ਪੁਰਾਣੀ ਕਾਰ ਵੇਚਣ ਜਾਂ ਖਰੀਦਣ ਵਾਲੇ ਸਾਵਧਾਨ! ਇਹ ਕਾਨੂੰਨੀ ਕਾਰਵਾਈ ਜ਼ਰੂਰ ਕਰੋ ਪੂਰੀ, ਨਹੀਂ ਤਾਂ ਖੜ੍ਹੀ ਹੋ ਜਾਵੇਗੀ ਵੱਡੀ ਮੁਸੀਬਤ
ਕਾਨੂੰਨੀ ਤੌਰ 'ਤੇ ਵਾਹਨ ਦਾ ਅਸਲ ਮਾਲਕ ਉਹੀ ਮੰਨਿਆ ਜਾਂਦਾ ਹੈ ਜਿਸ ਦੇ ਨਾਮ 'ਤੇ ਵਾਹਨ ਰਜਿਸਟਰਡ ਹੈ। ਇਸ ਲਈ ਹਮੇਸ਼ਾ ਯਾਦ ਰੱਖੋ ਕਿ ਵਾਹਨ ਖਰੀਦਣ ਤੇ ਵੇਚਦੇ ਸਮੇਂ ਆਰਸੀ ਟ੍ਰਾਂਸਫਰ ਕਰਨਾ ਨਾ ਭੁੱਲੋ।
RC Transfer For Used Cars: ਜੇਕਰ ਤੁਸੀਂ ਵਰਤੀ ਹੋਈ ਗੱਡੀ ਖਰੀਦ ਰਹੇ ਹੋ ਜਾਂ ਵੇਚ ਰਹੇ ਹੋ ਤਾਂ ਤੁਹਾਨੂੰ ਕਈ ਗੱਲਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਇਕ ਮਹੱਤਵਪੂਰਨ ਗੱਲ ਇਹ ਹੈ ਕਿ ਵਾਹਨ ਦੀ RC (Registration Certificate) ਨੂੰ ਟ੍ਰਾਂਸਫਰ ਕਰਨਾ ਨਾ ਭੁੱਲੋ। ਵਾਹਨ ਖਰੀਦਦਾਰ ਅਤੇ ਵਾਹਨ ਵੇਚਣ ਵਾਲੇ ਦੋਵਾਂ ਦੁਆਰਾ ਇਸ ਗੱਲ ਨੂੰ ਧਿਆਨ 'ਚ ਰੱਖਣਾ ਮਹੱਤਵਪੂਰਨ ਹੈ ਕਿਉਂਕਿ, ਵਾਹਨ ਖਰੀਦਣ ਜਾਂ ਵੇਚਣ ਸਮੇਂ ਆਰਸੀ ਟ੍ਰਾਂਸਫਰ ਕਰਨਾ ਬਹੁਤ ਮਹੱਤਵਪੂਰਨ ਹੈ। ਅਜਿਹਾ ਕਰਨ 'ਚ ਅਸਫਲਤਾ ਕਾਰ ਦੇ ਮਾਲਕ ਨੂੰ ਮੁਸੀਬਤ 'ਚ ਪਾ ਸਕਦੀ ਹੈ।
ਜੇਕਰ ਆਰਸੀ ਟ੍ਰਾਂਸਫਰ ਨਹੀਂ ਕੀਤਾ ਜਾਂਦਾ ਤਾਂ ਕੀ ਹੋਵੇਗਾ?
