Ola Electric Scooter: ਬਦਲ ਗਈ ਇਸ ਪਾਪੂਲਰ ਇਲੈਕਟ੍ਰਿਕ ਸਕੂਟਰ ਦੀ ਵਿਕਰੀ ਦੀ ਤਾਰੀਖ਼, ਜਾਣੋ ਕਦੋਂ ਸ਼ੁਰੂ ਹੋਵੇਗੀ ਸੇਲ
ਕੰਪਨੀ ਨੇ ਕਿਹਾ ਕਿ ਅਕਤੂਬਰ ਤੋਂ ਇਸ ਸਕੂਟਰ ਦੀ ਡਿਲੀਵਰੀ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਤੁਸੀਂ ਟੈਸਟ ਡ੍ਰਾਇਵ ਲੈਕੇ ਵੀ ਓਲਾ ਇਲੈਕਟ੍ਰਿਕ ਸਕੂਟਰ ਦਾ ਆਰਡਰ ਕੈਂਸਲ ਵੀ ਕਰ ਸਕੋਗੇ।
ਨਵੀਂ ਦਿੱਲੀ: ਪਿਛਲੇ ਕੁਝ ਸਮੇਂ ਤੋਂ ਸਭ ਤੋਂ ਜ਼ਿਆਦਾ ਚਰਚਾ 'ਚ ਰਹਿਣ ਵਾਲੇ Ola Electric ਸਕੂਟਰ ਦੀ ਵਿਕਰੀ ਲਈ ਗਾਹਕਾਂ ਨੂੰ ਥੋੜਾ ਜਿਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਦਰਅਸਲ ਇਸ ਦੀ ਵਿਕਰੀ ਅੱਠ ਸਤੰਬਰ ਤੋਂ ਹੀ ਸ਼ੁਰੂ ਹੋਣੀ ਸੀ। ਪਰ ਇਨ੍ਹਾਂ ਸਕੂਟਰਾਂ 'ਚ ਆ ਰਹੀ ਤਕਨੀਕੀ ਗੜਬੜੀ ਦੇ ਚੱਲਦਿਆਂ ਹੁਣ ਓਲਾ ਇਲੈਕਟ੍ਰਿਕ ਸਕੂਟਰ ਦੀ ਵਿਕਰੀ 15 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਕੰਪਨੀ ਦੇ ਸੀਈਓ ਭਾਵਿਸ਼ ਅਗਰਵਾਲ ਨੇ ਟਵਿਟਰ ਜ਼ਰੀਏ ਗਾਹਕਾਂ ਨੂੰ ਇਸ ਲਈ ਖੇਦ ਜਤਾਇਆ ਹੈ। ਇਸ ਦੇ ਨਾਲ 15 ਸਤੰਬਰ ਤੋਂ ਵਿਕਰੀ ਦਾ ਐਲਾਨ ਕੀਤਾ ਹੈ।
ਇਹ ਹੈ ਸਕੂਟਰ ਦੀ ਕੀਮਤ
Ola Electric ਸਕੂਟਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ S1 ਵੇਰੀਏਂਟ ਦੀ ਐਕਸ-ਸ਼ੋਅਰੂਮ ਦੇ ਭਾਅ 99,999 ਰੁਪਏ ਹੈ, ਜਦਕਿ ਸਕੂਟਰ ਦੇ S1 Pro ਵੇਰੀਏਂਟ ਨੂੰ ਤੁਸੀਂ ਐਕਸ ਸ਼ੋਅਰੂਮ ਪ੍ਰਾਈਸ 1,29,999 ਰੁਪਏ 'ਚ ਘਰ ਲਿਆ ਸਕਦੇ ਹੋ। ਕੰਪਨੀ ਦੇ ਮੁਤਾਬਕ ਗਾਹਕਾਂ ਨੂੰ ਇਸ ਸਕੂਟਰ ਦੀ ਡਿਲੀਵਰੀ ਲਈ ਅਜੇ ਇੰਤਜ਼ਾਰ ਕਰਨਾ ਹੋਵੇਗਾ।
ਕੰਪਨੀ ਨੇ ਕਿਹਾ ਕਿ ਅਕਤੂਬਰ ਤੋਂ ਇਸ ਸਕੂਟਰ ਦੀ ਡਿਲੀਵਰੀ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਤੁਸੀਂ ਟੈਸਟ ਡ੍ਰਾਇਵ ਲੈਕੇ ਵੀ ਓਲਾ ਇਲੈਕਟ੍ਰਿਕ ਸਕੂਟਰ ਦਾ ਆਰਡਰ ਕੈਂਸਲ ਵੀ ਕਰ ਸਕੋਗੇ।
ਫਾਇਨੈਂਸ ਦੀ ਵੀ ਹੈ ਸੁਵਿਧਾ
Ola Electric ਵੱਲੋਂ ਕਿਹਾ ਗਿਆ ਹੈ ਕਿ S1 ਸਕੂਟਰ ਦੀ ਈਐਮਆਈ 2,999 ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਹੋਵੇਗੀ। ਉੱਥੇ ਹੀ S1 pro ਦੀ ਈਐਮਆਈ 3,199 ਰੁਪਏ ਨਾਲ ਸਟਾਰਟ ਹੋਵੇਗੀ। ਉੱਥੇ ਹੀ ਜੇਕਰ ਤੁਸੀਂ ਇਹ ਸਕੂਟਰ ਫਾਇਨਾਂਸ ਕਰਵਾਉਂਦੇ ਹੋ ਤਾਂ ਤੁਹਾਡੇ ਲਈ OFS ਯਾਨੀ ਓਲਾ ਫਾਇਨੈਂਸ਼ੀਅਲ ਸਰਵਿਸਜ਼ ਨੇ S1 ਨੂੰ ਫਾਇਨਾਂਸ ਕਰਨ ਲਈ IDFC ਫਰਸਟ ਬੈਂਕ, ਐਚਡੀਐਫਸੀ ਤੇ ਟਾਟਾ ਕੈਪੀਟਲ ਸਮੇਤ ਕਈ ਬੈਂਕਾਂ ਦੇ ਨਾਲ ਹੱਥ ਮਿਲਾਇਆ ਹੈ।