ 137Nm ਦਾ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਹ 5-ਸਪੀਡ ਮੈਨੂਅਲ ਟਰਾਂਸਮਿਸ਼ਨ ਦੇ ਨਾਲ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦੇ ਨਾਲ ਉਪਲੱਬਧ ਹੋਵੇਗਾ। ਸੰਭਾਵਨਾ ਹੈ ਕਿ ਨਵੀਂ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਨੂੰ ਵੀ CNG ਵਰਜ਼ਨ 'ਚ ਪੇਸ਼ ਕੀਤਾ ਜਾਵੇਗਾ। ਨਵੀਂ ਮਾਰੂਤੀ ਬ੍ਰੇਜ਼ਾ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਤੁਹਾਨੂੰ Twiked ਬੰਪਰ, ਨਵੇਂ ਫੋਗ ਲੈਂਪਸ, ਨਵੀਂ ਫੌਕਸ ਸਕਿੱਡ ਪਲੇਟ, ਨਵੀਂ ਫਰੰਟ ਗ੍ਰਿਲ ਦੇ ਨਾਲ-ਨਾਲ ਟਵਿਨ ਪੋਡ ਪ੍ਰੋਜੈਕਟਰ LED ਹੈੱਡਲੈਂਪਸ, ਆਕਰਸ਼ਕ ਟੇਲਲਾਈਟ ਪੋਜੀਸ਼ਨਿੰਗ ਅਤੇ ਨਵੇਂ ਅਲਾਏ ਵ੍ਹੀਲ ਮਿਲਣਗੇ। ਦੱਸ ਦੇਈਏ ਕਿ ਨੈਕਸਟ ਜੈਨਰੇਸ਼ਨ ਬ੍ਰੇਜ਼ਾ ਨੂੰ ਕਈ ਮੋਨੋਟੋਨ ਅਤੇ ਡਿਊਲ ਟੋਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾਵੇਗਾ।
ਮਾਡਰਨ ਫੀਚਰਸ -
ਆਗਾਮੀ 30 ਜੂਨ ਨੂੰ ਲਾਂਚ ਹੋਣ ਵਾਲੀ ਮਾਰੂਤੀ ਸੁਜ਼ੂਕੀ ਦੀ ਨਵੀਂ ਬ੍ਰੇਜ਼ਾ 'ਚ ਹੈੱਡ-ਅੱਪ ਡਿਸਪਲੇ, ਨਵਾਂ ਫਲੈਟ-ਬੋਟਮ ਸਟੀਅਰਿੰਗ ਵ੍ਹੀਲ, ਇਲੈਕਟ੍ਰਾਨਿਕ ਸਟੈਬਿਲਿਟੀ ਕੰਟਰੋਲ, 360-ਡਿਗਰੀ ਕੈਮਰਾ, ਹਿੱਲ ਹੋਲਡ ਅਸਿਸਟ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਵਾਇਰਲੈੱਸ ਐਂਡਰਾਇਡ ਆਟੋ ਅਤੇ 9 ਇੰਚ ਦਾ ਐਪਲ ਕਾਰ ਪਲੇ ਸਪੋਰਟ ਵਾਲਾ ਟੱਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਫ਼ੋਨ ਚਾਰਜਿੰਗ, ਕਨੈਕਟਿਡ ਕਾਰ ਟੈਕਨਾਲੋਜੀ, ਇਲੈਕਟ੍ਰਿਕ ਸਨਰੂਫ ਅਤੇ ਨਵੇਂ ਇੰਸਟਰੂਮੈਂਟ ਕਲੱਸਟਰ ਵਰਗੇ ਸ਼ਾਨਦਾਰ ਫੀਚਰਸ ਵੇਖਣ ਨੂੰ ਮਿਲਣਗੇ। ਨਵੀਂ ਮਾਰੂਤੀ ਬ੍ਰੇਜ਼ਾ ਨੂੰ ਭਾਰਤ 'ਚ 8 ਲੱਖ ਰੁਪਏ (ਸੰਭਾਵਿਤ ਕੀਮਤ) ਕੀਮਤ ਰੇਂਜ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।