ਹੁਣ ਪੈਟਰੋਲ ਪੰਪਾਂ 'ਤੇ ਵੀ FASTag, ਸਿੱਧੇ ਬੈਂਕ ਖਾਤੇ 'ਚੋਂ ਕੱਟੇ ਜਾਣਗੇ ਪੈਸੇ
FASTag ਯੂਜਰ, ਜਿਨ੍ਹਾਂ ਦੇ ਖਾਤੇ ICICI ਨਾਲ ਜੁੜੇ ਹਨ, ਉਨ੍ਹਾਂ ਨੂੰ ਦੇਸ਼ ਭਰ 'ਚ ਇੰਡੀਅਨ ਆਇਲ ਦੇ ਰਿਟੇਲ ਆਊਟਲੈਟਸ 'ਤੇ ਇਹ ਲਾਭ ਮਿਲੇਗਾ।
ਨਵੀਂ ਦਿੱਲੀ: ਪਿਛਲੇ ਕੁਝ ਸਮੇਂ ਤੋਂ FASTag ਦੀ ਵਰਤੋਂ ਨੇ ਟੋਲ ਪਲਾਜ਼ਿਆਂ 'ਤੇ ਲੱਗਣ ਵਾਲੀ ਲਾਈਨ ਨੂੰ ਕਾਫ਼ੀ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਇਹ ਰਾਹਤ ਭਾਰਤ 'ਚ ਪੈਟਰੋਲ ਪੰਪਾਂ 'ਤੇ ਤੇਲ ਭਰਵਾਉਣ ਲਈ ਵੀ ਦਿੱਤੀ ਜਾ ਸਕਦੀ ਹੈ, ਕਿਉਂਕਿ ਰਿਪੋਰਟ ਅਨੁਸਾਰ ਤੇਲ ਭਰਵਾਉਣ ਲਈ ਕੈਸ਼ਲੈਸ ਮਤਲਬ ਸੰਪਰਕ ਰਹਿਤ ਭੁਗਤਾਨ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਨਕਦੀ ਰਹਿਤ ਮਤਲਬ ਸੰਪਰਕ ਰਹਿਤ ਭੁਗਤਾਨ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਸਹਿਯੋਗ ਕੀਤਾ ਹੈ। FASTag ਯੂਜਰ, ਜਿਨ੍ਹਾਂ ਦੇ ਖਾਤੇ ICICI ਨਾਲ ਜੁੜੇ ਹਨ, ਉਨ੍ਹਾਂ ਨੂੰ ਦੇਸ਼ ਭਰ 'ਚ ਇੰਡੀਅਨ ਆਇਲ ਦੇ ਰਿਟੇਲ ਆਊਟਲੈਟਸ 'ਤੇ ਇਹ ਲਾਭ ਮਿਲੇਗਾ।
3000 ਪੈਟਰੋਲ ਪੰਪਾਂ ਨੂੰ ਮਿਲੇਗਾ ਲਾਭ
ਐਤਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ, "ਆਈਸੀਆਈਸੀਆਈ ਬੈਂਕ ਫਾਸਟੈਗ ਯੂਜਰ ਹੁਣ ਇੰਡੀਅਨ ਆਇਲ ਦੇ ਤੇਲ ਸਟੇਸ਼ਨਾਂ 'ਤੇ ਪੂਰੀ ਤਰ੍ਹਾਂ ਡਿਜ਼ੀਟਲ ਅਨੁਭਵ ਦਾ ਆਨੰਦ ਲੈ ਸਕਦੇ ਹਨ। ਇਸ ਦੀ ਵਰਤੋਂ ਨਾਲ ਗਾਹਕਾਂ ਦੇ ਇੰਤਜ਼ਾਰ ਦਾ ਸਮਾਂ ਵੀ ਘੱਟ ਜਾਵੇਗਾ। ਪਹਿਲੇ ਗੇੜ 'ਚ ਲਗਪਗ 3000 ਇੰਡੀਅਨ ਆਇਲ ਰਿਟੇਲ ਆਊਟਲੈਟਸ ਸ਼ਾਮਲ ਕੀਤੇ ਗਏ ਹਨ।
