48 ਹੌਰਨ ਵਾਲੇ ਮੋਟਰਸਾਈਕਲ ਮਗਰੋਂ 20 ਫ਼ੁੱਟ ਤੱਕ ਅੱਗ ਉਗਲ਼ਣ ਵਾਲੀ ਕਾਰ ਹੋਈ ਵਾਇਰਲ, ‘ਡ੍ਰੈਗਨ ਕਾਰ’ ਵੇਖ ਲੋਕ ਹੈਰਾਨ
ਨਵਾਂ ਸ਼ਹਿਰ ਵਿੱਚ 48 ਹੌਰਨ ਵਾਲੇ ਮੋਟਰਸਾਈਕਲ ਦੇ ਚਰਚਾ ਵਿੱਚ ਆਉਣ ਮਗਰੋਂ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਅਜਿਹੀ ਕਾਰ ਦਿਖਾਈ ਦੇ ਰਹੀ ਹੈ
ਚੰਡੀਗੜ੍ਹ: ਨਵਾਂ ਸ਼ਹਿਰ ਵਿੱਚ 48 ਹੌਰਨ ਵਾਲੇ ਮੋਟਰਸਾਈਕਲ ਦੇ ਚਰਚਾ ਵਿੱਚ ਆਉਣ ਮਗਰੋਂ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਅਜਿਹੀ ਕਾਰ ਦਿਖਾਈ ਦੇ ਰਹੀ ਹੈ ਜੋ 20 ਫੁੱਟ ਦੀ ਦੂਰੀ ਤੱਕ ਅੱਗ ਉਗਲਦੀ ਹੈ। ਵੀਡੀਓ ਵੇਖ ਤਾਂ ਲੱਗਦਾ ਹੈ ਕਿ ਇਹ ਕਾਰ 20 ਫੁੱਟ ਤੱਕ ਕਿਸੇ ਨੂੰ ਵੀ ਸਾੜ ਕੇ ਸੁਆਹ ਕਰ ਦੇਵੇ।
ਦਰਅਸਲ ਤੁਸੀਂ ‘ਧੂਮ’ ਫ਼ਿਲਮ ਤਾਂ ਜ਼ਰੂਰ ਵੇਖੀ ਹੋਵੇਗੀ ਤੇ ਜੇਮਸ ਬਾਂਡ ਦੀਆਂ ਫ਼ਿਲਮਾਂ ਵੀ ਵੇਖੀਆਂ ਹੋਣਗੀਆਂ। ਇਨ੍ਹਾਂ ਫਿਲਮਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਨਾਇਕ ਆਪਣੀ ਕਾਰ ਤੋਂ ਅੱਗ ਦੀਆਂ ਲਾਟਾਂ ਕੱਢ ਕੇ ਦੁਸ਼ਮਣਾਂ ਨੂੰ ਹਰਾਉਂਦਾ ਹੈ। ਤੁਸੀਂ ਆਖੋਗੇ ਕਿ ਇਹ ਫਿਲਮ ਵਿੱਚ ਅੱਜਕੱਲ੍ਹ ਕੰਪਿਊਟਰ ਵੀਐੱਫਐਕਸ ਨਾਲ ਕੀਤੇ ਵਿਸ਼ੇਸ਼ ਪ੍ਰਭਾਵਾਂ ਰਾਹੀਂ ਕਰਨਾ ਬਹੁਤ ਆਸਾਨ ਹੈ।
ਤੁਸੀਂ ਸੱਚ ਆਖ ਰਹੇ ਹੋ ਪਰ ਅੱਜ ਤੁਹਾਨੂੰ ਹਕੀਕਤ ਵਿੱਚ ਅਜਿਹਾ ਹੀ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ, ਜੋ ਅਸਲੀਅਤ ਵਿੱਚ ਬਿਲਕੁਲ ਅੱਗ ਕੱਢਣ ਨਾਲ ਸਬੰਧਤ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵਾਹਨ ਰੂਸ ਦੇ ਇੱਕ ਮਕੈਨਿਕ ਨੇ ਤਿਆਰ ਕੀਤਾ ਹੈ। ਇਸ ਕਾਰ ਦਾ ਨਾਂ ਮਕੈਨਿਕ ਨੇ ‘ਫਾਇਰ ਕਾਰ’ ਰੱਖਿਆ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਇਸ ਨੂੰ ‘ਸੁਪਰ-ਡੁਪਰ ਕਾਰ’ ਕਹਿ ਰਹੇ ਹਨ।
ਇਸ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋਵੋਗੇ ਕਿ ਇੱਕ ਕਾਰ ਵਿੱਚੋਂ ਅੱਗ ਦੀਆਂ ਲਪਟਾਂ ਨਿੱਕਲ ਰਹੀਆਂ ਹਨ। ਦਰਅਸਲ, ਇਸ ਵਿਅਕਤੀ ਨੇ ਕਾਰ ਦੀ ਹੈੱਡ ਲਾਈਟ 'ਤੇ ‘ਫਲੇਮ ਥ੍ਰੋਅਰ ਨੋਜ਼ਲ’ (Flame Thrower Nozzles) ਲਗਾਏ ਹਨ, ਜਿਸ ਕਾਰਨ ਕਾਰ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਇਹ ਦ੍ਰਿਸ਼ ਸੱਚਮੁੱਚ ਹੈਰਾਨੀਜਨਕ ਹੈ. ਇਹ ਦੇਖਣ ਤੋਂ ਬਾਅਦ ਹਰ ਕੋਈ ਰੋਮਾਂਚਿਤ ਹੋ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਦਹਿਸ਼ਤ ਦਾ ਮਾਹੌਲ ਵੀ ਪੈਦਾ ਕਰ ਰਹੀ ਹੈ।
ਇਸ ਵੀਡੀਓ ਨੂੰ ਰੈਡਿਟ 'ਤੇ ਸਾਂਝਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰੂਸ ਦੇ ਰਹਿਣ ਵਾਲੇ ਵਾਹਨ ਮਿਕਲੀਅਨ (Vahan Mikaelyan) ਨਾਂਅ ਦੇ ਮਕੈਨਿਕ ਕੋਲ ਇੱਕ VAZ-2106 Zhiguli ਕਾਰ ਸੀ। ਉਸਨੇ ਖੁਦ ਇਸ ਨੂੰ ਸੋਧਿਆ ਹੈ। ਲੋਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ ਲੋਕ ਇਸ ਨੂੰ ‘ਸੁਪਰ ਕਾਰ’ ਕਹਿ ਰਹੇ ਹਨ, ਜਦ ਕਿ ਕੁਝ ਹੋਰ ਇਸ ਨੂੰ ‘ਡ੍ਰੈਗਨ ਕਾਰ’ ਵੀ ਕਹਿ ਰਹੇ ਹਨ. ਇਹ ਕਾਰ 20 ਫੁੱਟ ਦੀ ਦੂਰੀ ਤੱਕ ਅੱਗ ਉਗਲਦੀ ਹੈ। ਇਸ ਨੂੰ ਇੱਕ ਮਾਹਰ ਮਕੈਨਿਕ ਨੇ ਬਣਾਇਆ ਗਿਆ ਹੈ, ਇਸ ਲਈ ਕਿਰਪਾ ਕਰਕੇ ਇਸ ਨੂੰ ਘਰ ਵਿੱਚ ਨਾ ਵਰਤੋ
ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਲਈ ਲਵਾਏ 48 ਹਾਰਨ
ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਨੌਜਵਾਨ ਨੇ ਆਪਣੇ ਮੋਟਰਸਾਈਕਲ 'ਤੇ 48 ਹੌਰਨ ਲਾਏ ਤੇ ਮੋਟਰਸਾਈਕਲ ਚਲਾਉਂਦਿਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਲੱਗਾ ਤਾਂ ਕਿ ਸੋਸ਼ਲ ਮੀਡੀਆ 'ਤੇ ਉਸ ਨੂੰ ਜ਼ਿਆਦਾ ਲਾਈਕਸ ਮਿਲਣ ਤੇ ਉਸ ਦੇ ਫੌਲੋਅਰਸ ਵਧਣ।
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਨੌਜਵਾਨ ਦਾ ਮੋਟਰਸਾਈਕਲ ਥਾਣੇ 'ਚ ਰੱਖ ਦਿੱਤਾ। ਨੌਜਵਾਨ ਅਜੇ ਵੀ ਆਪਣੇ ਮੋਟਰਸਾਇਕਲ ਨੂੰ ਸ਼ਹਿਰ 'ਚ ਲੈ ਕੇ ਨਹੀਂ ਆਉਂਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਜੇਕਰ ਉਹ ਉਸ ਸ਼ਹਿਰ ਦੇ ਨੇੜੇ ਲੈ ਕੇ ਆਵੇਗਾ ਤਾਂ ਪੁਲਿਸ ਉਸ ਦਾ ਚਲਾਨ ਕਰ ਦੇਵੇਗੀ।
ਨੌਵੀਂ ਪਾਸ ਨੌਜਵਾਨ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੌਲੋਅਰਸ ਤੇ ਲਾਇਕਸ ਵਧਾਉਣ ਲਈ ਇਸ ਤਰ੍ਹਾਂ ਕੀਤਾ। ਮੋਟਰਸਾਇਕਲ 'ਤੇ ਉਸ ਨੇ 33 ਹਜ਼ਾਰ, 600 ਰੁਪਏ ਖਰਚ ਕੀਤੇ। ਇਕ ਹਾਰਨ 700 ਰੁਪਏ ਦਾ ਆਉਂਦਾ ਹੈ। ਉਸ ਨੇ ਕੁੱਲ 48 ਹਾਰਨ ਲਗਵਾਏ। ਉਹ ਮੋਟਰਸਾਇਕਲ ਦੀ ਸਵਾਰੀ ਦੌਰਾਨ ਆਪਣੀ ਵੀਡੀਓ ਬਣਵਾਉਂਦਾ ਸੀ ਤੇ ਫਿਰ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin