ਪੜਚੋਲ ਕਰੋ
(Source: ECI/ABP News)
ਹੁਣ ਬੇਹੱਦ ਸਪੋਰਟੀ ਲੁੱਕ 'ਚ ਆਏਗੀ ਸਵਿਫ਼ਟ, ਮਿਲਣਗੇ ਕਈ ਅਪਡੇਟਡ ਫ਼ੀਚਰਜ਼
ਮਾਰੂਤੀ ਕਾਰ ਦੇਸ਼ ’ਚ ਬਹੁਤ ਪਸੰਦ ਕੀਤੀ ਜਾਂਦੀ ਹੈ। ਸਾਲ 2020 ਦੇ ਅੰਕੜਿਆਂ ਉੱਤੇ ਝਾਤ ਪਾਈਏ, ਤਾਂ ਮਾਰੂਤੀ ਸੁਜ਼ੂਕੀ ਕਾਰ ਲੋਕਾਂ ਨੇ ਸਭ ਤੋਂ ਵੱਧ ਖ਼ਰੀਦੀ ਹੈ। ਹੁਣ 2021 ’ਚ ਮਾਰੂਤੀ ਆਪਣੀ ਹਰਮਨਪਿਆਰ ਕਾਰ ‘ਸਵਿਫ਼ਟ’ ਦਾ ਫ਼ੇਸਲਿਫ਼ਟ ਵਰਜ਼ਨ ਲਾਂਚ ਕਰਨ ਦੀਆਂ ਤਿਆਰੀਆਂ ’ਚ ਹੈ। ਛੇਤੀ ਹੀ Maruti Swift Facelift ਨੂੰ ਲਾਂਚ ਕੀਤਾ ਜਾ ਸਕਦਾ ਹੈ।
![ਹੁਣ ਬੇਹੱਦ ਸਪੋਰਟੀ ਲੁੱਕ 'ਚ ਆਏਗੀ ਸਵਿਫ਼ਟ, ਮਿਲਣਗੇ ਕਈ ਅਪਡੇਟਡ ਫ਼ੀਚਰਜ਼ Now Swift will come in a very sporty look, you will get many updated features ਹੁਣ ਬੇਹੱਦ ਸਪੋਰਟੀ ਲੁੱਕ 'ਚ ਆਏਗੀ ਸਵਿਫ਼ਟ, ਮਿਲਣਗੇ ਕਈ ਅਪਡੇਟਡ ਫ਼ੀਚਰਜ਼](https://static.abplive.com/wp-content/uploads/sites/5/2021/01/14201451/swift-in-sporty-look.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮਾਰੂਤੀ ਕਾਰ ਦੇਸ਼ ’ਚ ਬਹੁਤ ਪਸੰਦ ਕੀਤੀ ਜਾਂਦੀ ਹੈ। ਸਾਲ 2020 ਦੇ ਅੰਕੜਿਆਂ ਉੱਤੇ ਝਾਤ ਪਾਈਏ, ਤਾਂ ਮਾਰੂਤੀ ਸੁਜ਼ੂਕੀ ਕਾਰ ਲੋਕਾਂ ਨੇ ਸਭ ਤੋਂ ਵੱਧ ਖ਼ਰੀਦੀ ਹੈ। ਹੁਣ 2021 ’ਚ ਮਾਰੂਤੀ ਆਪਣੀ ਹਰਮਨਪਿਆਰ ਕਾਰ ‘ਸਵਿਫ਼ਟ’ ਦਾ ਫ਼ੇਸਲਿਫ਼ਟ ਵਰਜ਼ਨ ਲਾਂਚ ਕਰਨ ਦੀਆਂ ਤਿਆਰੀਆਂ ’ਚ ਹੈ। ਛੇਤੀ ਹੀ Maruti Swift Facelift ਨੂੰ ਲਾਂਚ ਕੀਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਮਾਰੂਤੀ ਸਵਿਫ਼ਟ ਇੱਕ ਪ੍ਰੀਮੀਅਮ ਹੈਚਬੈਕ ਕਾਰ ਹੈ। ਇਸ ਮਾੱਡਲ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਹੁਣ ਨਵੀਂ ‘ਸਵਿਫ਼ਟ ਫ਼ੇਸਲਿਫ਼ਟ’ ਵਿੱਚ ਕੰਪਨੀ ਕਈ ਵੱਡੀਆਂ ਤਬਦੀਲੀਆਂ ਕਰਨ ਜਾ ਰਹੀ ਹੈ। ਉਸ ਦੀ ਦਿੱਖ ਤੇ ਡਿਜ਼ਾਇਨ ਕਾਫ਼ੀ ਇੰਟਰਨੈਸ਼ਨਲ ਬਾਜ਼ਾਰ ’ਚ ਆ ਚੁੱਕੀ ਸਵਿਫ਼ਟ ਕਾਰ ਵਰਗਾ ਹੀ ਹੋਵੇਗਾ। ਕਾਰ ਨੂੰ ਦਿਲ-ਖਿੱਚਵਾਂ ਬਣਾਉਣ ਲਈ ਨਵੀਂ ਸਵਿਫ਼ਟ ’ਚ ਵੱਡੀ ਗ੍ਰਿੱਲ, ਅਪਡੇਟਡ ਹੈੱਡਲੈਂਪ ਤੇ ਡੀਆਰਐਲ ਜਿਹੇ ਕਈ ਸ਼ਾਨਦਾਰ ਫ਼ੀਚਰਜ਼ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਨਵੀਂ ‘ਮਾਰੂਤੀ ਸਵਿਫ਼ਟ ਫ਼ੇਸਲਿਫ਼ਟ’ ਕਾਰ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਕਾਫ਼ੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਨਵੀਂ ਕਾਰ ਵਿੱਚ ਪਹਿਲਾਂ ਤੋਂ ਵੱਧ ਫ਼ੀਚਰਜ਼ ਮਿਲਣਗੇ। ‘ਸਵਿਫ਼ਟ ਫ਼ੇਸਲਿਫ਼ਟ’ ’ਚ ਐਪਲ ਕਾਰ ਪਲੇਅ ਤੇ ਐਂਡ੍ਰਾੱਇਡ ਆਟੋ ਜਿਹੇ ਫ਼ੀਚਰਜ਼ ਵੀ ਮਿਲਣਗੇ। ਨਵੀਂ ਕਾਰ ’ਚ ਅਪਡੇਟਡ ਟਚ-ਸਕ੍ਰੀਨ ਇੰਫ਼ੋਟੇਨਮੈਂਟ ਸਿਸਟਮ, ਕੁਨੈਕਟਡ ਕਾਰ ਫ਼ੀਚਰ ਤੇ ਮਾਈਲਡ ਹਾਈਬ੍ਰਿੱਡ ਤਕਨੀਕ ਦੀ ਵਰਤੋਂ ਹੋ ਸਕਦੀ ਹੈ।
ਨਵੀਂ ਮਾਰੂਤੀ ਕਾਰ ਵਿੱਚ 1.2 ਲਿਟਰ ਨੈਚੂਰਲੀ ਐਸਪੀਰੇਟਡ ਇੰਜਣ ਹੋ ਸਕਦਾ ਹੈ। ਇਹ ਇੰਜਣ 90 ਬੀਐਚਪੀ ਦੀ ਵੱਧ ਤੋਂ ਵੱਧ ਪਾਵਰ ਤੇ 113 ਨਿਊਟਨ ਮੀਟਰ ਦਾ ਪੀਕ ਟਾਰਕ ਜੈਨਰੇਟ ਕਰ ਸਕਦਾ ਹੈ। ਇਸ ਦਾ ਬਜਟ 5 ਤੋਂ 9 ਲੱਖ ਰੁਪਏ ਹੋ ਸਕਦਾ ਹੈ। ਮਾਰੂਤੀ ‘ਸਵਿਫ਼ਟ ਫ਼ੇਸਲਿਫ਼ਟ’ ਦਾ ਮੁਕਾਬਲੇ ਇਸ ਵਰ੍ਹੇ ਲਾਂਚ ਹੋਣ ਵਾਲੀ ਟਾਟਾ ਦੀ ਹੈਚਬੈਕ ਕਾਰ Tata Altroz Turbo ਨਾਲ ਹੋ ਸਕਦਾ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)