Paris Olympic 'ਚ ਤਮਗ਼ਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਮਿਲੇਗੀ MG ਦੀ ਇਹ ਸ਼ਾਨਦਾਰ ਕਾਰ, ਜਾਣੋ ਕਿਸ ਨੇ ਕੀਤਾ ਵੱਡਾ ਐਲਾਨ
ਪੈਰਿਸ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੱਜਣ ਜਿੰਦਲ ਨੇ ਹਰ ਓਲੰਪਿਕ ਤਮਗਾ ਜੇਤੂ ਨੂੰ ਇੱਕ ਐਮਜੀ ਵਿੰਡਸਰ ਕਾਰ ਤੋਹਫੇ ਵਿੱਚ ਦੇਣ ਦਾ ਐਲਾਨ ਕੀਤਾ ਹੈ।
MG Windsor For Olympic Medalist: MG Motor India ਨੇ ਹਾਲ ਹੀ ਵਿੱਚ ਦੱਸਿਆ ਹੈ ਕਿ ਕੰਪਨੀ ਜਲਦ ਹੀ ਭਾਰਤੀ ਬਾਜ਼ਾਰ ਵਿੱਚ ਆਪਣੀ MG Windsor ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਦੌਰਾਨ, JSW ਦੇ ਸੀਈਓ ਅਤੇ ਚੇਅਰਮੈਨ ਸੱਜਣ ਜਿੰਦਲ ਨੇ ਇੱਕ ਐਲਾਨ ਕੀਤਾ ਹੈ। ਦਰਅਸਲ ਪੈਰਿਸ ਓਲੰਪਿਕ 'ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੱਜਣ ਜਿੰਦਲ ਨੇ ਹਰ ਓਲੰਪਿਕ ਤਮਗ਼ਾ ਜੇਤੂ ਨੂੰ ਇੱਕ ਐਮਜੀ ਵਿੰਡਸਰ ਕਾਰ ਤੋਹਫੇ ਵਿੱਚ ਦੇਣ ਦਾ ਐਲਾਨ ਕੀਤਾ ਹੈ।
ਦਰਅਸਲ, ਸੱਜਣ ਜਿੰਦਲ ਨੇ ਸੋਸ਼ਲ ਮੀਡੀਆ ਐਕਸ 'ਤੇ ਇੱਕ ਪੋਸਟ ਰਾਹੀਂ ਇਹ ਐਲਾਨ ਕੀਤਾ ਹੈ। ਸੱਜਣ ਜਿੰਦਲ ਨੇ ਕਿਹਾ, "ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਟੀਮ ਇੰਡੀਆ ਦੇ ਹਰ ਓਲੰਪਿਕ ਤਮਗ਼ਾ ਜੇਤੂ ਨੂੰ ਇੱਕ ਐਮਜੀ ਵਿੰਡਸਰ ਕਾਰ ਤੋਹਫੇ ਵਿੱਚ ਦਿੱਤੀ ਜਾਵੇਗੀ ਕਿਉਂਕਿ ਸਾਡੀ ਸਭ ਤੋਂ ਵਧੀਆ ਕਾਰ ਸਭ ਤੋਂ ਵਧੀਆ ਲਈ ਹੈ।"
Delighted to announce that every Olympic medalist from Team India will be gifted an MG Windsor, a remarkable car from JSW MG India! Because our best deserve the best, for their dedication and success! 🏅 #MGWindsor #TeamIndia #OlympicPride #RuknaNahinHai@TheJSWGroup @MGMotorIn https://t.co/5kgkoDX8XD
— Sajjan Jindal (@sajjanjindal) August 1, 2024
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ 2023 ਵਿੱਚ, SAIC ਮੋਟਰਸ, ਜੋ ਕਿ ਚੀਨ ਵਿੱਚ ਸਥਿਤ ਇੱਕ ਕੰਪਨੀ ਹੈ ਅਤੇ ਜੋ ਕਿ ਬ੍ਰਿਟਿਸ਼ ਬ੍ਰਾਂਡ ਮੋਰਿਸ ਗੈਰੇਜ ਦੀ ਵੀ ਮਾਲਕ ਹੈ, ਨੇ ਭਾਰਤ ਦੇ JSW ਸਮੂਹ ਦੇ ਨਾਲ ਇੱਕ ਰਣਨੀਤਕ ਸੰਯੁਕਤ ਸਾਂਝੇਦਾਰੀ ਦਾ ਐਲਾਨ ਕੀਤਾ ਸੀ।
ਓਲੰਪਿਕ 'ਚ ਭਾਰਤੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਸਮਰ ਓਲੰਪਿਕ 'ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ। ਭਾਰਤ ਨੇ ਹੁਣ ਤੱਕ ਤਿੰਨ ਤਗਮੇ ਜਿੱਤੇ ਹਨ। ਇਸ 'ਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਨਿਸ਼ਾਨੇਬਾਜ਼ ਮਨੂ ਭਾਕਰ ਦਾ, ਜੋ ਔਰਤਾਂ ਦੇ 10 ਮੀਟਰ ਏਅਰ ਪਿਸਟਲ ਵਰਗ 'ਚ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂ ਭਾਕਰ ਨੇ ਹੁਣ ਤੱਕ 2 ਕਾਂਸੀ ਦੇ ਤਗਮੇ ਜਿੱਤੇ ਹਨ।
ਤੁਹਾਨੂੰ ਦੱਸ ਦੇਈਏ ਕਿ ਮਨੂ ਨੇ ਸ਼ੁੱਕਰਵਾਰ ਨੂੰ 25 ਮੀਟਰ ਏਅਰ ਪਿਸਟਲ ਮੁਕਾਬਲੇ ਲਈ ਕੁਆਲੀਫਾਈ ਕੀਤਾ ਸੀ ਅਤੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਵੀ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਤੋਂ ਇਲਾਵਾ ਬੈਡਮਿੰਟਨ ਖਿਡਾਰੀ ਸਵਪਨਿਲ ਕੁਸਲੇ ਨੇ ਵੀ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਹੈ। ਅਜਿਹੇ 'ਚ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਐੱਮਜੀ ਵਿੰਡਸਰ ਕਾਰ ਤੋਹਫੇ ਵਜੋਂ ਦਿੱਤੀ ਜਾਵੇਗੀ, ਜਿਸ ਨੂੰ ਕੰਪਨੀ ਦਾ ਵੱਡਾ ਕਦਮ ਮੰਨਿਆ ਜਾ ਰਿਹਾ ਹੈ।