Tata Motors ਦਾ ਵਪਾਰਕ ਵਾਹਨ ਖਰੀਦਣਾ ਹੋਇਆ ਮਹਿੰਗਾ, 1 ਅਕਤੂਬਰ ਤੋਂ ਵਧਣਗੀਆਂ ਕੀਮਤਾਂ
Tata Motors Price Hike: ਟਾਟਾ ਮੋਟਰਜ਼ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੀਮਤ ਵਿੱਚ ਇਹ ਵਾਧਾ 1 ਅਕਤੂਬਰ ਤੋਂ ਕੀਤਾ ਜਾਵੇਗਾ।
ਨਵੀਂ ਦਿੱਲੀ: ਟਾਟਾ ਮੋਟਰਜ਼ ਤੋਂ ਵਪਾਰਕ ਵਾਹਨ ਖਰੀਦਣਾ ਮਹਿੰਗਾ ਹੋਣ ਵਾਲਾ ਹੈ। ਟਾਟਾ ਮੋਟਰਸ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਵਧਦੀ ਲਾਗਤ ਦੇ ਪ੍ਰਭਾਵ ਨੂੰ ਘੱਟ ਕਰਨ ਲਈ 1 ਅਕਤੂਬਰ ਤੋਂ ਵਪਾਰਕ ਵਾਹਨਾਂ ਦੀ ਰੇਂਜ ਵਿੱਚ ਲਗਪਗ 2 ਫੀਸਦੀ ਦਾ ਵਾਧਾ ਕਰਨ ਜਾ ਰਹੀ ਹੈ।
ਟਾਟਾ ਮੋਟਰਜ਼ ਨੇ ਕਿਹਾ ਕਿ ਵਾਹਨਾਂ ਵਿੱਚ 2 ਫੀਸਦੀ ਤੱਕ ਦਾ ਇਹ ਵਾਧਾ ਉਨ੍ਹਾਂ ਦੇ ਮਾਡਲ ਤੇ ਵੇਰੀਐਂਟ 'ਤੇ ਨਿਰਭਰ ਕਰੇਗਾ। ਕੰਪਨੀ ਨੇ ਕਿਹਾ ਕਿ ਸਟੀਅਰ ਤੇ ਹੋਰ ਕੀਮਤੀ ਧਾਤਾਂ ਵਰਗੀਆਂ ਵਸਤੂਆਂ ਦੀ ਕੀਮਤ ਵਿੱਚ ਲਗਾਤਾਰ ਵਾਧੇ ਦੇ ਕਾਰਨ ਕੰਪਨੀ ਦੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ ਇਸ ਨੂੰ ਬਰਾਬਰ ਕਰਨਾ ਪਏਗਾ।
ਟਾਟਾ ਮੋਟਰਜ਼ ਦੇਸ਼ ਵਿੱਚ ਵਪਾਰਕ ਵਾਹਨਾਂ ਦਾ ਸਭ ਤੋਂ ਵੱਡਾ ਨਿਰਮਾਤਾ ਹੈ, ਜਿਸ ਵਿੱਚ ਟਰੱਕ, ਬੱਸਾਂ ਤੇ ਹਲਕੇ ਵਪਾਰਕ ਵਾਹਨ ਸ਼ਾਮਲ ਹਨ। ਕੰਪਨੀ ਨੇ ਕਿਹਾ ਕਿ ਇਸ ਕੀਮਤ ਨੂੰ ਵਧਾ ਕੇ ਇਸ ਨੇ ਨਿਰਮਾਣ ਦੇ ਵੱਖ-ਵੱਖ ਪੱਧਰਾਂ 'ਤੇ ਲਾਗਤ ਘਟਾਉਣ ਦੀ ਕੋਸ਼ਿਸ਼ ਕੀਤੀ ਹੈ।
ਸਟੀਲ ਤੇ ਕੀਮਤੀ ਧਾਤਾਂ ਵਰਗੀਆਂ ਵੱਖ-ਵੱਖ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਪਿਛਲੇ ਇੱਕ ਸਾਲ ਵਿੱਚ ਵਧੀਆਂ ਹਨ। ਇਸ ਨਾਲ ਵਾਹਨ ਨਿਰਮਾਤਾ ਦੀ ਇਨਪੁਟ ਲਾਗਤ ਵਧੀ ਹੈ।
ਟਾਟਾ ਮੋਟਰਜ਼ ਨੇ ਇਸ ਤੋਂ ਪਹਿਲਾਂ ਅਗਸਤ ਵਿੱਚ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਇਸ ਮਹੀਨੇ, ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ ਤੀਜੀ ਵਾਰ ਆਪਣੇ ਹੋਰ ਸਾਰੇ ਮਾਡਲਾਂ ਦੇ ਰੂਪਾਂ ਵਿੱਚ ਵੀ ਵਾਧਾ ਕੀਤਾ ਹੈ। ਮਾਰੂਤੀ ਸੁਜ਼ੂਕੀ ਨੇ ਜਨਵਰੀ ਅਤੇ ਅਪ੍ਰੈਲ 'ਚ ਸਮੁੱਚੇ ਤੌਰ 'ਤੇ ਲਗਪਗ 3.5 ਫੀਸਦੀ ਕੀਮਤਾਂ ਵਧਾਈਆਂ ਸੀ।
ਟਾਟਾ ਮੋਟਰਜ਼ ਦੀ ਵਿਕਰੀ ਟੌਪ ਦੇ ਗੀਅਰ ਵਿੱਚ ਹੈ। ਕੰਪਨੀ ਦੀ ਸਮੁੱਚੀ ਵਿਕਰੀ ਅਗਸਤ ਵਿੱਚ 53 ਫੀਸਦੀ ਵਧੀ ਹੈ। ਕੰਪਨੀ ਨੇ ਅਗਸਤ 2021 ਵਿੱਚ ਕੁੱਲ 54,190 ਵਾਹਨ ਵੇਚੇ ਹਨ। ਕੰਪਨੀ ਨੇ ਅਗਸਤ 2020 ਵਿੱਚ 35,420 ਵਾਹਨ ਵੇਚੇ।
ਦੂਜੇ ਪਾਸੇ, ਵਪਾਰਕ ਵਾਹਨਾਂ ਦੀ ਵਿਕਰੀ ਅਗਸਤ ਵਿੱਚ 66 ਫੀਸਦੀ ਵਧੀ ਹੈ। ਕੰਪਨੀ ਨੇ ਅਗਸਤ 2021 ਵਿੱਚ 29,781 ਵਪਾਰਕ ਵਾਹਨ ਵੇਚੇ ਹਨ। ਜਦੋਂ ਕਿ ਅਗਸਤ 2021 ਵਿੱਚ ਇਹ ਵਿਕਰੀ 17,889 ਯੂਨਿਟ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਅਮਰੀਕੀ ਰੈਸਟੋਰੈਂਟ 'ਚ ਨਹੀਂ ਮਿਲੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਐਂਟਰੀ, ਫੁੱਟਪਾਥ 'ਤੇ ਖਾਧਾ ਖਾਣਾ ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904