ਪੜਚੋਲ ਕਰੋ

Traffic Rule: ਟ੍ਰੈਫਿਕ ਕਾਂਸਟੇਬਲ ਨੂੰ ਵਾਹਨ ਦੀ ਚਾਬੀ ਜਾਂ ਹਵਾ ਕੱਢਣ ਦਾ ਨਹੀਂ ਅਧਿਕਾਰ; ਇਹ ਕਹਿੰਦਾ ਨਿਯਮ

ਜੇ ਕਾਂਸਟੇਬਲ ਤੁਹਾਡੀ ਕਾਰ ਦੀ ਚਾਬੀ ਕੱਢ ਰਿਹਾ ਹੈ ਤਾਂ ਇਹ ਵੀ ਨਿਯਮ ਦੇ ਖਿਲਾਫ਼ ਹੈ। ਕਾਂਸਟੇਬਲ ਨੂੰ ਤੁਹਾਨੂੰ ਗ੍ਰਿਫਤਾਰ ਕਰਨ ਜਾਂ ਵਾਹਨ ਜ਼ਬਤ ਕਰਨ ਦਾ ਅਧਿਕਾਰ ਵੀ ਨਹੀਂ ਹੈ।

Traffic Rules : ਕਈ ਵਾਰ ਕਾਰ ਚਲਾਉਂਦੇ ਸਮੇਂ ਜਾਣੇ-ਅਣਜਾਣੇ ਵਿੱਚ ਅਸੀਂ ਕਈ ਗਲਤੀਆਂ ਕਰ ਬੈਠਦੇ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਕੋਈ ਟਰੈਫਿਕ ਕਾਂਸਟੇਬਲ ਤੁਹਾਡਾ ਚਲਾਨ ਕੱਟ ਦੇਵੇ। ਜੇ ਕਾਂਸਟੇਬਲ ਤੁਹਾਡੀ ਕਾਰ ਦੀ ਚਾਬੀ ਕੱਢ ਰਿਹਾ ਹੈ ਤਾਂ ਇਹ ਵੀ ਨਿਯਮ ਦੇ ਖਿਲਾਫ਼ ਹੈ। ਕਾਂਸਟੇਬਲ ਨੂੰ ਤੁਹਾਨੂੰ ਗ੍ਰਿਫਤਾਰ ਕਰਨ ਜਾਂ ਵਾਹਨ ਜ਼ਬਤ ਕਰਨ ਦਾ ਅਧਿਕਾਰ ਵੀ ਨਹੀਂ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹਨ। ਟ੍ਰੈਫਿਕ ਪੁਲਿਸ ਨੂੰ ਦੇਖ ਕੇ ਉਹ ਡਰ ਜਾਂਦੇ ਹਨ। ਜਦਕਿ ਅਜਿਹੇ ਮੌਕੇ ਉੱਤੇ ਤੁਹਾਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ।

ਟ੍ਰੈਫਿਕ ਕਾਂਸਟੇਬਲ ਨੂੰ ਵਾਹਨ ਦੀ ਚਾਬੀ ਹਟਾਉਣ ਦਾ ਨਹੀਂ ਅਧਿਕਾਰ

ਭਾਰਤੀ ਮੋਟਰ ਵਹੀਕਲ ਐਕਟ 1932 ਦੇ ਤਹਿਤ, ਸਿਰਫ ASI ਪੱਧਰ ਦਾ ਅਧਿਕਾਰੀ ਹੀ ਟ੍ਰੈਫਿਕ ਉਲੰਘਣਾ 'ਤੇ ਤੁਹਾਡਾ ਚਲਾਨ ਕੱਟ ਸਕਦਾ ਹੈ। ASI, SI, ਇੰਸਪੈਕਟਰ ਨੂੰ ਜੁਰਮਾਨਾ ਲਗਾਉਣ ਦਾ ਅਧਿਕਾਰ ਹੈ। ਉਨ੍ਹਾਂ ਦੀ ਮਦਦ ਲਈ ਟ੍ਰੈਫਿਕ ਕਾਂਸਟੇਬਲ ਹੀ ਮੌਜੂਦ ਹੁੰਦੇ ਹਨ। ਉਨ੍ਹਾਂ ਨੂੰ ਕਿਸੇ ਦੀ ਕਾਰ ਦੀਆਂ ਚਾਬੀਆਂ ਖੋਹਣ ਦਾ ਅਧਿਕਾਰ ਨਹੀਂ ਹੈ। ਇੰਨਾ ਹੀ ਨਹੀਂ, ਉਹ ਤੁਹਾਡੀ ਕਾਰ ਦੇ ਟਾਇਰਾਂ ਤੋਂ ਹਵਾ ਵੀ ਨਹੀਂ ਕੱਢ ਸਕਦੇ। ਉਹ ਤੁਹਾਡੇ ਨਾਲ ਗੱਲ ਜਾਂ ਦੁਰਵਿਵਹਾਰ ਵੀ ਨਹੀਂ ਕਰ ਸਕਦੇ। ਜੇ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਤੁਹਾਨੂੰ ਬਿਨਾਂ ਕਿਸੇ ਕਾਰਨ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਤੁਸੀਂ ਉਸ ਖਿਲਾਫ਼ ਕਾਰਵਾਈ ਵੀ ਕਰ ਸਕਦੇ ਹੋ।

