(Source: ECI/ABP News/ABP Majha)
ਕਾਰ ਵੇਚਣ ਮਗਰੋਂ ਨਹੀਂ ਕਰਵਾਈ ਰਜਿਸਟ੍ਰੇਸ਼ਨ ਤਬਦੀਲ ਤਾਂ ਭੁਗਤਣਾ ਪਉ ਲੱਖਾਂ ਦਾ ਖਮਿਆਜ਼ਾ
ਕਾਰ ਦੀ ਰਜਿਸਟ੍ਰੇਸ਼ਨ ਸਬੰਧਤ ਵਿਅਕਤੀ ਦੇ ਨਾਮ ਤਬਦੀਲ ਕੀਤੀ ਗਈ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਮੋਟਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਨਵੀਂ ਦਿੱਲੀ: ਜੇ ਤੁਸੀਂ ਆਪਣੀ ਪੁਰਾਣੀ ਕਾਰ ਕਿਸੇ ਨੂੰ ਵੇਚ ਦਿੱਤੀ ਹੈ ਤਾਂ ਯਕੀਨੀ ਬਣਾਓ ਕਿ ਕਾਰ ਦੀ ਰਜਿਸਟ੍ਰੇਸ਼ਨ ਸਬੰਧਤ ਵਿਅਕਤੀ ਦੇ ਨਾਮ ਤਬਦੀਲ ਕੀਤੀ ਗਈ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਮੋਟਾ ਨੁਕਸਾਨ ਝੱਲਣਾ ਪੈ ਸਕਦਾ ਹੈ। ਕਾਰ ਵੇਚਣ ਮਗਰੋਂ ਰਜਿਸਟ੍ਰੇਸ਼ਨ ਨਵੇਂ ਦੇ ਮਾਲਕ ਦਾ ਨਾਮ ਤਬਦੀਲ ਕੀਤੀ ਜਾਣੀ ਚਾਹੀਦਾ ਹੈ, ਨਹੀਂ ਤਾਂ ਸੜਕ ਹਾਦਸੇ ਤੋਂ ਬਾਅਦ ਪੁਰਾਣੇ ਮਾਲਕ ਨੂੰ ਉਸ ਦਾ ਮੁਆਵਜ਼ਾ ਦੇਣਾ ਪਵੇਗਾ।
ਦਰਅਸਲ, 12 ਜੁਲਾਈ 2007 ਨੂੰ ਵਿਜੇ ਕੁਮਾਰ ਨਾਂ ਦੇ ਵਿਅਕਤੀ ਨੇ ਆਪਣੀ ਕਾਰ ਕਿਸੇ ਵਿਅਕਤੀ ਨੂੰ ਵੇਚੀ ਸੀ। ਉਸ ਵਿਅਕਤੀ ਨੇ 18 ਸਤੰਬਰ, 2008 ਨੂੰ ਨਵੀਨ ਕੁਮਾਰ ਨਾਂ ਦੇ ਵਿਅਕਤੀ ਨੂੰ ਕਾਰ ਵੇਚ ਦਿੱਤੀ। ਕੁਝ ਦਿਨ ਬਾਅਦ, ਨਵੀਨ ਕੁਮਾਰ ਨੇ ਕਾਰ ਮੀਰ ਸਿੰਘ ਨੂੰ ਵੇਚ ਦਿੱਤੀ। ਇਸ ਦੌਰਾਨ 27 ਮਈ, 2009 ਨੂੰ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਕੇਸ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੋਲ ਗਿਆ ਸੀ। ਟ੍ਰਿਬਿਊਨਲ ਨੇ ਇਸ ਮਾਮਲੇ ਵਿੱਚ ਫੈਸਲਾ ਸੁਣਾਇਆ ਕਿ ਪੀੜਤ ਨੂੰ 3.85 ਲੱਖ ਮੁਆਵਜ਼ੇ ਦਿੱਤਾ ਜਾਵੇ।
ਖਾਸ ਗੱਲ ਇਹ ਹੈ ਕਿ ਟ੍ਰਿਬਿਊਨਲ ਨੇ ਕਾਰ ਦੇ ਪਹਿਲੇ ਮਾਲਕ ਨੂੰ ਹਰਜਾਨਾ ਭਰਨ ਲਈ ਕਿਹਾ, ਜਦਕਿ ਹਾਦਸੇ ਦੌਰਾਨ ਕਾਰ ਮਾਲਕ ਮੀਰ ਸਿੰਘ ਸੀ। ਇਸੇ ਕਰਕੇ ਟ੍ਰਿਬਿਊਨਲ ਨੇ ਕਿਹਾ ਕਿ ਕਿਉਂਕਿ ਵਿਜੇ ਕੁਮਾਰ ਦਾ ਨਾਂ ਕਾਰ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਵਿੱਚ ਦਰਜ ਕੀਤਾ ਗਿਆ ਸੀ। ਕਾਰ ਦੇ ਮਾਲਕ ਬਦਲਦੇ ਰਹਿੰਦੇ ਹਨ ਪਰ ਕਾਰ ਦਾ ਰਜਿਸਟਰੇਸ਼ਨ ਟ੍ਰਾਂਸਫਰ ਨਹੀਂ ਹੋਇਆ। ਇਸ ਆਦੇਸ਼ ਦੇ ਵਿਰੁੱਧ, ਵਿਜੇ ਕੁਮਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੋਲ ਅਪੀਲ ਕੀਤੀ।
ਅਦਾਲਤ ਨੇ ਮੰਨਿਆ ਕਿ ਵਿਜੇ ਨੇ ਕਾਰ ਵੇਚ ਦਿੱਤੀ ਹੈ ਤੇ ਉਸ ਨੂੰ ਨੁਕਸਾਨ ਦਾ ਭੁਗਤਾਨ ਨਹੀਂ ਕਰਨਾ ਪਵੇਗਾ ਪਰ ਇਹ ਕੇਸ ਇੱਥੇ ਨਹੀਂ ਰੁਕਿਆ। ਉਸ ਦੇ ਵਕੀਲ ਰਿਸ਼ੀ ਮਲਹੋਤਰਾ ਵੱਲੋਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ। ਸੁਪਰੀਮ ਕੋਰਟ ਦੇ ਤਿੰਨ ਜੱਜ ਦੀ ਬੈਂਚ ਕੋਲ ਕੇਸ ਗਿਆ, ਜਿਥੇ ਇਹ ਫੈਸਲਾ ਹੋਇਆ ਕਿ ਕਿਉਂਕਿ ਮੋਟਰ ਵਾਹਨ ਦੀ ਰਿਜਿਸਟ੍ਰੇਸ਼ਨ ਵਿਜੇ ਦੇ ਨਾਮ ਹੈ। ਇਸ ਕਰਕੇ ਮੋਟਰ ਵਹੀਕਲ ਐਕਟ, 1988, ਸੈਕਸ਼ਨ 2 (30) ਤਹਿਤ ਹਰਜਾਨਾ ਵਿਜੇ ਨੂੰ ਭਰਨਾ ਪਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin