Price Hike on Tata Cars: ਟਾਟਾ ਦੀਆਂ ਇਹ ਦੋ ਗੱਡੀਆਂ ਹੋਈਆਂ ਮਹਿੰਗੀਆਂ, ਜਾਣੋ ਕਿੰਨੇ ਵਧੇ ਰੇਟ
Price Hike on Tata Tiago: Tata Tigor ਨਾਲ ਮੁਕਾਬਲਾ ਕਰਨ ਵਾਲੀਆਂ ਗੱਡੀਆਂ ਵਿੱਚ Hyundai Aura, Maruti Suzuki Dzire, Maruti Suzuki Swift ਅਤੇ Maruti Baleno ਸ਼ਾਮਲ ਹਨ।
Price Hike on Tata Tigor: ਟਾਟਾ ਮੋਟਰਸ ਨੇ ਆਪਣੀ ਲਾਈਨਅੱਪ 'ਚ ਸਾਰੀਆਂ ਗੱਡੀਆਂ ਦੀਆਂ ਕੀਮਤਾਂ 'ਚ ਫਿਰ ਵਾਧਾ ਕੀਤਾ ਹੈ। ਜਿਸ 'ਚ ਕੰਪਨੀ ਦੇ ਐਂਟਰੀ ਲੈਵਲ ਵਾਹਨ Tiago ਅਤੇ Tigor ਦੇ ਕੁਝ ਵੇਰੀਐਂਟ ਵੀ ਸ਼ਾਮਲ ਹਨ। ਕੰਪਨੀ ਨੇ ਪਿਛਲੇ ਮਹੀਨੇ ਹੀ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ ਕੀਤਾ ਸੀ। ਇਹ ਵਧੀਆਂ ਕੀਮਤਾਂ 1 ਮਈ 2023 ਤੋਂ ਲਾਗੂ ਹੋ ਗਈਆਂ ਹਨ।
Tata Tiago ਦੀ ਕੀਮਤ 'ਚ ਵਾਧਾ
ਟਾਟਾ ਮੋਟਰਸ ਦੀ ਹੈਚਬੈਕ ਟਿਆਗੋ ਦੀ ਗੱਲ ਕਰੀਏ ਤਾਂ ਕੰਪਨੀ ਨੇ ਇੱਕ ਵੇਰੀਐਂਟ ਨੂੰ ਛੱਡ ਕੇ ਸਾਰੇ ਵੇਰੀਐਂਟਸ 'ਤੇ Tata Tiago ਦੀ ਕੀਮਤ 'ਚ 6,000 ਰੁਪਏ ਤੱਕ ਦਾ ਵਾਧਾ ਕੀਤਾ ਹੈ। ਜਦਕਿ ਕੰਪਨੀ ਨੇ ਇਸ ਦੇ XT (O) ਵੇਰੀਐਂਟ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਹੁਣ ਟਾਟਾ ਦੀ ਇਸ ਰੇਂਜ ਦੀਆਂ ਗੱਡੀਆਂ ਨੂੰ ਐਕਸ-ਸ਼ੋਰੂਮ 5.60 ਲੱਖ ਰੁਪਏ ਤੋਂ ਲੈ ਕੇ 8.11 ਲੱਖ ਰੁਪਏ ਤੱਕ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ Tiago NRG ਮਾਡਲ 'ਚ ਵੀ 6,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਸ ਵਿੱਚ XT, XZ, XT i-CNG, XZ AMT ਅਤੇ XZ i-CNG ਮਾਡਲ ਸ਼ਾਮਲ ਹਨ।
ਟਾਟਾ ਟਿਗੋਰ ਦੀ ਕੀਮਤ 'ਚ ਵਾਧਾ
ਟਾਟਾ ਟਿਗੋਰ ਦੀ ਗੱਲ ਕਰੀਏ ਤਾਂ ਹੁਣ ਇਸ ਸੇਡਾਨ ਕਾਰ ਦੀ ਕੀਮਤ 6.30 ਲੱਖ ਰੁਪਏ ਤੋਂ ਲੈ ਕੇ 8.90 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਸ ਦੇ ਨਾਲ ਹੀ ਇਸ ਦੇ XE, XMA ਅਤੇ XM CNG ਵੇਰੀਐਂਟਸ 'ਤੇ 10,000 ਰੁਪਏ ਤੱਕ ਦਾ ਵੱਧ ਤੋਂ ਵੱਧ ਵਾਧਾ ਕੀਤਾ ਗਿਆ ਹੈ। ਜਦਕਿ ਇਸ ਦੇ XZ, XZ Plus, X Z CNG, XZA Plus ਅਤੇ XZ Plus CNG ਵੇਰੀਐਂਟ 'ਚ 6,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੰਪਨੀ ਨੇ Tata Tigor ਦੇ ਸਾਰੇ ਡਿਊਲ ਟੋਨ ਵੇਰੀਐਂਟ ਨੂੰ ਲਾਈਨਅੱਪ ਤੋਂ ਹਟਾ ਦਿੱਤਾ ਹੈ।
ਇਨ੍ਹਾਂ ਨਾਲ ਮੁਕਾਬਲਾ
ਟਾਟਾ ਟਿਗੋਰ ਨਾਲ ਮੁਕਾਬਲਾ ਕਰਨ ਵਾਲੇ ਵਾਹਨਾਂ ਵਿੱਚ ਹੁੰਡਈ ਔਰਾ, ਮਾਰੂਤੀ ਸੁਜ਼ੂਕੀ ਡਿਜ਼ਾਇਰ, ਮਾਰੂਤੀ ਸੁਜ਼ੂਕੀ ਸਵਿਫਟ ਅਤੇ ਮਾਰੂਤੀ ਬਲੇਨੋ ਵਰਗੀਆਂ ਗੱਡੀਆਂ ਸ਼ਾਮਲ ਹਨ।
ਦੂਜੇ ਪਾਸੇ, ਟਾਟਾ ਟਿਆਗੋ ਨਾਲ ਮੁਕਾਬਲਾ ਕਰਨ ਵਾਲੇ ਵਾਹਨਾਂ ਵਿੱਚ ਮਾਰੂਤੀ ਸੁਜ਼ੂਕੀ ਇਗਨਿਸ, ਮਾਰੂਤੀ ਸੁਜ਼ੂਕੀ ਵੈਗਨ-ਆਰ, ਮਾਰੂਤੀ ਸੁਜ਼ੂਕੀ ਸੇਲੇਰੀਓ, ਹੁੰਡਈ ਗ੍ਰੈਂਡ ਆਈ10 ਨਿਓਸ, ਮਾਰੂਤੀ ਸੁਜ਼ੂਕੀ ਸਵਿਫਟ ਵਰਗੀਆਂ ਗੱਡੀਆਂ ਸ਼ਾਮਲ ਹਨ।