ਇਸ ਨੂੰ ਇਕ ਉਦਾਹਰਣ ਵਜੋਂ ਮੰਨ ਲਓ ਕਿ ਤੁਸੀਂ ਕਾਰ ਵੇਚ ਦਿੱਤੀ ਹੈ ਅਤੇ ਉਸ ਦੇ ਨਵੇਂ ਮਾਲਕ ਦੇ ਨਾਮ 'ਤੇ ਆਰਸੀ ਟ੍ਰਾਂਸਫਰ ਨਹੀਂ ਕੀਤੀ ਹੈ। ਹੁਣ ਕਾਰ ਦਾ ਨਵਾਂ ਮਾਲਕ ਉਸ ਕਾਰ ਨੂੰ ਗਲਤ ਮੰਤਵਾਂ ਲਈ ਵਰਤਦਾ ਹੈ ਜਾਂ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਪ੍ਰਸ਼ਾਸਨ ਸਭ ਤੋਂ ਪਹਿਲਾਂ ਉਸੇ ਵਿਅਕਤੀ ਨੂੰ ਲੱਭਦਾ ਹੈ ਜਿਸ ਦੇ ਨਾਂ 'ਤੇ ਕਾਰ ਰਜਿਸਟਰਡ ਹੋਵੇਗੀ ਭਾਵ ਜਿਸ ਦਾ ਨਾਂ ਆਰਸੀ 'ਤੇ ਹੋਵੇਗਾ। ਜੇਕਰ ਸਿਰਫ ਚਲਾਨ ਕੱਟਿਆ ਜਾਵੇ ਤਾਂ ਅਜਿਹੀ ਸਥਿਤੀ 'ਚ ਵੀ ਚਲਾਨ ਉਸ ਵਿਅਕਤੀ ਦੇ ਘਰ ਪਹੁੰਚ ਜਾਵੇਗਾ, ਜਿਸ ਦੇ ਨਾਂ 'ਤੇ ਕਾਰ ਹੋਵੇਗੀ।
ਕਾਨੂੰਨ ਦੀਆਂ ਨਜ਼ਰਾਂ 'ਚ ਕਾਰ ਕਿਸ ਦੀ ਹੈ?
ਦਰਅਸਲ ਕਾਨੂੰਨੀ ਤੌਰ 'ਤੇ ਵਾਹਨ ਦਾ ਅਸਲ ਮਾਲਕ ਉਹੀ ਮੰਨਿਆ ਜਾਂਦਾ ਹੈ ਜਿਸ ਦੇ ਨਾਮ 'ਤੇ ਵਾਹਨ ਰਜਿਸਟਰਡ ਹੈ। ਇਸ ਲਈ ਹਮੇਸ਼ਾ ਯਾਦ ਰੱਖੋ ਕਿ ਵਾਹਨ ਖਰੀਦਣ ਤੇ ਵੇਚਦੇ ਸਮੇਂ ਆਰਸੀ ਟ੍ਰਾਂਸਫਰ ਕਰਨਾ ਨਾ ਭੁੱਲੋ। ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ। ਭਾਰਤ ਵਿਚ RC ਤੋਂ ਬਿਨਾਂ ਗੱਡੀ ਚਲਾਉਣਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਅਜਿਹਾ ਕਰਦੇ ਹੋਏ ਫੜੇ ਜਾਣ 'ਤੇ ਜੁਰਮਾਨੇ ਦੀ ਵਿਵਸਥਾ ਵੀ ਹੈ।
ਆਰਸੀ ਟ੍ਰਾਂਸਫਰ ਕਿੱਥੇ ਹੁੰਦਾ ਹੈ?
ਮੌਜੂਦਾ ਸਮੇਂ 'ਚ ਕਈ ਅਜਿਹੇ ਪਲੇਟਫਾਰਮ ਆ ਗਏ ਹਨ ਜਿੱਥੇ ਨਾ ਸਿਰਫ ਪੁਰਾਣੇ ਵਾਹਨਾਂ ਦੀ ਖਰੀਦੋ-ਫਰੋਖਤ ਕੀਤੀ ਜਾਂਦੀ ਹੈ, ਸਗੋਂ ਆਰਸੀ ਟਰਾਂਸਫਰ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ, ਤਾਂ ਜੋ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ ਜੇਕਰ ਤੁਸੀਂ ਖੁਦ ਆਰਸੀ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਬੰਧਤ ਆਰਟੀਓ ਤੋਂ ਅਜਿਹਾ ਕਰ ਸਕਦੇ ਹੋ। ਇਸ ਲਈ ਘੱਟੋ-ਘੱਟ ਵਾਹਨਾਂ ਦੇ ਪੁਰਾਣੇ ਅਤੇ ਨਵੇਂ ਮਾਲਕਾਂ ਨੂੰ ਇੱਕ ਵਾਰ ਆਰਟੀਓ ਲੋੜੀਂਦੇ ਫਾਰਮ ਅਤੇ ਦਸਤਾਵੇਜ਼ ਜਮ੍ਹਾਂ ਕਰਾਉਣੇ ਹੋਣਗੇ।