Hunter 350cc: ਰਾਇਲ ਐਨਫੀਲਡ ਲਾਂਚ ਕਰੇਗੀ ਆਪਣੀ ਸਭ ਤੋਂ ਸਸਤੀ ਬੁਲੇਟ, ਜਾਣੋ ਕੀ ਹੈ ਕੀਮਤ
Royal Enfield Hunter 350cc : ਰਾਇਲ ਐਨਫੀਲਡ ਆਪਣੀ ਨਵੀਂ ਸਭ ਤੋਂ ਸਸਤੀ ਬੁਲੇਟ ਹੰਟਰ 350cc ਲਾਂਚ ਕਰਨ ਜਾ ਰਹੀ ਹੈ। ਇਹ ਵੀ ਦੱਸਿਆ ਗਿਆ ਕਿ ਹਾਲ ਹੀ 'ਚ ਹੰਟਰ 350cc ਨੂੰ ਕਈ ਵਾਰ ਸੜਕਾਂ 'ਤੇ ਟੈਸਟ ਕਰਦੇ ਦੇਖਿਆ ਗਿਆ ਹੈ।
Royal Enfield Hunter 350cc : ਰਾਇਲ ਐਨਫੀਲਡ ਆਪਣੀ ਨਵੀਂ ਸਭ ਤੋਂ ਸਸਤੀ ਬੁਲੇਟ ਹੰਟਰ 350cc ਲਾਂਚ ਕਰਨ ਜਾ ਰਹੀ ਹੈ। ਇਹ ਵੀ ਦੱਸਿਆ ਗਿਆ ਕਿ ਹਾਲ ਹੀ 'ਚ ਹੰਟਰ 350cc ਨੂੰ ਕਈ ਵਾਰ ਸੜਕਾਂ 'ਤੇ ਟੈਸਟ ਕਰਦੇ ਦੇਖਿਆ ਗਿਆ ਹੈ। ਹੰਟਰ 350cc ਦੇ ਜੂਨ ਦੇ ਅੰਤ ਤੱਕ ਲਾਂਚ ਹੋਣ ਦੀ ਉਮੀਦ ਹੈ ਅਤੇ ਦੇਸ਼ ਭਰ ਵਿੱਚ ਸ਼ੋਅਰੂਮਾਂ 'ਚ ਵੀ ਆ ਸਕਦੀ ਹੈ। ਇਸ ਦੀ ਕੀਮਤ 1.3 ਲੱਖ ਤੋਂ 1.4 ਲੱਖ ਰੁਪਏ ਤੱਕ ਹੋਣ ਦੀ ਉਮੀਦ ਹੈ। ਹਾਲ ਹੀ 'ਚ ਸਾਹਮਣੇ ਆਈ ਰਿਪੋਰਟ ਮੁਤਾਬਕ ਰਾਇਲ ਐਨਫੀਲਡ ਹੰਟਰ 350 ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ। ਬੇਸ ਵੇਰੀਐਂਟ ਨੂੰ ਡਿਸਕ ਬ੍ਰੇਕ ਅੱਪ ਫਰੰਟ ਅਤੇ ਰੀਅਰ ਡਰੱਮ ਬ੍ਰੇਕ ਦੇ ਨਾਲ ਪੇਸ਼ ਕੀਤਾ ਜਾਵੇਗਾ ਜਦੋਂ ਕਿ ਟਾਪ-ਐਂਡ ਵੇਰੀਐਂਟ ਨੂੰ ਦੋਵਾਂ ਸਿਰਿਆਂ 'ਤੇ ਡਿਸਕ ਬ੍ਰੇਕ ਮਿਲੇਗੀ।
ਏਅਰ ਕੂਲਡ ਇੰਜਣ ਮਿਲੇਗਾ
ਹੰਟਰ 350 ਨੂੰ ਮੀਟੀਅਰ 350 ਅਤੇ ਨਵੇਂ ਕਲਾਸਿਕ 350 ਵਰਗੇ ਬਿਲਕੁਲ ਨਵੇਂ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਸ 'ਚ ਇੰਜਣ 20.2bhp ਦੀ ਪਾਵਰ ਅਤੇ 27Nm ਦਾ ਟਾਰਕ ਜਨਰੇਟ ਕਰ ਸਕਦਾ ਹੈ। ਹੰਟਰ 350 ਨੂੰ 6-ਸਪੀਡ ਗਿਅਰਬਾਕਸ ਨਾਲ ਲਾਂਚ ਕੀਤਾ ਜਾਵੇਗਾ। ਇਸ ਦੀ ਐਗਜਾਸਟ ਸਾਊਂਡ ਥੋੜੀ ਸਪੋਰਟੀ ਹੋਵੇਗੀ, ਜਿਸ ਕਾਰਨ ਰਾਈਡਰ ਨੂੰ ਇਸ ਬਾਈਕ 'ਚ ਵੀ ਸਪੋਰਟਸ ਬਾਈਕ ਦਾ ਫੀਲ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ 'ਚ ਟ੍ਰਿਪਰ ਨੇਵੀਗੇਸ਼ਨ ਦੀ ਸਹੂਲਤ ਵੀ ਦੇ ਸਕਦੀ ਹੈ।
ਹੰਟਰ 350cc ਦੇ ਫੀਚਰਸ
ਇਸ ਰੈਟਰੋ ਨੇਕੇਡ ਬਾਈਕ ਵਿੱਚ ਸਰਕੂਲਰ ਹੈੱਡਲੈਂਪਸ ਅਤੇ ਰੀਅਰ ਵਿਊ ਮਿਰਰ ਦੇ ਨਾਲ-ਨਾਲ ਰਾਊਂਡ ਸ਼ੇਪ ਦੀ ਫਿਊਲ ਟੈਂਕ, ਛੋਟੇ ਐਗਜ਼ੌਸਟ ਅਤੇ ਰਾਊਂਡ ਸ਼ੇਪ ਦੇ ਟੇਲਲੈਂਪਸ ਅਤੇ ਟਰਨ ਇੰਡੀਕੇਟਰ ਹੋਣਗੇ। ਇਸ 'ਚ ਡਿਊਲ ਰੀਅਰ ਸ਼ੌਕ ਐਬਜ਼ਾਰਬਰਸ ਅਤੇ ਫਰੰਟ 'ਤੇ ਟੈਲੀਸਕੋਪਿਕ ਫਰੰਟ ਸਸਪੈਂਸ਼ਨ ਮਿਲੇਗਾ।
ਹੰਟਰ 350 ਨੂੰ ਸਿੰਗਲ ਸੀਟ ਦੇ ਨਾਲ-ਨਾਲ ਵਾਇਰ ਸਪੋਕ ਅਤੇ ਅਲੌਏ ਵ੍ਹੀਲਸ ਦੋਵਾਂ ਵਿਕਲਪਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਰੀਅਰ ਬ੍ਰੇਕ 'ਚ ਬੇਸ ਵੇਰੀਐਂਟ 'ਤੇ 153mm ਡਰੱਮ ਅਤੇ ਟਾਪ-ਐਂਡ ਟ੍ਰਿਮ 'ਤੇ 270mm ਡਿਸਕ ਸ਼ਾਮਲ ਹੋਵੇਗੀ। Royal Enfield ਨੂੰ ਕਈ ਰੰਗਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।