Arcadia Droptail: ਹੋਸ਼ ਉਡਾ ਦੇਵੇਗੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਕੀਮਤ 250 ਕਰੋੜ ਤੋਂ ਵੱਧ, ਜਾਣੋ ਖਾਸੀਅਤਾਂ
Rolls Royce Arcadia Droptail ਦੀ ਕੀਮਤ 256.94 ਕਰੋੜ ਰੁਪਏ ਹੈ। ਇਸ ਕੀਮਤ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬਣ ਗਈ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬਣਾਉਣ ਦਾ ਤਾਜ ਰੋਲਸ ਰਾਇਸ ਦੇ ਸਿਰ ਹੀ ਸੀ।
World's Most Expensive Car: ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਲਗਜ਼ਰੀ ਕਾਰਾਂ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੁੰਦੀ ਹੈ ਪਰ ਜੇ ਤੁਹਾਨੂੰ ਕਹੀਏ ਕਿ ਕਿਸੇ ਕਾਰ ਦੀ ਕੀਮਤ 250 ਕਰੋੜ ਰੁਪਏ ਤੋਂ ਜ਼ਿਆਦਾ ਹੈ ਤਾਂ ਕੀ ਤੁਸੀਂ ਇਸ 'ਤੇ ਵਿਸ਼ਵਾਸ ਕਰੋਗੇ। ਸ਼ਾਇਦ ਨਹੀਂ, ਪਰ ਇਹ ਬਿਲਕੁੱਲ ਸੱਚ ਹੈ ਕਿਉਂਕਿ ਹਾਲ ਹੀ 'ਚ ਰੋਲਸ ਰਾਇਸ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਪੇਸ਼ ਕੀਤੀ ਹੈ, ਜਿਸ ਦਾ ਨਾਂ Arcadia Droptail ਹੈ। ਕੰਪਨੀ ਨੇ ਇਸ ਦਾ ਨਾਮ ਯੂਨਾਨੀ ਸ਼ਹਿਰ ਆਰਕੇਡੀਆ ਤੋਂ ਲਿਆ ਹੈ। ਆਓ ਜਾਣਦੇ ਹਾਂ ਇਸ ਗੱਡੀ ਨਾਲ ਜੁੜੀਆਂ ਕੁਝ ਖਾਸ ਗੱਲਾਂ।
ਸੈਂਟੋਸ ਸਟ੍ਰੇਟ ਗ੍ਰੀਨ ਸ਼ੀਸ਼ਮ ਹਾਰਡਵੁੱਡ ਦੀ ਵਰਤੋਂ
ਦਰਅਸਲ ਜੋ ਚੀਜ਼ ਇਸ ਲਗਜ਼ਰੀ ਕਾਰ ਨੂੰ ਵੱਖਰਾ ਬਣਾਉਂਦੀ ਹੈ, ਉਹ ਹੈ, ਇਸ ਨੂੰ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ। ਰੋਲਸ ਰਾਇਸ ਨੇ ਇਸ ਨੂੰ ਤਿਆਰ ਕਰਨ ਲਈ ਸੈਂਟੋਸ ਸਟ੍ਰੇਟ ਗ੍ਰੀਨ ਸ਼ੀਸ਼ਮ ਹਾਰਡਵੁੱਡ ਦੇ ਟੁਕੜਿਆਂ ਦੀ ਵਰਤੋਂ ਕੀਤੀ ਹੈ। ਇਹ ਜਾਣਨਾ ਦਿਲਚਸਪ ਹੋਵੇਗਾ ਕਿ ਇਸ ਵਿੱਚ ਵਰਤੀ ਜਾਣ ਵਾਲੀ ਲੱਕੜ ਇੱਕ ਵਿਲੱਖਣ ਕਿਸਮ ਦੀ ਲੱਕੜ ਹੈ। ਰੋਲਸ ਰਾਇਸ ਨੇ ਇਸ ਕਾਰ ਨੂੰ ਤਿਆਰ ਕਰਨ 'ਚ 8 ਹਜ਼ਾਰ ਘੰਟੇ ਤੋਂ ਜ਼ਿਆਦਾ ਸਮਾਂ ਲਾਇਆ ਹੈ।
ਇਹ ਵੀ ਪੜ੍ਹੋ : Google ਦੇ ਫ਼ੈਸਲੇ ਤੋਂ ਨਾਰਾਜ਼ ਹੋਈ ਸਰਕਾਰ, ਇਸ ਗੱਲ ਨੂੰ ਲੈ ਕੇ ਵਧਿਆ ਵਿਵਾਦ, ਹੁਣ ਬੈਠਕ ਵਿੱਚ ਹੋਵੇਗਾ ਫ਼ੈਸਲਾ, ਜਾਣੋ ਪੂਰਾ ਮਾਮਲਾ
ਕੀਮਤ 100-200 ਕਰੋੜ ਰੁਪਏ ਤੋਂ ਜ਼ਿਆਦਾ
Rolls Royce Arcadia Droptail ਦੀ ਕੀਮਤ 256.94 ਕਰੋੜ ਰੁਪਏ ਹੈ। ਇਸ ਕੀਮਤ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬਣ ਗਈ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਵੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬਣਾਉਣ ਦਾ ਤਾਜ ਰੋਲਸ ਰਾਇਸ ਦੇ ਸਿਰ ਹੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ Rolls-Royce La Rose Noire Droptail ਸਭ ਤੋਂ ਮਹਿੰਗੀ ਸੀ, ਜਿਸ ਦੀ ਕੀਮਤ 249.48 ਕਰੋੜ ਰੁਪਏ ਹੈ।
ਇੰਜਣ ਤੇ ਟੌਪ ਸਪੀਡ
Arcadia Droptail ਵਿੱਚ 6.75 ਲੀਟਰ ਦਾ ਟਵਿਨ ਟਰਬੋਚਾਰਜਡ V12 ਇੰਜਣ ਹੈ। ਇਹ ਸ਼ਕਤੀਸ਼ਾਲੀ ਇੰਜਣ 593 bhp ਦੀ ਪਾਵਰ ਤੇ 840 Nm ਦਾ ਟਾਰਕ ਪੈਦਾ ਕਰਦਾ ਹੈ। ਕਾਰ ਸਿਰਫ 5 ਸੈਕਿੰਡ 'ਚ 100 ਕਿਲੋਮੀਟਰ ਦੀ ਰਫਤਾਰ ਫੜ ਲੈਂਦੀ ਹੈ। ਇਸ ਵਿੱਚ 22 ਇੰਚ ਦੇ ਅਲਾਏ ਵ੍ਹੀਲ ਹਨ।