ਪੜਚੋਲ ਕਰੋ

Royal Enfield Hunter ਜਾਂ TVS Ronin: ਕਿਹੜੀ ਬਾਈਕ ਖਰੀਦਣਾ ਵਧੀਆ? ਇੱਥੇ ਜਾਣੋ ਅੰਤਰ

ਬਾਈਕਸ ਦੀ ਦੁਨੀਆ ਵਿੱਚ ਰਾਇਅਲ ਐਨਫੀਲਡ ਹੰਟਰ 350 ਅਤੇ TVS ਰੋਨਿਨ ਦੋ ਅਜਿਹੇ ਨਾਂ ਹਨ ਜੋ ਅੱਜ ਦੇ ਨੌਜਵਾਨਾਂ ਵਿੱਚ ਕਾਫ਼ੀ ਚਰਚਾ ਵਿੱਚ ਹਨ। ਦੋਹਾਂ ਬਾਈਕਾਂ ਦੀ ਕੀਮਤ ਲਗਭਗ ਇਕ ਜਿਹੀ ਹੈ..

ਬਾਈਕਸ ਦੀ ਦੁਨੀਆ ਵਿੱਚ ਰਾਇਅਲ ਐਨਫੀਲਡ ਹੰਟਰ 350 ਅਤੇ TVS ਰੋਨਿਨ ਦੋ ਅਜਿਹੇ ਨਾਂ ਹਨ ਜੋ ਅੱਜ ਦੇ ਨੌਜਵਾਨਾਂ ਵਿੱਚ ਕਾਫ਼ੀ ਚਰਚਾ ਵਿੱਚ ਹਨ। ਦੋਹਾਂ ਬਾਈਕਾਂ ਦੀ ਕੀਮਤ ਲਗਭਗ ਇਕ ਜਿਹੀ ਹੈ, ਪਰ ਇਨ੍ਹਾਂ ਦੇ ਟਾਰਗਟ ਰਾਈਡਰ ਵੱਖਰੇ ਹਨ। ਜਿੱਥੇ ਹੰਟਰ 350 ਉਨ੍ਹਾਂ ਲਈ ਬਣਾਈ ਗਈ ਹੈ ਜੋ ਕਲਾਸਿਕ ਸਟਾਈਲ ਅਤੇ ਸਥਿਰ ਰਾਈਡ ਦਾ ਆਨੰਦ ਲੈਣਾ ਚਾਹੁੰਦੇ ਹਨ, ਉਥੇ ਰੋਨਿਨ ਨਵੀਨਤਮ ਟੈਕਨੋਲੋਜੀ ਅਤੇ ਹਲਕੇ ਵਜ਼ਨ ਕਾਰਨ ਨਵੀਂ ਜੈਨਰੇਸ਼ਨ ਨੂੰ ਜ਼ਿਆਦਾ ਪਸੰਦ ਹੈ। ਜੇ ਤੁਸੀਂ ਇਕ ਨਵੀਂ ਬਾਈਕ ਖਰੀਦਣ ਦੀ ਸੋਚ ਰਹੇ ਹੋ ਅਤੇ ਦੋਹਾਂ ਵਿੱਚ ਕਨਫਿਊਜ਼ ਹੋ, ਤਾਂ ਆਓ ਜਾਣੀਏ ਫੀਚਰਾਂ ਅਤੇ ਕੀਮਤ ਦੇ ਮਾਮਲੇ ਵਿੱਚ ਕਿਹੜੀ ਬਾਈਕ ਤੁਹਾਡੇ ਲਈ ਵਧੀਆ ਰਹੇਗੀ।

ਕੀਮਤ ਵਿੱਚ ਕਿੰਨਾ ਫਰਕ ਹੈ?

ਰਾਇਅਲ ਐਨਫੀਲਡ ਹੰਟਰ 350 ਦਾ ਰੈਟਰੋ ਵਰਜਨ 1.37 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦਾ ਹੈ, ਜਦਕਿ ਇਸਦਾ ਟੌਪ ਮੈਟਰੋ ਰੇਬਲ ਟ੍ਰਿਮ ਲਗਭਗ 1.67 ਲੱਖ ਰੁਪਏ ਤੱਕ ਜਾਂਦਾ ਹੈ। ਇਹ ਇਕ ਕੰਪੈਕਟ ਅਤੇ ਸ਼ਹਿਰੀ-ਫ੍ਰੈਡਲੀ ਬਾਈਕ ਹੈ, ਜੋ ਰਾਇਅਲ ਐਨਫੀਲਡ ਦੀ ਕਲਾਸਿਕ ਪਛਾਣ ਨੂੰ ਬਰਕਰਾਰ ਰੱਖਦੀ ਹੈ। ਦੂਜੇ ਪਾਸੇ, TVS ਰੋਨਿਨ ਦੀ ਸ਼ੁਰੂਆਤੀ ਕੀਮਤ 1.25 ਲੱਖ ਰੁਪਏ ਹੈ ਅਤੇ ਇਸਦਾ ਟੌਪ ਵਰਜਨ 1.59 ਲੱਖ ਰੁਪਏ ਤੱਕ ਜਾਂਦਾ ਹੈ। ਮਤਲਬ, ਕੀਮਤ ਦੇ ਹਿਸਾਬ ਨਾਲ ਦੋਹਾਂ ਵਿੱਚ ਵੱਡਾ ਫਰਕ ਨਹੀਂ ਹੈ, ਪਰ ਰਾਈਡਿੰਗ ਅਨੁਭਵ ਅਤੇ ਪਰਫਾਰਮੈਂਸ ਬਿਲਕੁਲ ਵੱਖਰੇ ਹਨ।

ਪਰਫਾਰਮੈਂਸ ਅਤੇ ਇੰਜਣ ਵਿੱਚ ਕੌਣ ਅੱਗੇ?

ਹੰਟਰ 350 ਵਿੱਚ ਰਾਇਅਲ ਐਨਫੀਲਡ ਦਾ ਪ੍ਰਸਿੱਧ J-ਸਿਰੀਜ਼ 349 ਸੀਸੀ ਇੰਜਣ ਲਗਾਇਆ ਗਿਆ ਹੈ, ਜੋ 20.2 BHP ਪਾਵਰ ਅਤੇ 27 NM ਟਾਰਕ ਜਨਰੇਟ ਕਰਦਾ ਹੈ। ਇਸਨੂੰ 5-ਸਪੀਡ ਗੀਅਰਬਾਕਸ ਨਾਲ ਜੋੜਿਆ ਗਿਆ ਹੈ। ਇਹ ਇੰਜਣ ਆਪਣੀ ਸਮੂਥ ਅਤੇ ਟਾਰਕੀ ਰਾਈਡ ਲਈ ਜਾਣਿਆ ਜਾਂਦਾ ਹੈ, ਜੋ ਲੰਬੀ ਦੂਰੀ ਅਤੇ ਆਰਾਮਦਾਇਕ ਕ੍ਰੂਜ਼ਿੰਗ ਲਈ ਬਿਲਕੁਲ ਠੀਕ ਹੈ। ਹਾਲਾਂਕਿ ਇਸਦਾ ਵਜ਼ਨ ਲਗਭਗ 181 ਕਿਲੋਗ੍ਰਾਮ ਹੈ, ਜੋ ਇਸਨੂੰ ਥੋੜ੍ਹਾ ਭਾਰੀ ਬਣਾਉਂਦਾ ਹੈ।

ਦੂਜੇ ਪਾਸੇ, TVS ਰੋਨਿਨ ਵਿੱਚ 225.9 ਸੀਸੀ ਆਇਲ-ਕੂਲਡ ਇੰਜਣ ਮਿਲਦਾ ਹੈ, ਜੋ 20 BHP ਪਾਵਰ ਅਤੇ 19.93 NM ਟਾਰਕ ਦਿੰਦਾ ਹੈ। ਦੋਹਾਂ ਬਾਈਕਾਂ ਦੀ ਟੌਪ ਸਪੀਡ ਲਗਭਗ 120 ਕਿਮੀ/ਘੰਟਾ ਹੈ, ਪਰ ਹੰਟਰ ਰਾਈਡਿੰਗ ਕਮਫਰਟ ਵਿੱਚ ਅੱਗੇ ਹੈ, ਜਦਕਿ ਰੋਨਿਨ ਸ਼ਹਿਰੀ ਪਰਫਾਰਮੈਂਸ ਵਿੱਚ ਅੱਗੇ ਹੈ।

ਫੀਚਰਾਂ ਦੀ ਗੱਲ ਕਰੀਏ ਤਾਂ ਕੌਣ ਜ਼ਿਆਦਾ ਐਡਵਾਂਸਡ ਹੈ?

