Car discounts- ਪੁਰਾਣੀ ਕਾਰ ਬਦਲੇ ਨਵੀਂ ਉਤੇ ਬੰਪਰ ਡਿਸਕਾਊਂਟ, ਜਾਣੋ ਨਵੀਂ ਸਕ੍ਰੈਪਿੰਗ ਨੀਤੀ ਬਾਰੇ
Cars discounts-ਕਾਰ ਖਰੀਦਦਾਰਾਂ ਲਈ ਇਕ ਜ਼ਬਰਦਸਤ ਆਫਰ ਆਇਆ ਹੈ। ਖਾਸ ਤੌਰ ਉਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਕੋਲ ਪੁਰਾਣੀ ਕਾਰ ਹੈ ਅਤੇ ਉਹ ਇਸ ਨੂੰ ਵੇਚਣ ਅਤੇ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ।
Car discounts-ਕਾਰ ਖਰੀਦਦਾਰਾਂ ਲਈ ਇਕ ਜ਼ਬਰਦਸਤ ਆਫਰ ਆਇਆ ਹੈ। ਖਾਸ ਤੌਰ ਉਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਕੋਲ ਪੁਰਾਣੀ ਕਾਰ ਹੈ ਅਤੇ ਉਹ ਇਸ ਨੂੰ ਵੇਚਣ ਅਤੇ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ।
ਜੇਕਰ ਤੁਸੀਂ ਆਪਣੀ ਪੁਰਾਣੀ ਕਾਰ ਨੂੰ ਸਕ੍ਰੈਪ ਦੇ ਤੌਰ ਉਤੇ ਵੇਚਦੇ ਹੋ, ਤਾਂ ਇਸ ਨੂੰ ਸਕ੍ਰੈਪ ਕਰਨ ਤੋਂ ਬਾਅਦ ਤੁਹਾਨੂੰ ਆਟੋਮੋਬਾਈਲ ਕੰਪਨੀ ਤੋਂ ਨਵੀਂ ਕਾਰ ਉਤੇ ਛੋਟ ਮਿਲੇਗੀ। ਖਾਸ ਗੱਲ ਇਹ ਹੈ ਕਿ ਮਾਰੂਤੀ ਸੁਜ਼ੂਕੀ, ਟਾਟਾ ਮੋਟਰਸ, ਮਹਿੰਦਰਾ ਐਂਡ ਮਹਿੰਦਰਾ, ਹੁੰਡਈ, ਕੀਆ ਮੋਟਰਸ, ਟੋਇਟਾ ਅਤੇ ਰੇਨੋ ਵਰਗੇ ਟਾਪ ਬ੍ਰਾਂਡ ਆਪਣੀਆਂ ਕਾਰਾਂ ਉਤੇ ਛੋਟ ਦੇਣਗੇ।
ਦਰਅਸਲ, ਪਿਛਲੇ ਦਿਨੀਂ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਹੋਈ ਮੀਟਿੰਗ ਵਿਚ ਕਾਰ ਕੰਪਨੀਆਂ ਪੁਰਾਣੀ ਕਾਰ ਨੂੰ ਸਕ੍ਰੈਪ ਕਰਨ ਤੋਂ ਬਾਅਦ ਨਵਾਂ ਵਾਹਨ ਖਰੀਦਣ ਉਤੇ ਐਕਸ-ਸ਼ੋਰੂਮ ਕੀਮਤ ‘ਤੇ ਡੇਢ ਤੋਂ 3.5 ਫੀਸਦੀ ਤੱਕ ਦੀ ਛੋਟ ਦੇਣ ਲਈ ਰਾਜ਼ੀ ਹੋ ਗਈਆਂ ਹਨ।
