What Is Scrappage Policy: ਵਹੀਕਲ ਸਕ੍ਰੈਪੇਜ ਨੀਤੀ 2021 ਗੁਜਰਾਤ ਵਿੱਚ ਇੱਕ ਨਿਵੇਸ਼ਕ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੁਆਰਾ ਆਨਲਾਈਨ ਪੇਸ਼ ਕੀਤੀ ਗਈ ਸੀ। ਪੀਐਮ ਮੋਦੀ ਨੇ ਕਿਹਾ ਸੀ ਕਿ 'ਨਵੀਂ ਵਾਹਨ ਸਕ੍ਰੈਪੇਜ ਨੀਤੀ ਪੜਾਅਵਾਰ ਤਰੀਕੇ ਨਾਲ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਖਤਮ ਕਰਨ 'ਚ ਮਦਦ ਕਰੇਗੀ। ਇਸ ਰਾਹੀਂ ਅਣਉਚਿਤ ਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਸਕ੍ਰੈਪਿੰਗ ਕਰਕੇ ਵਾਤਾਵਰਨ ਪੱਖੀ ਢੰਗ ਨਾਲ ਹਟਾਇਆ ਜਾਵੇਗਾ। ਜੇਕਰ ਤੁਸੀਂ ਅਜੇ ਵੀ ਇਸ ਬਾਰੇ ਉਲਝਣ ਵਿੱਚ ਹੋ, ਤਾਂ ਆਓ ਅਸੀਂ ਤੁਹਾਨੂੰ ਵਾਹਨ ਸਕ੍ਰੈਪੇਜ ਨੀਤੀ 2021 ਬਾਰੇ ਦੱਸਦੇ ਹਾਂ।
Scrappage Policy ਕੀ ਹੈ?
ਨਵੀਂ ਵਹੀਕਲ ਸਕ੍ਰੈਪੇਜ ਪਾਲਿਸੀ ਵਿੱਚ ਪੁਰਾਣੇ ਤੇ ਅਣਫਿੱਟ ਵਾਹਨਾਂ ਨੂੰ ਸਰਕੂਲੇਸ਼ਨ ਤੋਂ ਹਟਾਉਣ ਦੇ ਉਪਬੰਧ ਹਨ। ਇਸ ਨਾਲ ਦੇਸ਼ 'ਚ 20 ਸਾਲ ਪੁਰਾਣੀਆਂ ਕਾਰਾਂ ਤੇ 15 ਸਾਲ ਤੋਂ ਜ਼ਿਆਦਾ ਪੁਰਾਣੇ ਵਪਾਰਕ ਵਾਹਨਾਂ ਨੂੰ ਪੜਾਅਵਾਰ ਹਟਾਉਣ 'ਚ ਮਦਦ ਮਿਲੇਗੀ। ਇਹ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ, ਆਟੋਮੋਟਿਵ ਵਿਕਰੀ ਨੂੰ ਹੁਲਾਰਾ ਦੇਣ ਤੇ ਵਰਤੇ ਗਏ ਵਾਹਨਾਂ ਨਾਲ ਜੁੜੇ ਖ਼ਤਰਿਆਂ ਨੂੰ ਘਟਾਉਣ ਵਿੱਚ ਮਦਦ ਕਰੇਗਾ।
ਇਸ ਨੀਤੀ ਤਹਿਤ ਕਮਰਸ਼ੀਅਲ ਵਾਹਨਾਂ ਨੂੰ 15 ਸਾਲ ਬਾਅਦ ਕਬਾੜ ਤੇ ਪ੍ਰਾਈਵੇਟ ਵਾਹਨਾਂ ਨੂੰ 20 ਸਾਲ ਬਾਅਦ ਕਬਾੜ ਐਲਾਨਿਆ ਜਾਵੇਗਾ। ਪਾਲਿਸੀ ਵਿੱਚ ਵਾਹਨ ਦੇ ਫਿਟਨੈਸ ਟੈਸਟ ਦੀ ਵੀ ਵਿਵਸਥਾ ਹੈ। ਨਿਰਧਾਰਤ ਸਮੇਂ ਤੋਂ ਬਾਅਦ, ਵਾਹਨ ਨੂੰ ਫਿਟਨੈਸ ਟੈਸਟ ਤੋਂ ਗੁਜ਼ਰਨਾ ਹੋਵੇਗਾ। ਪੁਰਾਣੇ ਵਾਹਨਾਂ ਦਾ ਫਿਟਨੈਸ ਟੈਸਟ ਕਰਵਾਉਣਾ ਹੋਵੇਗਾ। ਇਸ ਵਿੱਚ ਅਸਫਲ ਰਹਿਣ ਵਾਲੇ ਵਾਹਨਾਂ ਨੂੰ ਹਟਾ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਹਰੇਕ ਫਿਟਨੈਸ ਸਰਟੀਫਿਕੇਟ ਪੰਜ ਸਾਲਾਂ ਲਈ ਲਾਗੂ ਹੁੰਦਾ ਹੈ, ਜਿਸ ਤੋਂ ਬਾਅਦ ਵਾਹਨ ਦੇ ਮਾਲਕ ਨੂੰ ਇੱਕ ਹੋਰ ਫਿਟਨੈਸ ਟੈਸਟ ਤੋਂ ਗੁਜ਼ਰਨਾ ਹੋਵੇਗਾ। ਅਜਿਹੇ 'ਚ ਵਾਹਨ ਮਾਲਕਾਂ ਨੂੰ 15ਵੇਂ ਸਾਲ 'ਚ ਫਿਟਨੈੱਸ ਟੈਸਟ ਤੋਂ ਗੁਜ਼ਰਨਾ ਹੋਵੇਗਾ। ਪਾਸ ਹੋਣ 'ਤੇ ਵਾਹਨ ਦੀ ਰਜਿਸਟ੍ਰੇਸ਼ਨ ਨੂੰ ਹੋਰ ਪੰਜ ਸਾਲਾਂ ਲਈ ਵਧਾ ਦਿੱਤਾ ਜਾਵੇਗਾ। ਇਸ ਸਮੇਂ ਦੌਰਾਨ ਰੋਡ ਟੈਕਸ ਤੇ ਸੰਭਾਵੀ "ਗ੍ਰੀਨ ਟੈਕਸ" ਵੀ ਅਦਾ ਕਰਨਾ ਹੋਵੇਗਾ।
ਨੀਤੀ 1 ਅਪ੍ਰੈਲ 2022 ਤੋਂ ਲਾਗੂ ਹੋਵੇਗੀ
ਇਹ ਨੀਤੀ 1 ਅਪ੍ਰੈਲ 2022 ਤੋਂ ਲਾਗੂ ਹੋਵੇਗੀ। ਜਿਨ੍ਹਾਂ ਵਾਹਨਾਂ ਨੇ ਇਸ ਸਮੇਂ ਦੌਰਾਨ ਫਿਟਨੈਸ ਟੈਸਟ ਪਾਸ ਨਹੀਂ ਕੀਤਾ, ਉਨ੍ਹਾਂ ਨੂੰ ਅਣ-ਰਜਿਸਟਰਡ ਮੰਨਿਆ ਜਾਵੇਗਾ। ਦੱਸ ਦੇਈਏ ਕਿ ਜੇਕਰ ਵਾਹਨ ਤਿੰਨ ਵਾਰ ਫਿਟਨੈੱਸ ਟੈਸਟ 'ਚ ਫੇਲ ਹੋ ਜਾਂਦਾ ਹੈ ਤਾਂ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਬਚੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI