Royal Enfield ਨੇ ਭਾਰਤ 'ਚ ਲਾਂਚ ਕੀਤੀ ਚਿਰਾਂ ਤੋਂ ਉਡੀਕੀ ਜਾ ਰਹੀ Guerrilla 450
Royal Enfield Guerrilla 450: ਕੰਪਨੀ ਨੇ ਇਸ ਬਾਈਕ ਨੂੰ 450 ਸੀਸੀ ਸੈਗਮੈਂਟ 'ਚ ਲਿਆਂਦਾ ਹੈ। ਇਸ ਵਿਚ 452 ਸੀਸੀ ਲਿਕਵਿਡ ਕੂਲਡ, ਸਿੰਗਲ ਸਿਲੰਡਰ DOHC ਚਾਰ ਵਾਲਵ ਇੰਜਣ ਦਿੱਤਾ ਗਿਆ ਹੈ
Royal Enfield Guerrilla 450 : ਰਾਇਲ ਐਨਫੀਲਡ ਵੱਲੋਂ ਭਾਰਤੀ ਬਾਜ਼ਾਰ 'ਚ 450 ਸੀਸੀ ਸੈਗਮੈਂਟ 'ਚ ਨਵੀਂ ਬਾਈਕ Guerrilla 450 ਨੂੰ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਬਾਈਕ 'ਚ ਕਿਸ ਤਰ੍ਹਾਂ ਦੇ ਫੀਚਰ ਦਿੱਤੇ ਹਨ? ਇਸ 'ਚ ਉਪਲੱਬਧ ਇੰਜਣ ਕਿੰਨਾ ਪਾਵਰਫੁੱਲ ਹੈ ਤੇ ਇਸ ਨੂੰ ਕਿਸ ਕੀਮਤ 'ਤੇ ਲਾਂਚ ਕੀਤਾ ਗਿਆ ਹੈ? ਅਸੀਂ ਤੁਹਾਨੂੰ ਇਸ ਖਬਰ ਵਿੱਚ ਦੱਸ ਰਹੇ ਹਾਂ।
ਲਾਂਚ ਹੋਈ Royal Enfield Guerrilla 450
Royal Enfield ਨੇ ਭਾਰਤ 'ਚ ਆਪਣੀ ਨਵੀਂ ਬਾਈਕ Guerrilla 450 ਲਾਂਚ ਕਰ ਦਿੱਤੀ ਹੈ। ਇਸ ਬਾਈਕ ਨੂੰ 450 ਸੀਸੀ ਸੈਗਮੈਂਟ 'ਚ ਲਿਆਂਦਾ ਗਿਆ ਹੈ। ਇਹ ਇੱਕ ਪ੍ਰੀਮੀਅਮ ਰੋਡਸਟਰ ਬਾਈਕ ਹੈ ਜਿਸ ਵਿਚ ਸ਼ਕਤੀਸ਼ਾਲੀ ਇੰਜਣ ਦੇ ਨਾਲ ਸਭ ਤੋਂ ਵਧੀਆ ਤਕਨੀਕ ਹੈ। ਇਸ ਬਾਈਕ ਦੀ ਵਰਤੋਂ ਰੋਜ਼ਾਨਾ ਲੋੜਾਂ ਦੇ ਨਾਲ-ਨਾਲ ਲੰਬੀ ਦੂਰੀ ਦੀ ਯਾਤਰਾ ਲਈ ਵੀ ਕੀਤੀ ਜਾ ਸਕਦੀ ਹੈ।
ਕਿੰਨਾ ਦਮਦਾਰ ਇੰਜਣ
ਕੰਪਨੀ ਨੇ ਇਸ ਬਾਈਕ ਨੂੰ 450 ਸੀਸੀ ਸੈਗਮੈਂਟ 'ਚ ਲਿਆਂਦਾ ਹੈ। ਇਸ ਵਿਚ 452 ਸੀਸੀ ਲਿਕਵਿਡ ਕੂਲਡ, ਸਿੰਗਲ ਸਿਲੰਡਰ DOHC ਚਾਰ ਵਾਲਵ ਇੰਜਣ ਦਿੱਤਾ ਗਿਆ ਹੈ ਜਿਸ ਕਾਰਨ ਬਾਈਕ ਨੂੰ 40.02 PS ਦੀ ਪਾਵਰ ਤੇ 40 ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਬਾਈਕ ਨੂੰ ਇਲੈਕਟ੍ਰਿਕ ਸਟਾਰਟ ਦਿੱਤਾ ਗਿਆ ਹੈ ਤੇ ਇਹ 6 ਸਪੀਡ ਟ੍ਰਾਂਸਮਿਸ਼ਨ ਦੇ ਨਾਲ ਆਉਂਦੀ ਹੈ।
