ਆਖਰ ਆ ਗਈ Renault Kiger, ਇੰਜਣ ਤੇ ਫ਼ੀਚਰਜ਼ ਨਾਲ ਇਨ੍ਹਾਂ ਕਾਰਾਂ ਨੂੰ ਦੇਵੇਗੀ ਟੱਕਰ
ਇੰਟੀਰੀਅਰ ਦੀ ਗੱਲ ਕਰੀਏ, ਤਾਂ ਇਸ ਵਿੱਚ ਮਲਟੀ ਫ਼ੰਕਸ਼ਨਲ ਸਟੀਅਰਿੰਗ ਵ੍ਹੀਲ, ਆਟੋ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ, ਕੂਲਡ ਗਲੋਵਬਾਕਸ ਤੇ ਰੀਅਰ ਏਅਰ ਕੰਡੀਸ਼ਨਰ ਵੈਂਟ ਜਿਹੇ ਫ਼ੀਚਰਜ਼ ਹੋ ਸਕਦੇ ਹਨ।
ਨਵੀਂ ਦਿੱਲੀ: ਫ਼ਰਾਂਸ ਦੀ ਆਟੋ ਕੰਪਨੀ ਰੈਨੋ ਅੱਜ ਚਿਰਾਂ ਤੋਂ ਉਡੀਕੀ ਜਾ ਰਹੀ ਐਸਯੂਵੀ Renault Kiger ਲਾਂਚ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕੁਝ ਸਮੇਂ ਬਾਅਦ ਇਹ ਭਾਰਤੀ ਬਾਜ਼ਾਰ ਵਿੱਚ ਵੀ ਲਾਂਚ ਹੋਵੇਗੀ। ਇਸ ਐਸਯੂਵੀ ਦੀ ਕੀਮਤ ਲਗਪਗ 5 ਲੱਖ ਰੁਪਏ ਹੋਵੇਗੀ। ਇਸ ਦਾ ਇੰਜਣ ਤੇ ਫ਼ੀਚਰਜ਼ ਨਿਸਾਨ ਦੀ ਨਵੀਂ ਕਾਰ ਮੈਗਨਾਈਟ ਨਾਲ ਮਿਲਦੇ-ਜੁਲਦੇ ਹੋ ਸਕਦੇ ਹਨ।
ਇਸ ਕਾਰ ਨੂੰ ਕਾਫ਼ੀ ਹੱਦ ਤੱਕ ਸਪੋਰਟੀ ਦਿੱਖ ਦੇਣ ਦਾ ਯਤਨ ਕੀਤਾ ਗਿਆ ਹੈ। ਇਸ ਵਿੱਚ ਸ਼ਾਨਦਾਰ ਫ਼੍ਰੰਟ ਬੰਪਰ, ਸੈਂਟਰਲ ਏਅਰ ਇਨਟੇਕ, ਸ਼ਾਰਕ ਫ਼ਿਨ ਐਨਟੀਨਾ ਤੇ ਰੂਫ਼ ਮਾਊਂਟਿਡ ਸਪੁਆਇਲਰ ਦਿੱਤਾ ਗਿਆ ਹੈ। ਲਾਈਟਿੰਗ ਲਈ ਇਸ ਵਿੱਚ LED ਪ੍ਰੋਜੈਕਟਰ ਹੈੱਡਲੈਂਪ, LED ਡੇਅ ਟਾਈਮ ਰਨਿੰਗ ਲਾਈਟਸ ਅਤੇ C ਅਕਾਕਾਰ ਦੇ LED ਟੇਲ ਲੈਂਪ ਹੋ ਸਕਦੇ ਹਨ। ਕਾਰ ਦੇ ਕੈਬਿਨ ਵਿੱਚ ਕਈ ਖ਼ਾਸ ਫ਼ੀਚਰ ਦਿੱਤੇ ਗਏ ਹਨ; ਜਿਸ ਵਿੱਚ ਬਲੈਕ ਆਊਟ ਬੀ ਪਿਲਰਜ਼, ORVM ਤੇ 16 ਇੰਚ ਦੇ ਐਲੌਏ ਵ੍ਹੀਲ ਜਿਹੇ ਫ਼ੀਚਰਜ਼ ਸ਼ਾਮਲ ਹਨ।
ਇੰਟੀਰੀਅਰ ਦੀ ਗੱਲ ਕਰੀਏ, ਤਾਂ ਇਸ ਵਿੱਚ ਮਲਟੀ ਫ਼ੰਕਸ਼ਨਲ ਸਟੀਅਰਿੰਗ ਵ੍ਹੀਲ, ਆਟੋ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ, ਕੂਲਡ ਗਲੋਵਬਾਕਸ ਤੇ ਰੀਅਰ ਏਅਰ ਕੰਡੀਸ਼ਨਰ ਵੈਂਟ ਜਿਹੇ ਫ਼ੀਚਰਜ਼ ਹੋ ਸਕਦੇ ਹਨ। ਕਾਰ ਵਿੱਚ ਕੁਨੈਕਟੀਵਿਟੀ ਲਈ ਐਂਡ੍ਰਾਇਡ ਆਟੋ ਤੇ ਐਪਲ ਕਾਰ ਪਲੇਅ ਨੂੰ ਸਪੋਰਟ ਵੀ ਹੋਵੇਗਾ।
ਕਾਰ ਦੇ ਫ਼੍ਰੰਟ ਤੇ ਰੀਅਰ ਸਾਈਡ ਵਿੱਚ ਏਅਰ ਬੈਗਜ਼ ਹਨ। ਪਤਾ ਲੱਗਾ ਹੈ ਕਿ ਇਸ ਕਾਰ ਦੀ ਸ਼ੁਰੂਆਤੀ ਕੀਮਤ 5 ਤੋਂ 6 ਲੱਖ ਹੋ ਸਕਦੀ ਹੈ। Renault Kiger ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ Kia Sonet ਅਤੇ Hyundai Venue ਜਿਹੀਆਂ ਕਾਰਾਂ ਨਾਲ ਹੋਵੇਗਾ। Nissan Magnite ਨੂੰ ਜਿਹੋ ਜਿਹੀ ਕਾਮਯਾਬੀ ਮਿਲ ਰਹੀ ਹੈ, ਉਸ ਤੋਂ ਲੱਗਦਾ ਹੈ ਕਿ Renault Kiger ਨੂੰ ਵੀ ਵਧੀਆ ਹੁੰਗਾਰਾ ਮਿਲੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