Tata Safari Gold Edition: ਟਾਟਾ ਸਫਾਰੀ ਨੇ ਭਾਰਤ 'ਚ ਲੌਂਚ ਕੀਤਾ ਗੋਲਡ ਐਡੀਸ਼ਨ, ਜਾਣੋ ਕੀ ਹੈ ਕੀਮਤ ਤੇ ਫੀਚਰਸ
ਵਾਈਟ ਗੋਲਡ ਵਰਜ਼ਨ 'ਚ ਟਾਟਾ ਸਫਾਰੀ ਨੂੰ ਪ੍ਰੀਮੀਅਮ ਫ੍ਰਾਸਟ ਵਾਈਟ ਰੰਗ ਦਿੱਤਾ ਗਿਆ ਹੈ। ਜਿਸ 'ਚ ਬਲੈਕ ਤੇ ਵਾਈਟ ਦਾ ਕੰਟ੍ਰਾਸਟ ਦੇਖਣ ਨੂੰ ਮਿਲਦਾ ਹੈ।
Tata Safari Gold Edition: ਦੇਸ਼ ਦੀ ਦਿੱਗਜ਼ ਕਾਰ ਨਿਮਾਤਾ ਟਾਟਾ ਮੋਟਰਸ ਨੇ ਸ਼ੁੱਕਰਵਾਰ ਨਵਾਂ ਸਫਾਰੀ ਗੋਲਡ ਐਡੀਸ਼ਨ ਲੌਂਚ ਕੀਤਾ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 21.89 ਲੱਖ ਰੁਪਏ ਰੱਖੀ ਗਈ ਹੈ। ਕਾਰ ਨਿਰਮਾਤਾ ਨੇ ਇਹ ਦਾਅਵਾ ਕੀਤਾ ਹੈ ਕਿ ਗੋਲਡ ਐਡੀਸ਼ਨ ਹਾਈ ਕਲਾਸ ਤੇ ਹਾਈਟੈਕ ਫੀਚਰਸ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਟਾਟਾ ਸਫਾਰੀ ਦੇ ਇਸ ਗੋਲਡ ਐਡੀਸ਼ਨ ਨੂੰ ਦੁਬਈ 'ਚ ਵੀਵੋ ਆੀਪੀਐਲ 2021 'ਚ ਪਹਿਲੀ ਵਾਰ ਜਨਤਕ ਤੌਰ 'ਤੇ ਦਿਖਾਇਆ ਜਾਵੇਗਾ। ਆਗਾਮੀ ਤਿਉਹਾਰਾਂ ਨੂੰ ਦੇਖਦਿਆਂ ਇਹ ਦੋ ਰੰਗਾਂ ਵਾਈਟ ਗੋਲਡ ਤੇ ਬਲੈਕ ਗੋਲਡ 'ਚ ਉਪਲਬਧ ਰਹੇਗੀ।
ਸਟੈਂਡਰਡ ਸਫਾਰੀ ਦੇ ਮੁਕਾਬਲੇ ਸਫਾਰੀ ਗੋਲਡ ਦਾ ਇੰਟੀਰੀਅਰ ਕਾਫੀ ਬਿਹਤਰ ਤਰੀਕੇ ਨਾਲ ਬਣਾਇਆ ਗਿਆ ਹੈ। ਜਿਸ 'ਚ ਆਸਟਰ ਵਾਈਟ ਡਾਇਮੰਡ ਕਵਿਲਟੇਡ-ਲੈਦਰ ਸੀਟਾਂ, ਏਅਰ ਪਿਊਰੀਫਾਇਰ, ਐਪਲ ਕਾਰ ਪਲੇਅ, ਪਹਿਲੀ ਤੇ ਦੂਜੀ ਦੋਵੇ ਰੋਅ 'ਚ ਵੈਂਟੀਲੇਸ਼ਨ ਦਾ ਫੀਚਰ, ਵਾਇਰਲੈਸ ਚਾਰਜਰ, ਵਾਈਫਾਈ ਜ਼ਰੀਏ ਐਂਡਰਾਇਡ ਆਟੋ ਜਿਹੀਆਂ ਪ੍ਰੀਮੀਅਮ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਇਸ ਐਡੀਸ਼ਨ 'ਚ 18 ਇੰਚ ਦੇ ਚਾਰਕੋਲ ਬਲੈਕ ਅਲੌਏ ਵੀਲਜ਼ ਦਿੱਤੇ ਗਏ ਹਨ।
ਵਾਈਟ ਗੋਲਡ ਵਰਜ਼ਨ 'ਚ ਟਾਟਾ ਸਫਾਰੀ ਨੂੰ ਪ੍ਰੀਮੀਅਮ ਫ੍ਰਾਸਟ ਵਾਈਟ ਰੰਗ ਦਿੱਤਾ ਗਿਆ ਹੈ। ਜਿਸ 'ਚ ਬਲੈਕ ਤੇ ਵਾਈਟ ਦਾ ਕੰਟ੍ਰਾਸਟ ਦੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਬਲੌਕ ਗੋਲਡ ਵਕਰਜ਼ਨ 'ਚ ਕਾਫੀ ਬੀਨ ਕਲਰ ਦਾ ਐਕਸਟੀਰੀਅਰ ਕਲਰ ਦੇਖਣ ਨੂੰ ਮਿਲਦਾ ਹੈ। ਇਸ ਕਾਰ ਨੂੰ ਡਿਊਲ ਟੋਨ ਡਿਜ਼ਾਇਨ ਦੇਣ ਲਈ ਬਲੈਕ ਰੂਫ ਦਿੱਤੀ ਗਈ ਹੈ। ਦੋਵਾਂ ਹੀ ਵਰਜ਼ਨ 'ਚ ਬਲੈਕ ਐਂਡ ਵਾਈਟ ਇੰਟੀਰੀਅਰ ਦੇ ਨਾਲ ਥਾਂ-ਥਾਂ ਗੋਲਡ ਕਲਰ ਦਾ ਇਸਤੇਮਾਲ ਦੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ: Coronavirus Today: ਲਗਾਤਾਰ ਚੌਥੇ ਦਿਨ ਵਧੇ ਕੋਰੋਨਾ ਦੇ ਕੇਸ, 24 ਘੰਟਿਆਂ 'ਚ ਸਾਹਮਣੇ ਆਏ 35,662 ਮਾਮਲਿਆਂ ਚੋਂ ਕੇਰਲਾ ਤੋਂ 23260 ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904