ਉੱਥੇ ਹੀ ਇਹ ਪ੍ਰਣਾਲੀ ਇੰਡੀਅਨ ਆਇਲ ਦੇ ਆਟੋਮੇਸ਼ਨ ਸਿਸਟਮ ਨਾਲ ਇੰਟੀਗ੍ਰੇਟਿਡ ਹੈ, ਜੋ ਤੇਲ ਭਰਨ ਦੀ ਪ੍ਰਕਿਰਿਆ ਦੌਰਾਨ ਕਿਸੇ ਵੀ ਤਰ੍ਹਾਂ ਦੇ ਮੈਨੁਅਲ ਦਖਲਅੰਦਾਜੀ ਨੂੰ ਦੂਰ ਕਰਦੀ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਗਾਹਕਾਂ ਨੂੰ ਤੇਲ ਭਰਵਾਉਣ ਸਮੇਂ ਉੱਥੇ ਮੌਜੂਦ ਵਿਅਕਤੀ ਨੂੰ ਸੂਚਿਤ ਕਰਨਾ ਹੋਵੇਗਾ। ਉਹ ਗੱਡੀ 'ਤੇ ਲੱਗੇ FASTag/ਕਾਰ ਨੰਬਰ ਪਲੇਟ ਨੂੰ ਸਕੈਨ ਕਰੇਗਾ। ਇਸ ਤੋਂ ਬਾਅਦ ਗਾਹਕ ਨੂੰ ਲੈਣ-ਦੇਣ ਪ੍ਰਮਾਣਿਤ ਕਰਨ ਲਈ ਇਕ ਓਟੀਪੀ ਮਿਲੇਗਾ। ਜਦੋਂ ਓਟੀਪੀ ਪੀਓਐਸ ਮਸ਼ੀਨ 'ਚ ਦਰਜ ਹੋਵੇਗਾ ਤਾਂ ਲੈਣ-ਦੇਣ ਪੂਰਾ ਹੋ ਜਾਵੇਗਾ।
ਕਿੱਥੋਂ ਖਰੀਦ ਸਕਦੇ ਹਾਂ FASTag
FASTags ਨੂੰ ਦੇਸ਼ ਭਰ ਦੇ ਕਿਸੇ ਵੀ ਟੋਲ ਬੂਥ 'ਤੇ ਖਰੀਦਿਆ ਜਾ ਸਕਦਾ ਹੈ। FASTag ਖਰੀਦਣ ਲਈ ਤੁਹਾਡੀ ਗੱਡੀ ਦੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਦੇ ਨਾਲ ਇਕ ਆਈਡੀ ਦੀ ਜ਼ਰੂਰਤ ਹੁੰਦੀ ਹੈ। ਟੋਲ ਪਲਾਜ਼ਿਆਂ ਤੋਂ ਇਲਾਵਾ FASTag ਨੂੰ 22 ਬੈਂਕਾਂ ਸਟੇਟ ਬੈਂਕ ਆਫ਼ ਇੰਡੀਆ, ਐਚ.ਡੀ.ਐਫ.ਸੀ. ਬੈਂਕ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਕੋਟਕ ਬੈਂਕ ਅਤੇ ਪੇਟੀਐਮ ਪੇਮੈਂਟਸ ਬੈਂਕ ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਈ-ਕਾਮਰਸ ਪਲੇਟਫ਼ਾਰਮ ਜਿਵੇਂ ਪੇਟੀਐਮ, ਐਮਾਜ਼ੋਨ ਤੇ ਫਲਿੱਪਕਾਰਟ ਵੀ ਆਪਣੇ ਐਪ ਰਾਹੀਂ ਫਾਸਟੈਗ ਦੀ ਪੇਸ਼ਕਸ਼ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :