Royal Enfield ਨੇ ਮੁੜ ਕੀਤਾ ਧਮਾਕਾ ! ਚਾਹੁਣ ਵਾਲਿਆਂ ਲਈ ਪੇਸ਼ ਕੀਤਾ ਨਵੀਂ ਰੈਟਰੋ ਥੀਮ ਵਾਲਾ 'ਬੁਲੇਟ', ਜਾਣੋ ਕੀਮਤ ਤੇ ਖ਼ੂਬੀਆਂ ?
Royal Enfield Goan Classic 350: Royal Enfield Goan Classic 350 ਵਿੱਚ ਅੱਗੇ ਇੱਕ LED ਹੈੱਡਲੈਂਪ ਅਤੇ ਇੱਕ ਸੈਮੀ-ਡਿਜੀਟਲ ਇੰਸਟਰੂਮੈਂਟ ਕੰਸੋਲ ਹੈ। ਇਸ ਨਾਲ ਬਾਈਕ ਰੈਟਰੋ ਦਿੱਖ ਦਿੰਦੀ ਹੈ।
Royal Enfield Goan Classic 350: ਬ੍ਰਿਟਿਸ਼ ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ (Royal Enfield ) ਨੇ ਭਾਰਤੀ ਬਾਜ਼ਾਰ ਵਿੱਚ ਇੱਕ ਨਵੀਂ 350 ਸੀਸੀ ਬਾਈਕ ਲਾਂਚ ਕੀਤੀ ਹੈ, ਜਿਸ ਦਾ ਨਾਂ Royal Enfield Goan Classic 350 ਹੈ। ਇਹ ਰਾਇਲ ਐਨਫੀਲਡ ਦੀ J-ਪਲੇਟਫਾਰਮ 'ਤੇ ਆਧਾਰਿਤ ਪੰਜਵੀਂ ਮੋਟਰਸਾਈਕਲ ਹੈ, ਜੋ 23 ਨਵੰਬਰ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤੀ ਗਈ ਸੀ।
ਰੈਟਰੋ ਥੀਮ 'ਤੇ ਆਧਾਰਿਤ ਇਸ ਬਾਈਕ 'ਚ ਰੈਗੂਲਰ ਕਲਾਸਿਕ 350 ਦੇ ਮੁਕਾਬਲੇ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ। Royal Enfield Goan Classic 350 ਨੂੰ ਐਕਸ-ਸ਼ੋਰੂਮ 2.35 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਸ ਮੋਟਰਸਾਈਕਲ ਨੂੰ ਚਾਰ ਡਿਊਲ-ਟੋਨ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ।
ਰਾਇਲ ਐਨਫੀਲਡ ਬਾਈਕ ਦੀਆਂ ਵਿਸ਼ੇਸ਼ਤਾਵਾਂ