ਕਿੰਨੀ ਲੰਬੀ-ਚੌੜੀ
ਗੁਰਿੱਲਾ 450 ਨੂੰ ਰਾਇਲ ਐਨਫੀਲਡ ਵੱਲੋਂ 1440 mm ਦਾ ਵ੍ਹੀਲਬੇਸ ਦਿੱਤਾ ਗਿਆ ਹੈ। ਇਸ ਦੀ ਗਰਾਊਂਡ ਕਲੀਅਰੈਂਸ 169 ਮਿਲੀਮੀਟਰ ਹੈ। ਬਾਈਕ ਦੀ ਲੰਬਾਈ 2090 mm ਤੇ ਚੌੜਾਈ 833 mm ਹੈ। ਬਾਈਕ ਦੀ ਉਚਾਈ 1125 mm ਰੱਖੀ ਗਈ ਹੈ ਅਤੇ ਇਸ ਦੀ ਸੀਟ ਦੀ ਉਚਾਈ 780 mm ਹੈ। ਇਸ ਵਿੱਚ 11 ਲੀਟਰ ਦੀ ਸਮਰੱਥਾ ਵਾਲਾ ਪੈਟਰੋਲ ਟੈਂਕ ਹੈ।
ਕਿਵੇਂ ਦੇ ਹਨ ਫੀਚਰਜ਼ ?
ਕੰਪਨੀ ਨੇ ਇਸ 'ਚ 17 ਇੰਚ ਦੇ ਟਾਇਰ ਦਿੱਤੇ ਹਨ। ਬਾਈਕ ਦੇ ਦੋਵੇਂ ਪਹੀਆਂ 'ਤੇ ਡਿਸਕ ਬ੍ਰੇਕ ਦੇ ਨਾਲ ਡਿਊਲ ABS ਸਿਸਟਮ ਵੀ ਦਿੱਤਾ ਗਿਆ ਹੈ। ਇਸ ਵਿਚ ਰਾਈਡਿੰਗ ਲਈ ਮਲਟੀਪਲ ਮੋਡ ਹਨ ਅਤੇ ਇਸ ਵਿੱਚ ਟਾਈਪ ਸੀ ਚਾਰਜਿੰਗ ਪੋਰਟ, LED ਲਾਈਟਾਂ, ਚਾਰ ਇੰਚ ਗੋਲ ਟੀਐਫਟੀ ਡਿਸਪਲੇ, ਫੋਨ ਕਨੈਕਟੀਵਿਟੀ, ਮੈਪ ਨੇਵੀਗੇਸ਼ਨ, ਮੀਡੀਆ ਕੰਟਰੋਲ, ਬ੍ਰਾਵਾ ਬਲੂ, ਯੈਲੋ ਰਿਬਨ, ਗੋਲਡ ਡਿਪ, ਪਲੇਆ ਬਲੈਕ, ਸਮੋਕ ਵਰਗੇ ਕਲਰ ਵਿਕਲਪ ਵੀ ਦਿੱਤਾ ਗਿਆ ਹੈ।
ਗੁਰਿੱਲਾ 450 ਨੂੰ ਰਾਇਲ ਐਨਫੀਲਡ ਵੱਲੋਂ 1440 mm ਦਾ ਵ੍ਹੀਲਬੇਸ ਦਿੱਤਾ ਗਿਆ ਹੈ। ਇਸ ਦੀ ਗਰਾਊਂਡ ਕਲੀਅਰੈਂਸ 169 ਮਿਲੀਮੀਟਰ ਹੈ। ਬਾਈਕ ਦੀ ਲੰਬਾਈ 2090 mm ਤੇ ਚੌੜਾਈ 833 mm ਹੈ। ਬਾਈਕ ਦੀ ਉਚਾਈ 1125 mm ਰੱਖੀ ਗਈ ਹੈ ਅਤੇ ਇਸ ਦੀ ਸੀਟ ਦੀ ਉਚਾਈ 780 mm ਹੈ। ਇਸ ਵਿੱਚ 11 ਲੀਟਰ ਦੀ ਸਮਰੱਥਾ ਵਾਲਾ ਪੈਟਰੋਲ ਟੈਂਕ ਹੈ।