ਮਿਲ ਸਕਦੀ ਹੈ 20,000 ਤੋਂ 25,000 ਰੁਪਏ ਤੱਕ ਦੀ ਛੋਟ
ਪੁਰਾਣੀ ਕਾਰ ਨੂੰ ਸਕ੍ਰੈਪ ਕਰਨ ਤੋਂ ਬਾਅਦ ਨਵੀਂ ਕਾਰ ਖਰੀਦਣ ਉਤੇ ਆਟੋਮੋਬਾਈਲ ਕੰਪਨੀਆਂ ਐਕਸ-ਸ਼ੋਅ ਰੂਮ ਕੀਮਤ ਉਤੇ 1.5 ਤੋਂ 3.5 ਫੀਸਦੀ ਦੀ ਛੋਟ ਦੇਣਗੀਆਂ, ਜੋ ਕਿ ਲਗਭਗ 20,000-25,000 ਰੁਪਏ ਹੋਵੇਗੀ। ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਹੁੰਡਈ, ਕੀਆ ਅਤੇ ਟੋਇਟਾ ਸਮੇਤ ਹੋਰ ਬ੍ਰਾਂਡ ਨਵੀਂ ਕਾਰ ‘ਤੇ 1.5 ਫੀਸਦੀ ਜਾਂ 20,000 ਰੁਪਏ (ਜੋ ਵੀ ਘੱਟ ਹੋਵੇ) ਦੀ ਛੋਟ ਦੇਣਗੇ।
ਲਗਜ਼ਰੀ ਕਾਰ ਬ੍ਰਾਂਡ ਮਰਸਡੀਜ਼-ਬੈਂਜ਼ ਨੇ 25,000 ਰੁਪਏ ਦੀ ਸਿੱਧੀ ਛੋਟ ਦਾ ਐਲਾਨ ਕੀਤਾ ਹੈ। ਡਿਸਕਾਊਂਟ ਸਿਰਫ ਕਾਰਾਂ ਉਤੇ ਹੀ ਨਹੀਂ ਬਲਕਿ ਟਰੱਕਾਂ ਸਮੇਤ ਹੋਰ ਵਪਾਰਕ ਵਾਹਨਾਂ ‘ਤੇ ਵੀ ਮਿਲੇਗਾ। ਟਾਟਾ ਮੋਟਰਜ਼, ਵੋਲਵੋ ਆਇਸ਼ਰ, ਅਸ਼ੋਕ ਲੇਲੈਂਡ, ਮਹਿੰਦਰਾ ਐਂਡ ਮਹਿੰਦਰਾ ਅਤੇ ਫੋਰਸ ਮੋਟਰਜ਼ ਨੇ ਵੀ ਆਪਣੇ ਵਪਾਰਕ ਵਾਹਨਾਂ ਦੀ ਐਕਸ-ਸ਼ੋਰੂਮ ਕੀਮਤ ‘ਤੇ 1.5 ਤੋਂ 3 ਪ੍ਰਤੀਸ਼ਤ ਦੀ ਛੋਟ ਦੇਣ ਲਈ ਕਿਹਾ ਹੈ। ਇਸ ਛੂਟ ਦਾ ਲਾਭ ਲੈਣ ਲਈ, ਤੁਹਾਨੂੰ ਆਪਣੀ ਪੁਰਾਣੀ ਕਾਰ ਨੂੰ ਰਜਿਸਟਰਡ ਸਕ੍ਰੈਪੇਜ ਸੈਂਟਰ ਤੋਂ ਸਕ੍ਰੈਪ ਕਰਵਾਉਣਾ ਹੋਵੇਗਾ।
ਵਾਹਨਾਂ ਲਈ ਸਕ੍ਰੈਪਿੰਗ ਨੀਤੀ ਦਾ ਉਦੇਸ਼ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣ ਦੀ ਯੋਜਨਾ ਹੈ। 1 ਅਪ੍ਰੈਲ, 2022 ਤੋਂ ਲਾਗੂ ਹੋਣ ਵਾਲੀ ਸਕ੍ਰੈਪੇਜ ਪਾਲਿਸੀ ਦੇ ਤਹਿਤ, ਪੁਰਾਣੀ ਕਾਰ ਨੂੰ ਸਕ੍ਰੈਪ ਕਰਨ ‘ਤੇ ਨਵੇਂ ਵਾਹਨਾਂ ‘ਤੇ ਛੋਟ ਹੈ।