Royal Enfield Goan Classic 350 ਰੈਗੂਲਰ ਕਲਾਸਿਕ 350 'ਤੇ ਆਧਾਰਿਤ ਹੈ, ਪਰ ਇਕ ਗੱਲ ਇਹ ਹੈ ਕਿ ਤੁਹਾਨੂੰ ਬਾਈਕ 'ਚ ਸਬਫ੍ਰੇਮ ਨਹੀਂ ਮਿਲਦਾ ਹੈ, ਹਾਲਾਂਕਿ ਇਸ ਦੀ ਜਗ੍ਹਾ 'ਤੇ ਤੁਸੀਂ ਰਿਮੂਵੇਬਲ ਪਿਲੀਅਨ ਸੀਟ ਅਤੇ ਬੌਬਰ ਸਟਾਈਲ ਦੀ ਓਵਰਹੈਂਗ ਸੀਟ ਦੇਖ ਸਕਦੇ ਹੋ।
ਰਾਇਲ ਐਨਫੀਲਡ ਗੋਆਨ ਕਲਾਸਿਕ ਵਿੱਚ ਅੱਗੇ ਇੱਕ LED ਹੈੱਡਲੈਂਪ ਅਤੇ ਇੱਕ ਸੈਮੀ-ਡਿਜੀਟਲ ਇੰਸਟਰੂਮੈਂਟ ਕੰਸੋਲ ਹੈ। ਇਸ ਨਾਲ ਬਾਈਕ ਰੈਟਰੋ ਦਿੱਖ ਦਿੰਦੀ ਹੈ। ਇਸ ਦੇ ਅਗਲੇ ਪਾਸੇ 19 ਇੰਚ ਦੇ ਪਹੀਏ ਅਤੇ ਪਿਛਲੇ ਪਾਸੇ 16 ਇੰਚ ਦੇ ਪਹੀਏ ਹਨ। ਬਾਈਕ ਦੀ ਲੰਬਾਈ 2,130 mm ਅਤੇ ਚੌੜਾਈ 1200 mm ਹੈ। ਇਸ ਤੋਂ ਇਲਾਵਾ ਬਾਈਕ 'ਚ 1400mm ਦਾ ਲੰਬਾ ਵ੍ਹੀਲਬੇਸ ਹੈ।
ਰਾਇਲ ਐਨਫੀਲਡ ਬਾਈਕ ਦੇ ਟਾਇਰਾਂ 'ਤੇ ਨਵੇਂ ਸਫੇਦ ਵਾਲ ਕਲਰ ਦੀ ਵਰਤੋਂ ਕੀਤੀ ਗਈ ਹੈ, ਜਿਸ 'ਚ ਟਿਊਬਲੈੱਸ ਵਾਇਰ ਸਪੋਕ ਵ੍ਹੀਲ ਦਿੱਤੇ ਗਏ ਹਨ। ਬਾਈਕ 'ਚ ਟੀਅਰਡ੍ਰੌਪ ਸ਼ੇਪਡ ਫਿਊਲ ਟੈਂਕ, ਫਾਰਵਰਡ ਸੈੱਟ ਫੁੱਟਪੈਗ, ਗੋਲ LED ਹੈੱਡਲੈਂਪ ਵਰਗੇ ਫੀਚਰਸ ਦਿੱਤੇ ਗਏ ਹਨ।
ਪਾਵਰਟ੍ਰੇਨ ਦੀ ਗੱਲ ਕਰੀਏ ਤਾਂ Royal Enfield Goan Classic 350 ਵਿੱਚ 349cc ਸਿੰਗਲ ਸਿਲੰਡਰ ਏਅਰ-ਕੂਲਡ ਇੰਜਣ ਹੈ, ਜੋ 20bhp ਅਤੇ 27nm ਦਾ ਟਾਰਕ ਜਨਰੇਟ ਕਰਦਾ ਹੈ। 5-ਸਪੀਡ ਗਿਅਰਬਾਕਸ ਨਾਲ ਜੁੜਿਆ ਇਹ ਇੰਜਣ ਬਹੁਤ ਸ਼ਕਤੀਸ਼ਾਲੀ ਹੈ। ਤੁਹਾਨੂੰ ਮੋਟਰਸਾਈਕਲ ਦੇ ਅਗਲੇ ਪਾਸੇ ਟੈਲੀਸਕੋਪਿਕ ਫੋਰਕ ਅਤੇ ਪਿਛਲੇ ਪਾਸੇ ਟਵਿਨ ਸ਼ੌਕ ਅਬਜ਼ੋਰਬਰ ਸਸਪੈਂਸ਼ਨ ਸੈੱਟਅੱਪ ਮਿਲਦਾ ਹੈ। ਇਸ 'ਚ ਡਿਸਕ ਬ੍ਰੇਕ ਦੇ ਨਾਲ ਡਿਊਲ-ਚੈਨਲ ਐਂਟੀ-ਲਾਕ ਬ੍ਰੇਕਿੰਗ ਸਿਸਟਮ ਦੀ ਸੁਵਿਧਾ ਵੀ ਹੈ।