Tata: ਬਾਜ਼ਾਰ 'ਚ ਫਿਰ ਚਲਿਆ Tata Nexon ਦਾ ਜਾਦੂ, ਅਗਸਤ 'ਚ ਰਿਕਾਰਡ ਤੋੜ ਵਿਕਰੀ
Tata Motors: ਅਗਸਤ 2022 ਦੇ ਮਹੀਨੇ ਵਿੱਚ, ਟਾਟਾ ਨੇ ਨੇਕਸੋਨ ਦੀਆਂ ਕੁੱਲ 15,085 ਯੂਨਿਟਸ ਸੇਲ ਹੋਈ। ਕੰਪਨੀ ਨੇ ਪਿਛਲੇ ਮਹੀਨੇ ਕੁੱਲ 47,166 ਇਕਾਈਆਂ ਵੇਚੀਆਂ ਅਤੇ 68 ਫੀਸਦੀ ਦਾ ਸਕਾਰਾਤਮਕ ਵਾਧਾ ਦਰਜ ਕੀਤਾ।
Tata Nexon: Tata Motors ਨੇ ਸਾਲ 2017 ਵਿੱਚ ਭਾਰਤ ਵਿੱਚ Nexon Compact SUV ਨੂੰ ਪੇਸ਼ ਕੀਤਾ ਸੀ। ਇਸ ਤੋਂ ਬਾਅਦ 2020 'ਚ ਕੰਪਨੀ ਨੇ ਇਸ ਦਾ ਫੇਸਲਿਫਟ ਮਾਡਲ ਵੀ ਬਾਜ਼ਾਰ 'ਚ ਲਾਂਚ ਕੀਤਾ ਸੀ। ਪਿਛਲੇ ਕੁਝ ਸਾਲਾਂ 'ਚ ਇਹ ਕਾਰ ਕੰਪਨੀ ਲਈ ਜ਼ਬਰਦਸਤ ਪਰਫਾਰਮੈਂਸ ਦੇ ਰਹੀ ਹੈ। ਕੰਪਨੀ ਲਈ ਇਹ ਕਾਰ ਹਰ ਮਹੀਨੇ ਲਗਾਤਾਰ ਸ਼ਾਨਦਾਰ ਵਿਕਰੀ ਦਰਜ ਕਰ ਰਹੀ ਹੈ।
ਇਹਨਾਂ ਕਾਰਾਂ ਨੂੰ ਪਿੱਛੇ ਛੱਡ ਦਿੱਤਾ- Nexon ਦੀ ਲੋਕਪ੍ਰਿਯਤਾ ਅਜਿਹੀ ਹੈ ਕਿ ਹੁੰਡਈ ਕ੍ਰੇਟਾ, ਮਾਰੂਤੀ ਸੁਜ਼ੂਕੀ ਬ੍ਰੇਜ਼ਾ ਅਤੇ ਹੁੰਡਈ ਵੇਨਿਊ ਵਰਗੀਆਂ ਕਾਰਾਂ ਵੀ ਵਿਕਰੀ ਦੇ ਮਾਮਲੇ 'ਚ ਇਸ ਤੋਂ ਪਿੱਛੇ ਹਨ। ਪਿਛਲੇ ਕਈ ਮਹੀਨਿਆਂ ਤੋਂ Nexon ਆਪਣੇ ਸੈਗਮੈਂਟ 'ਚ ਨੰਬਰ 1 ਕਾਰ ਬਣੀ ਹੋਈ ਹੈ।
ਅਗਸਤ 2022 ਵਿੱਚ ਸ਼ਾਨਦਾਰ ਵਿਕਰੀ- ਅਗਸਤ 2022 ਦੇ ਮਹੀਨੇ ਵਿੱਚ, ਟਾਟਾ ਨੇ ਨੇਕਸੋਨ ਦੀਆਂ ਕੁੱਲ 15,085 ਯੂਨਿਟਸ ਵੇਚੀਆਂ। ਕੰਪਨੀ ਨੇ ਪਿਛਲੇ ਮਹੀਨੇ ਕੁੱਲ 47,166 ਇਕਾਈਆਂ ਵੇਚੀਆਂ ਅਤੇ 68 ਫੀਸਦੀ ਦਾ ਸਕਾਰਾਤਮਕ ਵਾਧਾ ਦਰਜ ਕੀਤਾ। ਨੈਕਸਨ ਅਤੇ ਪੰਚ (Nexon And Punch) ਨੇ ਮਿਲ ਕੇ ਕੁੱਲ 27,000 ਯੂਨਿਟ ਵੇਚੇ।
ਪੰਚ 5-ਸੀਟਰ ਮਾਈਕ੍ਰੋ SUV ਨੇ ਅਗਸਤ 2022 ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ। ਟਾਟਾ ਦੀ ਕੁੱਲ ਈਵੀ ਵਿਕਰੀ 3,845 ਯੂਨਿਟ ਰਹੀ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਵਿਕਰੀ ਵਿੱਚ ਸਾਲ ਦਰ ਸਾਲ 276 ਫੀਸਦੀ ਵਾਧਾ ਹੋਇਆ ਹੈ। ਕੰਪਨੀ ਮਾਰੂਤੀ ਸੁਜ਼ੂਕੀ (Maruti Suzuki) ਅਤੇ ਹੁੰਡਈ (Hyundai) ਤੋਂ ਬਾਅਦ ਭਾਰਤ ਵਿੱਚ ਤੀਸਰੀ ਸਭ ਤੋਂ ਵੱਡੀ ਵਿਕਣ ਵਾਲੀ ਕਾਰ ਨਿਰਮਾਤਾ ਕੰਪਨੀ ਬਣੀ ਹੋਈ ਹੈ। Tata Nexon ਇਲੈਕਟ੍ਰਿਕ ਸੈਗਮੈਂਟ 'ਚ ਨੰਬਰ 1 'ਤੇ ਬਣੀ ਹੋਈ ਹੈ ਅਤੇ ਸੈਗਮੈਂਟ ਦੀਆਂ ਬਾਕੀ ਸਾਰੀਆਂ ਕਾਰਾਂ ਇਸ ਦੇ ਸਾਹਮਣੇ ਖੜ੍ਹੀਆਂ ਨਜ਼ਰ ਨਹੀਂ ਆ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।