ਇਹਨਾਂ ਗੱਲਾਂ ਨੂੰ ਵੀ ਰੱਖੋ ਧਿਆਨ 

1. ਤੁਹਾਡਾ ਚਲਾਨ ਕੱਟਣ ਲਈ, ਟ੍ਰੈਫਿਕ ਪੁਲਿਸ ਕੋਲ ਚਲਾਨ ਬੁੱਕ ਜਾਂ ਈ-ਚਲਾਨ ਮਸ਼ੀਨ ਹੋਣੀ ਚਾਹੀਦੀ ਹੈ। ਜੇ ਉਹਨਾਂ ਕੋਲ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਨਹੀਂ ਹੈ, ਤਾਂ ਤੁਹਾਡਾ ਚਲਾਨ ਕੱਟਿਆ ਨਹੀਂ ਜਾ ਸਕਦਾ ਹੈ।

2. ਟਰੈਫਿਕ ਪੁਲਿਸ ਦਾ ਵਰਦੀ ਵਿੱਚ ਹੋਣਾ ਵੀ ਜ਼ਰੂਰੀ ਹੈ। ਵਰਦੀ 'ਤੇ ਬਕਲ ਨੰਬਰ ਅਤੇ ਉਸਦਾ ਨਾਮ ਹੋਣਾ ਚਾਹੀਦਾ ਹੈ। ਵਰਦੀ ਨਾ ਹੋਣ ਦੀ ਸੂਰਤ ਵਿੱਚ ਪੁਲਿਸ ਮੁਲਾਜ਼ਮ ਨੂੰ ਆਪਣਾ ਪਛਾਣ ਪੱਤਰ ਦਿਖਾਉਣ ਲਈ ਕਿਹਾ ਜਾ ਸਕਦਾ ਹੈ।

3. ਟ੍ਰੈਫਿਕ ਪੁਲਿਸ ਦਾ ਹੈੱਡ ਕਾਂਸਟੇਬਲ ਤੁਹਾਨੂੰ ਸਿਰਫ 100 ਰੁਪਏ ਜੁਰਮਾਨਾ ਕਰ ਸਕਦਾ ਹੈ। ਇਸ ਤੋਂ ਵੱਧ ਜੁਰਮਾਨਾ ਸਿਰਫ ਟ੍ਰੈਫਿਕ ਅਫਸਰ ਭਾਵ ASI ਜਾਂ SI ਹੀ ਕਰ ਸਕਦਾ ਹੈ। ਉਹ 100 ਰੁਪਏ ਤੋਂ ਵੱਧ ਦਾ ਚਲਾਨ ਕਰ ਸਕਦੇ ਹਨ।

4. ਜੇ ਟਰੈਫਿਕ ਕਾਂਸਟੇਬਲ ਤੁਹਾਡੀ ਕਾਰ ਦੀ ਚਾਬੀ ਕੱਢ ਲੈਂਦਾ ਹੈ ਤਾਂ ਉਸ ਘਟਨਾ ਦੀ ਵੀਡੀਓ ਬਣਾਓ। ਇਹ ਵੀਡੀਓ ਕਿਸੇ ਸੀਨੀਅਰ ਅਧਿਕਾਰੀ ਨੂੰ ਦਿਖਾ ਕੇ ਤੁਸੀਂ ਉਸ ਇਲਾਕੇ ਦੇ ਥਾਣੇ ਜਾ ਕੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ।

5. ਡਰਾਈਵਿੰਗ ਕਰਦੇ ਸਮੇਂ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ, ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਦੀ ਅਸਲ ਕਾਪੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਵਾਹਨ ਦੀ ਰਜਿਸਟ੍ਰੇਸ਼ਨ ਅਤੇ ਬੀਮੇ ਦੀ ਫੋਟੋਕਾਪੀ ਵੀ ਕੰਮ ਕਰ ਸਕਦੀ ਹੈ।