ਫੀਚਰਾਂ ਦੇ ਮਾਮਲੇ ਵਿੱਚ ਦੋਹਾਂ ਬਾਈਕਾਂ ਦੀ ਸੋਚ ਵੱਖਰੀ ਹੈ। ਰਾਇਅਲ ਐਨਫੀਲਡ ਹੰਟਰ 350 ਆਪਣੀ ਸਾਦਗੀ ਅਤੇ ਕਲਾਸਿਕ ਡਿਜ਼ਾਈਨ 'ਤੇ ਟਿਕੀ ਹੈ। ਇਸ ਵਿੱਚ ਐਨਾਲੌਗ-ਡਿਜ਼ਿਟਲ ਇੰਸਟ੍ਰੂਮੈਂਟ ਕਲੱਸਟਰ, ਟ੍ਰਿੱਪਰ ਨੈਵੀਗੇਸ਼ਨ (ਕੁਝ ਵਰਿਯੰਟਾਂ ਵਿੱਚ), ਡੁਅਲ-ਚੈਨਲ ABS, USB ਪੋਰਟ, ਅਤੇ LED ਟੇਲ ਲੈਂਪ ਵਰਗੇ ਜ਼ਰੂਰੀ ਫੀਚਰ ਦਿੱਤੇ ਗਏ ਹਨ।

ਦੂਜੇ ਪਾਸੇ, TVS ਰੋਨਿਨ ਪੂਰੀ ਤਰ੍ਹਾਂ ਟੈਕਨੋਲੋਜੀ-ਫੋਕਸਡ ਬਾਈਕ ਹੈ। ਇਸ ਵਿੱਚ ਬਲੂਟੂਥ ਕਨੈਕਟਿਵਿਟੀ, ਡਿਜ਼ਿਟਲ ਡਿਸਪਲੇ, ਟਰਨ-ਬਾਈ-ਟਰਨ ਨੈਵੀਗੇਸ਼ਨ, ਅਤੇ ਰਾਈਡਿੰਗ ਮੋਡ (ਅਰਬਨ ਅਤੇ ਰੇਨ) ਮਿਲਦੇ ਹਨ।

ਤੁਹਾਡੇ ਲਈ ਕਿਹੜੀ ਬਾਈਕ ਸਹੀ ਹੈ?

ਜੇ ਤੁਸੀਂ ਇੱਕ ਕਲਾਸਿਕ ਲੁੱਕ ਵਾਲੀ ਮਜ਼ਬੂਤ ਬਾਈਕ ਚਾਹੁੰਦੇ ਹੋ ਜੋ ਲੰਬੀਆਂ ਯਾਤਰਾਵਾਂ ਵਿੱਚ ਜ਼ਿਆਦਾ ਕਮਫਰਟ ਦੇਵੇ, ਤਾਂ Royal Enfield Hunter 350 ਤੁਹਾਡੇ ਲਈ ਵਧੀਆ ਵਿਕਲਪ ਹੈ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬਾਈਕ ਟੈਕਨੋਲੋਜੀ ਨਾਲ ਲੈਸ, ਹਲਕੀ ਅਤੇ ਸ਼ਹਿਰ ਵਿੱਚ ਚਲਾਉਣ ਵਿੱਚ ਆਸਾਨ ਹੋਵੇ, ਤਾਂ TVS Ronin ਇੱਕ ਸਮਾਰਟ ਚੋਇਸ ਸਾਬਤ ਹੋਵੇਗੀ।

ਟਾਪ ਹੈਡਲਾਈਨ

ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ
ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ
ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ
ਪਰਗਟ ਸਿੰਘ ਨੇ ਕੀਤੀ CM ਅਹੁਦੇ 'ਤੇ ਦਾਅਵੇਦਾਰੀ, ਕਿਹਾ- ਪੰਜਾਬ ਕਾਂਗਰਸ 'ਚ ਇੰਨੇ ਚਿਹਰੇ, ਹਰ ਕੋਈ CM ਬਣ...
ਪਰਗਟ ਸਿੰਘ ਨੇ ਕੀਤੀ CM ਅਹੁਦੇ 'ਤੇ ਦਾਅਵੇਦਾਰੀ, ਕਿਹਾ- ਪੰਜਾਬ ਕਾਂਗਰਸ 'ਚ ਇੰਨੇ ਚਿਹਰੇ, ਹਰ ਕੋਈ CM ਬਣ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026
Embed widget