ਪੜਚੋਲ ਕਰੋ
Advertisement
ਸ਼ਾਹਰੁਖ ਖ਼ਾਨ ਬਣੇ 2020 ਹੁੰਡਈ ਕ੍ਰੇਟਾ ਐਸਯੂਵੀ ਦੇ ਪਹਿਲੇ ਮਾਲਕ, ਕੰਪਨੀ ਨੇ ਸ਼ੁਰੂ ਕੀਤੀ ਡਿਲੀਵਰੀ
ਹੁੰਡਈ ਨੇ ਦੂਜੀ ਜੈਨਰੇਸ਼ਨ ਕ੍ਰੇਟਾ ਲਾਂਚ ਕੀਤੀ ਹੈ, ਜਿਸ ਦੀ ਕੀਮਤ 9.99 ਲੱਖ ਹੈ। ਸ਼ਾਹਰੁਖ ਖ਼ਾਨ 2020 ਕ੍ਰੈਟਾ ਖਰੀਦਣ ਵਾਲੇ ਪਹਿਲੇ ਵਿਅਕਤੀ ਹਨ।
ਮੁੰਬਈ: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ 2020 ਹੁੰਡਈ ਕ੍ਰੇਟਾ ਕਾਰ ਦੇ ਪਹਿਲੇ ਮਾਲਕ ਬਣੇ ਹਨ। ਸ਼ਾਹਰੁਖ ਨੇ ਇਸ ਸਾਲ ਸੈਕਿੰਡ ਜਨਰੇਸ਼ਨ ਕ੍ਰੇਟਾ ਆਟੋ ਐਕਸਪੋ ‘ਚ ਪੇਸ਼ ਕੀਤੀ ਸੀ। ਕੰਪਨੀ ਨੇ ਇੱਕ ਛੋਟੀ ਜਿਹੀ ਸੈਰਮਨੀ ‘ਚ ਕਾਰ ਦੀ ਚਾਬੀ ਸ਼ਾਹਰੁਖ ਨੂੰ ਸੌਂਪੀ। ਇਸ ਦੀ ਤਸਵੀਰ ਵੀ ਸਾਹਮਣੇ ਆਈ ਹੈ।
ਐਕਟਰ ਸ਼ਾਹਰੁਖ ਖ਼ਾਨ ਕੋਲ ਤਮਾਮ ਮਹਿੰਗੀਆਂ ਕਾਰਾਂ ਦੇ ਨਾਲ ਫਸਟ ਜੈਨਰੇਸ਼ਨ ਦੀ ਹੁੰਡਈ ਕ੍ਰੇਟਾ ਕਾਰ ਵੀ ਹੈ। ਉਨ੍ਹਾਂ ਨੇ ਇਹ ਕਾਰ ਸਾਲ 2015 ਵਿੱਚ ਖਰੀਦੀ ਸੀ। ਸ਼ਾਹਰੁਖ ਉਸ ਸਮੇਂ ਵੀ ਇਸ ਕਾਰ ਨੂੰ ਖਰੀਦਣ ਵਾਲਾ ਪਹਿਲਾ ਵਿਅਕਤੀ ਸੀ।
ਸ਼ਾਹਰੁਖ ਖ਼ਾਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਕਾਰ ਚਲਾਉਣ ਦੇ ਬੇਹੱਦ ਸ਼ੌਕੀਨ ਹਨ। ਸ਼ਾਹਰੁਖ ਪਿਛਲੇ 2 ਦਹਾਕਿਆਂ ਤੋਂ ਹੁੰਡਈ ਕੰਪਨੀ ਦਾ ਬ੍ਰਾਂਡ ਅੰਬੈਸਡਰ ਹਨ। ਇਸ ਬਾਰੇ ਸ਼ਾਹਰੁਖ ਖ਼ਾਨ ਨੇ 2020 ਦੇ ਆਟੋ ਐਕਸਪੋ ਵਿੱਚ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਹ ਹੁੰਡਈ ਕੰਪਨੀ ਦੇ ਪਰਿਵਾਰ ਦਾ ਹਿੱਸਾ ਹਨ।
ਪਹਿਲੇ ਦੋ ਹਫ਼ਤਿਆਂ ਵਿੱਚ ਸੈਕਿੰਡ ਜਨਰੇਸ਼ਨ ਹੁੰਡਈ ਕ੍ਰੇਟਾ ਲਈ 14 ਹਜ਼ਾਰ ਤੋਂ ਵੱਧ ਵਾਹਨ ਬੁੱਕ ਕੀਤੇ ਗਏ ਹਨ। ਹਾਲਾਂਕਿ, ਕੰਪਨੀ ਨੇ ਸੋਮਵਾਰ ਨੂੰ ਅਧਿਕਾਰਤ ਤੌਰ 'ਤੇ ਕ੍ਰੇਟਾ 2020 ਲਾਂਚ ਕੀਤੀ, ਜਿਸ ਦੀ ਕੀਮਤ 9.99 ਲੱਖ ਹੈ। ਹੁੰਡਈ ਕ੍ਰੇਟਾ ਨੂੰ ਤਿੰਨ ਵੱਖ ਵੱਖ ਪਾਵਰਟ੍ਰੇਨਾਂ ਨਾਲ ਪੇਸ਼ ਕੀਤਾ ਗਿਆ ਹੈ। ਜਿਸ ‘ਚ 1.5ਐਲ ਡੀਜ਼ਲ ਅਤੇ 1.4ਐਲ ਟਰਬੋਚਾਰਜਡ ਪੈਟਰੋਲ ਇੰਜਨ ਸ਼ਾਮਲ ਹੈ।
ਇਸ ਦੇ ਨਾਲ ਹੀ ਇੱਕ 10.25 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਨਾਲ ਹੀ, ਬੱਲੂ ਲਿੰਕ ਟੈਕਨੋਲੋਜੀ ‘ਚ 50 ਤੋਂ ਜ਼ਿਆਦਾ ਕਨੈਕਟਿਡ ਕਾਰ ਫੀਚਰਸ ਹਨ ਅਤੇ ਸੁਰੱਖਿਆ ਨੂੰ ਵੇਖਦੇ ਹੋਏ, ਬਹੁਤ ਸਾਰੇ ਫੀਚਰਸ ਨੂੰ ਅਪਗ੍ਰੇਡ ਕੀਤਾ ਗਿਆ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਲੁਧਿਆਣਾ
Advertisement