Ola Electric Scooter Launch: ਭਾਰਤ 'ਚ ਲੌਂਚ ਹੋਇਆ ਓਲਾ ਦਾ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ ਤੇ ਫ਼ੀਚਰ
ਲੰਬੇ ਇੰਤਜ਼ਾਰ ਤੋਂ ਬਾਅਦ, ਆਖਰਕਾਰ ਭਾਰਤ ਵਿੱਚ ਅੱਜ 15 ਅਗਸਤ 2021 ਨੂੰ ਓਲਾ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਗਿਆ।
Ola S1 Electric Scooter Launched Price Features Sale: ਲੰਬੇ ਇੰਤਜ਼ਾਰ ਤੋਂ ਬਾਅਦ, ਆਖਰਕਾਰ ਭਾਰਤ ਵਿੱਚ ਅੱਜ 15 ਅਗਸਤ 2021 ਨੂੰ ਓਲਾ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਗਿਆ। ਸ਼ਾਨਦਾਰ ਡਿਜ਼ਾਈਨ, ਵਧੇਰੇ ਬੂਟ ਸਪੇਸ ਅਤੇ ਸ਼ਾਨਦਾਰ ਕਾਰਗੁਜ਼ਾਰੀ ਦੇ ਨਾਲ ਨਾਲ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਲੈਸ, ਓਲਾ ਇਲੈਕਟ੍ਰਿਕ ਨੂੰ Ola S1 Electric Scooter ਅਤੇ Ola S1 Pro Electric Scooter ਦੋ ਰੂਪਾਂ ਵਿੱਚ ਲਾਂਚ ਕੀਤਾ ਗਿਆ ਹੈ।
Ola S1 Electric Scooter ਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੇ ਓਲਾ ਐਸ 1 ਇਲੈਕਟ੍ਰਿਕ ਸਕੂਟਰ ਦੀ ਕੀਮਤ 99,999 ਰੁਪਏ (ਐਕਸ-ਸ਼ੋਅਰੂਮ) ਹੈ, ਜਦੋਂ ਕਿ ਓਲਾ ਐਸ 1 ਪ੍ਰੋ ਇਲੈਕਟ੍ਰਿਕ ਸਕੂਟਰ ਦੀ ਕੀਮਤ 129,999 ਰੁਪਏ ਹੈ। ਵੱਖ-ਵੱਖ ਰਾਜਾਂ ਵਿੱਚ, ਗਾਹਕਾਂ ਨੂੰ ਵੱਖ-ਵੱਖ ਸਬਸਿਡੀਆਂ ਦਾ ਲਾਭ ਮਿਲੇਗਾ, ਜਿਵੇਂ ਕਿ ਰਾਜ ਵਿੱਚ ਅਤੇ ਦਿੱਲੀ ਵਿੱਚ ਫੇਮ ਸਬਸਿਡੀ ਦੇ ਬਾਅਦ, ਓਲਾ ਐਸ 1 ਦੀ ਕੀਮਤ 85,099 ਰੁਪਏ ਅਤੇ ਓਲਾ ਐਸ 1 ਪ੍ਰੋ ਦੀ ਕੀਮਤ 110,149 ਰੁਪਏ (ਐਕਸ-ਸ਼ੋਅਰੂਮ) ਬਣਦੀ ਹੈ।
ਫੀਚਰਸ:
- ਇਸਨੂੰ ਰਿਵਰਸ ਵਿੱਚ ਵੀ ਚਲਾਇਆ ਜਾ ਸਕਦਾ ਹੈ।
- ਫਰੰਟ ਅਤੇ ਰੀਅਰ ਡਿਸਕ ਬ੍ਰੇਕਾਂ ਦੇ ਨਾਲ।
- ਓਲਾ ਇਲੈਕਟ੍ਰਿਕ ਸਕੂਟਰ ਵਿੱਚ ਕਰੂਜ਼ ਕੰਟਰੋਲ ਫੀਚਰ।
- MoveOS ਓਪਰੇਟਿੰਗ ਸਿਸਟਮ ਨਾਲ ਲੈਸ।
- 3 ਜੀਬੀ ਰੈਮ ਅਤੇ ਆਕਟਾ ਕੋਰ ਪ੍ਰੋਸੈਸਰ ਨਾਲ ਲੈਸ।
- 4 ਜੀ, ਵਾਈਫਾਈ ਅਤੇ ਬਲੂਟੁੱਥ ਸਪੋਰਟ।