OLA New Bike :15 ਅਗਸਤ ਨੂੰ ਲਾਂਚ ਹੋ ਸਕਦੀ ਹੈ ਓਲਾ ਦੀ ਨਵੀਂ ਬਾਈਕ, ਟੀਜ਼ਰ ਆਇਆ ਸਾਹਮਣੇ
ਓਲਾ ਇਲੈਕਟ੍ਰਿਕ ਜਲਦ ਹੀ ਭਾਰਤੀ ਬਾਜ਼ਾਰ (Indian Market) 'ਚ ਬਾਈਕ ਸੈਗਮੈਂਟ 'ਚ ਨਵੀਂ ਇਲੈਕਟ੍ਰਿਕ ਬਾਈਕ ਲਾਂਚ ਕਰ ਸਕਦੀ ਹੈ। ਕੰਪਨੀ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਟੀਜ਼ਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਭਾਰਤ ਦੀ ਪ੍ਰਮੁੱਖ ਦੋਪਹੀਆ ਵਾਹਨ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ (OLA Electric) ਜਲਦੀ ਹੀ ਇਕ ਨਵੀਂ ਇਲੈਕਟ੍ਰਿਕ ਬਾਈਕ (New Electric Bike) ਪੇਸ਼ ਕਰਨ ਤੇ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਨਵੀਂ ਬਾਈਕ ਦਾ ਟੀਜ਼ਰ ਕੰਪਨੀ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਹੈ। ਬਾਈਕ 'ਚ ਕਿਸ ਤਰ੍ਹਾਂ ਦੇ ਫੀਚਰਜ਼ ਦਿੱਤੇ ਜਾ ਸਕਦੇ ਹਨ? ਅਸੀਂ ਤੁਹਾਨੂੰ ਇਸ ਖਬਰ 'ਚ ਦੱਸ ਰਹੇ ਹਾਂ।
OLA ਨੇ ਜਾਰੀ ਕੀਤਾ ਟੀਜ਼ਰ
ਓਲਾ ਇਲੈਕਟ੍ਰਿਕ ਜਲਦ ਹੀ ਭਾਰਤੀ ਬਾਜ਼ਾਰ (Indian Market) 'ਚ ਬਾਈਕ ਸੈਗਮੈਂਟ 'ਚ ਨਵੀਂ ਇਲੈਕਟ੍ਰਿਕ ਬਾਈਕ ਲਾਂਚ ਕਰ ਸਕਦੀ ਹੈ। ਕੰਪਨੀ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਟੀਜ਼ਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਜਾਣਕਾਰੀ ਕੰਪਨੀ ਦੇ ਸੀਈਓ ਭਾਵੀਸ਼ ਅਗਰਵਾਲ ਨੇ ਦਿੱਤੀ ਹੈ। 12 ਸਕਿੰਟ ਦੇ ਵੀਡੀਓ 'ਚ ਬਾਈਕ ਦੀਆਂ ਹੈੱਡਲਾਈਟਸ ਦਿਖਾਈਆਂ ਗਈਆਂ ਹਨ। ਇਸ ਦੇ ਨਾਲ ਹੀ ਇਸ ਦਾ DRL ਵੀ ਦਿਖਾਈ ਦੇ ਰਿਹਾ ਹੈ।
ਡਬਲ ਹੈੱਡਲਾਈਟਸ ਨਾਲ ਆਵੇਗੀ ਬਾਈਕ
ਜਾਰੀ ਕੀਤੇ ਗਏ ਟੀਜ਼ਰ ਮੁਤਾਬਕ ਬਾਈਕ ਨੂੰ ਡਬਲ ਹੈੱਡਲਾਈਟਸ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੈੱਡਲਾਈਟਸ ਦੇ ਉੱਪਰ LED DRL ਵੀ ਹੋਣਗੇ। ਜਿਸ ਦੇ ਉੱਪਰ ਵੱਡਾ ਵਾਈਜ਼ਰ ਵੀ ਦਿੱਤਾ ਜਾਵੇਗਾ। ਟੀਜ਼ਰ 'ਚ ਬਾਈਕ ਦੇ ਰੀਅਰ ਵਿਊ ਮਿਰਰ ਤੇ ਟੈਂਕ ਦੇ ਡਿਜ਼ਾਈਨ ਦੀ ਵੀ ਝਲਕ ਮਿਲ ਰਹੀ ਹੈ।
ਟੈਸਟਿੰਗ ਵੀਡੀਓ ਵੀ ਹੋਈ ਸੀ ਜਾਰੀ
ਇਸ ਤੋਂ ਪਹਿਲਾਂ ਭਾਵੀਸ਼ ਵੱਲੋਂ ਸੋਸ਼ਲ ਮੀਡੀਆ 'ਤੇ ਤਿੰਨ ਸੈਕਿੰਡ ਦੀ ਵੀਡੀਓ ਵੀ ਜਾਰੀ ਕੀਤੀ ਗਈ ਸੀ। ਜਿਸ 'ਚ ਉਹ ਨਵੀਂ ਬਾਈਕ ਦੀ ਸਵਾਰੀ ਕਰਦੇ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾ ਇਕ ਹੋਰ ਤਸਵੀਰ ਪੋਸਟ ਕੀਤੀ ਗਈ ਸੀ, ਜਿਸ 'ਚ ਬਾਈਕ ਦੀ ਬੈਟਰੀ ਨਾਲ ਜੁੜੀ ਜਾਣਕਾਰੀ ਦਿੱਤੀ ਗਈ ਸੀ।
100 ਤੋਂ 125 ਸੀਸੀ ਸੈਗਮੈਂਟ ਦੀਆਂ ਬਾਈਕਸ ਨੂੰ ਦੇਵੇਗੀ ਚੁਣੌਤੀ
ਫਿਲਹਾਲ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਓਲਾ ਆਪਣੀ ਨਵੀਂ ਬਾਈਕ ICE ਬਾਈਕਸ ਦੇ 100 ਤੋਂ 125 ਸੀਸੀ ਸੈਗਮੈਂਟ 'ਚ ਲਿਆਵੇਗੀ। ਜਿਸ ਕਾਰਨ ਹੀਰੋ, ਹੌਂਡਾ, TVS ਵਰਗੀਆਂ ਕੰਪਨੀਆਂ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
15 ਅਗਸਤ ਨੂੰ ਹੋਵੇਗੀ ਪੇਸ਼ੀ
ਓਲਾ ਨੇ ਅਜੇ ਬਾਈਕ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਸ ਨੂੰ 15 ਅਗਸਤ 2024 ਨੂੰ ਜਨਤਕ ਕੀਤਾ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਕੰਪਨੀ ਪਿਛਲੇ ਕੁਝ ਸਮੇਂ ਤੋਂ ਹਰ ਸਾਲ 15 ਅਗਸਤ ਨੂੰ ਨਵੇਂ ਐਲਾਨ ਕਰ ਰਹੀ ਹੈ। ਨਾਲ ਹੀ, ਇਸ ਵਾਰ ਵੀ ਸੰਕਲਪ 2024 ਦੇ ਨਾਮ 'ਤੇ ਇੱਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ 'ਚ ਨਵੀਂ ਬਾਈਕ ਦੇ ਨਾਲ ਕਈ ਹੋਰ ਐਲਾਨ ਕੀਤੇ ਜਾ ਸਕਦੇ ਹਨ।