Royal Enfield Price in 1986 : ਸਾਲ 1986 'ਚ Bullet 350 ਦੀ ਸਿਰਫ਼ ਇੰਨੀ ਸੀ ਕੀਮਤ , ਬਿੱਲ ਦੇਖ ਕੇ ਹੋ ਜਾਓਗੇ ਹੈਰਾਨ
Royal Enfield Price in 1986 : ਰਾਇਲ ਐਨਫੀਲਡ ਬੁਲੇਟ 350 ਭਾਰਤ ਵਿੱਚ ਸਭ ਤੋਂ ਮਸ਼ਹੂਰ ਬਾਈਕਸ ਵਿੱਚੋਂ ਇੱਕ ਹੈ। ਇਹ ਕਈ ਸਾਲਾਂ ਤੋਂ ਗਾਹਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਕੰਪਨੀ ਨੇ ਪਿਛਲੇ ਸਾਲਾਂ ਦੌਰਾਨ ਇਸ ਬਾਈਕ 'ਚ ਕਈ ਬਦਲਾਅ ਵੀ ਕੀਤੇ ਹਨ
ਦਰਅਸਲ, 1986 'ਚ ਖਰੀਦੇ ਗਏ ਰਾਇਲ ਐਨਫੀਲਡ ਬੁਲੇਟ 350 ਦਾ ਬਿੱਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਬਿੱਲ 'ਚ ਬਾਈਕ ਦੀ ਕੀਮਤ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਬਿੱਲ 'ਚ ਬਾਈਕ ਦੀ ਆਨ-ਰੋਡ ਕੀਮਤ ਸਿਰਫ 18,700 ਰੁਪਏ ਸੀ।
ਇੰਟਰਨੈੱਟ 'ਤੇ ਘੁੰਮ ਰਿਹਾ ਹੈ ਇਹ ਬਿੱਲ
ਜੋ ਨਹੀਂ ਜਾਣਦੇ ਉਨ੍ਹਾਂ ਲਈ ਦੱਸ ਦੇਈਏ ਕਿ ਰਾਇਲ ਐਨਫੀਲਡ ਬੁਲੇਟ ਨੂੰ 1986 ਵਿੱਚ ਐਨਫੀਲਡ ਬੁਲੇਟ ਕਿਹਾ ਜਾਂਦਾ ਸੀ। ਉਸ ਸਮੇਂ ਵੀ ਇਹ ਇੱਕ ਭਰੋਸੇਮੰਦ ਮੋਟਰਸਾਈਕਲ ਮੰਨਿਆ ਜਾਂਦਾ ਸੀ ਅਤੇ ਭਾਰਤੀ ਫੌਜ ਦੁਆਰਾ ਸਰਹੱਦੀ ਖੇਤਰਾਂ ਵਿੱਚ ਗਸ਼ਤ ਲਈ ਵਰਤਿਆ ਜਾਂਦਾ ਸੀ।
ਰਾਇਲ ਐਨਫੀਲਡ ਬੁਲੇਟ ਕੰਪਨੀ ਦੇ ਪੋਰਟਫੋਲੀਓ ਵਿੱਚ ਸਭ ਤੋਂ ਪੁਰਾਣੀਆਂ ਬਾਈਕਸ ਵਿੱਚੋਂ ਇੱਕ ਹੈ। ਜੇਕਰ ਅਫਵਾਹਾਂ ਦੀ ਮੰਨੀਏ ਤਾਂ ਕੰਪਨੀ ਜਲਦ ਹੀ ਭਾਰਤ 'ਚ 650cc ਇੰਜਣ ਵਾਲਾ ਨਵਾਂ ਬੁਲੇਟ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਹੁਣ ਤੱਕ ਰਾਇਲ ਐਨਫੀਲਡ ਬੁਲੇਟ ਸਿਰਫ 350cc ਅਤੇ 500cc ਇੰਜਣ ਵਿਕਲਪਾਂ ਦੇ ਨਾਲ ਉਪਲਬਧ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਮਾਪੇ ਸਾਵਧਾਨ ! 13 ਸਾਲ ਦੀ ਲੜਕੀ ਨੇ ਆਨਲਾਈਨ ਗੇਮਾਂ 'ਚ ਉਡਾਏ 52 ਲੱਖ ਰੁਪਏ, ਮਾਂ ਦੇ ਖਾਤੇ 'ਚ ਬਚੇ ਸਿਰਫ 5 ਰੁਪਏ
ਇਹ ਵੀ ਪੜ੍ਹੋ : ਸੀਰੀਅਲ ਦੇਖ ਰਹੀ ਸੀ ਪਤਨੀ, ਟੀਵੀ ਬੰਦ ਨਹੀਂ ਕੀਤਾ ਤਾਂ ਪਤੀ ਨੇ ਮਾਰੀ ਗੋਲੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