6. ਜੇ ਤੁਹਾਡੇ ਕੋਲ ਮੌਕੇ 'ਤੇ ਪੈਸੇ ਨਹੀਂ ਹਨ, ਤਾਂ ਤੁਸੀਂ ਬਾਅਦ ਵਿੱਚ ਜੁਰਮਾਨਾ ਅਦਾ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ ਅਦਾਲਤ ਚਲਾਨ ਜਾਰੀ ਕਰਦੀ ਹੈ, ਜਿਸ ਨੂੰ ਅਦਾਲਤ ਵਿੱਚ ਜਾ ਕੇ ਵੀ ਭਰਨਾ ਪੈਂਦਾ ਹੈ। ਇਸ ਸਮੇਂ ਦੌਰਾਨ ਟ੍ਰੈਫਿਕ ਅਧਿਕਾਰੀ ਤੁਹਾਡਾ ਡਰਾਈਵਿੰਗ ਲਾਇਸੰਸ ਆਪਣੇ ਕੋਲ ਰੱਖ ਸਕਦਾ ਹੈ।

ਧਾਰਾ 183,184, 185 ਤਹਿਤ ਕੀਤੀ ਜਾਵੇਗੀ ਕਾਰਵਾਈ

ਮੋਟਰ ਵਹੀਕਲ ਐਕਟ 1988 ਵਿੱਚ ਪੁਲਿਸ ਮੁਲਾਜ਼ਮਾਂ ਨੂੰ ਵਾਹਨਾਂ ਦੀ ਚੈਕਿੰਗ ਦੌਰਾਨ ਵਾਹਨ ਦੀਆਂ ਚਾਬੀਆਂ ਕੱਢਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਪੁਲਿਸ ਮੁਲਾਜ਼ਮਾਂ ਵੱਲੋਂ ਚੈਕਿੰਗ ਦੌਰਾਨ ਡਰਾਈਵਿੰਗ ਲਾਇਸੈਂਸ ਮੰਗਣ 'ਤੇ ਵਾਹਨ ਨਾਲ ਸਬੰਧਤ ਦਸਤਾਵੇਜ਼ ਵਾਹਨ ਮਾਲਕ ਨੂੰ ਤੁਰੰਤ ਵਿਖਾਏ ਜਾਣ।

ਮੋਟਰ ਵਹੀਕਲ ਐਕਟ 1988 ਦੀ ਧਾਰਾ 3, 4 ਦੇ ਤਹਿਤ ਸਾਰੇ ਵਾਹਨ ਚਾਲਕਾਂ ਲਈ ਆਪਣਾ ਡਰਾਈਵਿੰਗ ਲਾਇਸੰਸ ਬਣਵਾਉਣਾ ਜ਼ਰੂਰੀ ਹੈ। ਵਾਹਨ ਦੀ ਗਤੀ ਸੀਮਾ ਧਾਰਾ 183,184, 185 ਦੇ ਤਹਿਤ ਸਹੀ ਹੋਣੀ ਚਾਹੀਦੀ ਹੈ। ਇਨ੍ਹਾਂ ਐਕਟਾਂ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ, ਲਾਪਰਵਾਹੀ ਨਾਲ ਗੱਡੀ ਚਲਾਉਣ ਆਦਿ ਦੀਆਂ ਧਾਰਾਵਾਂ ਤਹਿਤ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ, ਇੱਕ ਹਜ਼ਾਰ ਰੁਪਏ ਤੋਂ ਲੈ ਕੇ ਦੋ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Chandigarh News: ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਚੰਡੀਗੜ੍ਹ 'ਚ ਮਹਿਲਾ ਕੌਂਸਲਰਾਂ 'ਤੇ ਪੁਲਿਸ ਦੀ ਪਹਿਰੇਦਾਰੀ, ਪੂਨਮ ਬੋਲੀ- ਪਤੀ ਵਿਰੁੱਧ ਅਪਰਾਧਿਕ ਕਾਰਵਾਈ ਦਾ ਡਰ, BJP ਤੋਂ 'AAP' 'ਚ ਹੋਈ ਸ਼ਾਮਲ; ਪਰ...
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਗੁਰਦਾਸਪੁਰ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਪੰਜਾਬ 'ਚ ਦਿਨਦਿਹਾੜੇ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਲਾਕੇ 'ਚ ਮਚੀ ਸਨਸਨੀ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
ਸ੍ਰੀ ਹਰਮੰਦਿਰ ਸਾਹਿਬ ਦੇ ਸਰੋਵਰ ‘ਚ ਮਸਲਿਮ ਨੌਜਵਾਨ ਦੀ ਵੀਡੀਓ ਨੇ ਮਚਾਈ ਹਲਚਲ, ਜਾਂਚ ਲਈ ਹੁਕਮ ਜਾਰੀ; ਜਾਣੋ ਪੂਰਾ ਮਾਮਲਾ
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ
Cricket 'ਚ ਆਇਆ ਨਵਾਂ ਨਿਯਮ, ਫੀਲਡਿੰਗ ਨਹੀਂ ਕਰੇਗਾ ਬੱਲੇਬਾਜ਼; ਬਦਲ ਜਾਵੇਗੀ ਕ੍ਰਿਕਟ ਦੀ ਤਸਵੀਰ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
Embed widget